ਆਈ ਤਾਜਾ ਵੱਡੀ ਖਬਰ
ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੇ ਸਭ ਦੇਸ਼ਾਂ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਸਰਦੀ ਦੇ ਆਉਣ ਨਾਲ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਕਰੋਨਾ ਕੇਸਾਂ ਵਿਚ ਆਈ ਕਮੀ ਦੇ ਨਾਲ ਸਭ ਦੇਸ਼ਾਂ ਵੱਲੋਂ ਮੁੜ ਪੈਰਾਂ ਸਿਰ ਹੋਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉੱਥੇ ਮੁੜ ਫਿਰ ਤੋਂ ਕਰੋਨਾ ਕੇਸਾਂ ਵਿੱਚ ਉਛਾਲ ਦਰਜ ਕੀਤਾ ਜਾ ਰਿਹਾ ਹੈ। ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਵੱਲੋਂ ਤਾਲਾਬੰਦੀ ਕੀਤੀ ਜਾ ਰਹੀ ਹੈ। ਭਾਰਤ ਦੇ ਵੀ ਕਈ ਸੂਬਿਆਂ ਅੰਦਰ ਰਾਤ ਦਾ ਕਰਫਿਊ ਜਾਰੀ ਹੈ।
ਸਰਕਾਰ ਵੱਲੋਂ ਲੋਕਾਂ ਨੂੰ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਤਾਂ ਜੋ ਕਰੋਨਾ ਦੇ ਵਧ ਰਹੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਬ੍ਰਿਟੇਨ ਵਿਚ ਆਏ ਕੋਰੋਨਾ ਦੇ ਨਵੇਂ ਕਿਸਮ ਦੇ ਕੇਸਾਂ ਕਾਰਨ ਮੁੜ ਤੋਂ ਦੁਨੀਆਂ ਫਿਰ ਚਿੰਤਾਂ ਵਿਚ ਪੈ ਗਈ ਹੈ। ਚੋਟੀ ਦੇ ਮਸ਼ਹੂਰ ਪੰਜਾਬੀ ਗਾਇਕ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਹੁਤ ਸਾਰੇ ਗਾਇਕ ਅਤੇ ਕਲਾਕਾਰ ਆਪਣੀਆਂ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ। ਕਰੋਨਾ ਦੇ ਵਧ ਰਹੇ ਕੇਸਾਂ ਨੂੰ ਵੇਖਦੇ ਹੋਏ ਜਿੱਥੇ ਮਹਾਰਾਸ਼ਟਰ ਸਰਕਾਰ ਵੱਲੋਂ ਰਾਹਤ ਦਾ ਕਰਫ਼ਿਊ ਲਗਾਇਆ ਜਾ ਰਿਹਾ ਹੈ।
ਉਥੇ ਹੀ ਕੁਝ ਲੋਕਾਂ ਵੱਲੋਂ ਇਨ੍ਹਾਂ ਨਿਯਮਾਂ ਦੀ ਉ-ਲੰ-ਘ-ਣਾ ਕੀਤੀ ਜਾ ਰਹੀ ਹੈ। ਇਸਦੇ ਤਹਿਤ ਮੁੰਬਈ ਪੁਲਿਸ ਵੱਲੋਂ ਕੱਲ੍ਹ ਰਾਤ ਇਕ ਕਲੱਬ ਵਿਚ ਛਾਪਾ ਮਾ-ਰਿ-ਆ-ਗਿ-ਆ ਹੈ। ਜਿੱਥੇ ਲੋਕਾਂ ਵੱਲੋਂ ਕਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ ਤੇ 34 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਹਨਾਂ ਲੋਕਾਂ ਵਿੱਚ ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ , ਅਤੇ ਭਾਰਤੀ ਟੀਮ ਦੇ ਸਾਬਕਾ ਬੱਲੇਬਾਜ਼ ਸੁਰੇਸ਼ ਰੈਣਾ ਵੀ ਸ਼ਾਮਲ ਹਨ। ਇਨ੍ਹਾਂ ਸਭ ਨੂੰ ਭਾਰਤੀ
ਪੀਨਲ ਕੋਡ ਦੀ ਧਾਰਾ 188 ਤੇ 269 ਐਕਟ ਤਹਿਤ ਹਿਰਾਸਤ ਵਿਚ ਲਿਆ ਗਿਆ ਸੀ। ਇਨ੍ਹਾਂ ਸਭ ਨੂੰ ਮੁੰਬਈ ਹਵਾਈ ਅੱਡੇ ਦੇ ਕੋਲ ਡਰੈਗਨ ਫਲਾਈ ਪੱਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਕਰੋਨਾ ਦੇ ਕੇਸਾਂ ਨੂੰ ਵੇਖਦੇ ਹੋਏ ਮਹਾਰਾਸ਼ਟਰ ਸਰਕਾਰ ਵੱਲੋਂ ਰਾਤ ਦਾ ਕਰਫ਼ਿਊ ਲਗਾਇਆ ਗਿਆ ਹੈ। ਉੱਥੇ ਹੀ ਨਵੇਂ ਸਾਲ ਨੂੰ ਵੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਮੁੰਬਈ ਵਿਚ 22 ਦਸੰਬਰ ਤੋਂ 5 ਜਨਵਰੀ ਤੱਕ ਕਈ ਪਾਬੰਦੀਆਂ ਲਾਗੂ ਕੀਤੀਆਂ ਹੋਈਆਂ ਹਨ। ਬਾਅਦ ਵਿੱਚ ਦੋਸ਼ੀਆਂ ਨੂੰ ਬੇਲ ਉੱਤੇ ਰਿਹਾ ਕਰ ਦਿੱਤਾ ਗਿਆ ਹੈ। ਸਾਹਰ ਪੁਲਿਸ ਥਾਣੇ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਕਰੋਨਾ ਦੇ ਨਿਯਮਾਂ ਦੀ ਉ-ਲੰ-ਘ-ਣਾ ਕਰਨ ਦੇ ਦੋਸ਼ ਵਿਚ ਇਨ੍ਹਾਂ ਸਭ ਨੂੰ ਹਿਰਾਸਤ ਵਿਚ ਲਿਆ ਗਿਆ ਸੀ।
Previous Postਹੁਣੇ ਹੁਣੇ ਕਿਸਾਨ ਅੰਦੋਲਨ ਤੋਂ ਆਈ ਮਾੜੀ ਖਬਰ ਪੰਜਾਬ ਚ ਛਾਇਆ ਸੋਗ
Next Postਹੁਣੇ ਹੁਣੇ ਕਿਸਾਨ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਆਈ ਇਹ ਵੱਡੀ ਤਾਜਾ ਖਬਰ