ਅਮਰੀਕਾ ਚ ਵਾਪਰਿਆ ਕਹਿਰ ਪੰਜਾਬੀ ਨੌਜਵਾਨ ਨੂੰ ਏਦਾਂ ਮਿਲੀ ਮੌਤ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਵਿੱਚ ਮੰਦਭਾਗੀਆਂ ਘਟਨਾਵਾਂ ਦਾ ਆਉਣਾ ਲਗਾ ਤਾਰ ਜਾਰੀ ਹੈ। ਜਦੋਂ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਨਾਲ ਕੋਈ ਵਾਪਰੀ ਘਟਨਾ ਸਾਹਮਣੇ ਆਈ ਹੈ, ਤਾਂ ਸਾਰਿਆਂ ਨੂੰ ਝੰ-ਜੋ-ੜ ਕੇ ਰੱਖ ਦਿੰਦੀ ਹੈ। ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਵਿਚ ਜਾਣ ਵਾਲੇ ਵਿਅਕਤੀ ਦਾ ਸਿਰਫ਼ ਇੱਕੋ ਹੀ ਮਨੋਰਥ ਹੁੰਦਾ ਹੈ। ਜਿਸ ਵਿਚ ਉਸ ਦੀਆਂ ਆਪਣੀਆਂ ਇੱਛਾਵਾਂ ਨੂੰ ਪੂਰੇ ਕਰਨ ਦੇ ਨਾਲ ਪਰਿਵਾਰ ਦੇ ਲਈ ਕਮਾਈ ਕਰਨਾ ਸ਼ਾਮਿਲ ਹੁੰਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਵਾਸਤੇ ਉਸ ਇਨਸਾਨ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਤਿਆਗ ਕਰਨਾ ਪੈਂਦਾ ਹੈ।

ਫਿਰ ਜਾ ਕੇ ਉਸ ਇਨਸਾਨ ਨੂੰ ਜਿੰਦਗੀ ਕੁਝ ਸੁਖਾਲੀ ਲੱਗਦੀ ਹੈ। ਪਰ ਵਿਦੇਸ਼ਾਂ ਵਿਚ ਰਹਿੰਦੇ ਵਿਅਕਤੀ ਨਾਲ ਜਦੋਂ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਚੀਸ ਪੂਰੇ ਪਰਿਵਾਰ ਨੂੰ ਮਾਤਮ ਦੇ ਸਾਏ ਨਾਲ ਢੱਕ ਦਿੰਦੀ ਹੈ। ਇੱਕ ਅਜਿਹਾ ਹੀ ਹਾਦਸਾ ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਖਾਤਿਰ ਵਿਦੇਸ਼ ਗਏ 40 ਸਾਲਾਂ ਵਿਅਕਤੀ ਨਾਲ ਵਾਪਰਿਆ। ਅਮਰੀਕਾ ਵਿੱਚ ਵਾਪਰੇ ਇਸ ਕਹਿਰ ਵਿੱਚ ਪੰਜਾਬੀ ਨੂੰ ਮਿਲੀ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵਿੱਚ ਵਸਦੇ ਇੱਕ ਪੰਜਾਬੀ ਦੀ ਦਿਲ ਦਾ ਦੌ-ਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ ਰਿੰਕੂ ਮੁਲਤਾਨੀ ਪੁੱਤਰ ਕਸ਼ਮੀਰ ਸਿੰਘ ਮੁਲਤਾਨੀ ਪੰਜਾਬ ਦੇ ਨਡਾਲਾ ਨਾਲ ਸਬੰਧਿਤ ਸੀ। ਮ੍ਰਿਤਕ ਹਰਪ੍ਰੀਤ ਸਿੰਘ ਤਕਰੀਬਨ 14 ਸਾਲ ਪਹਿਲਾਂ ਪੰਜਾਬ ਨੂੰ ਛੱਡ ਅਮਰੀਕਾ ਦੀ ਧਰਤੀ ਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ 2006 ਵਿੱਚ ਪਹੁੰਚਿਆ ਸੀ। ਹੁਣ ਉਸ ਨੇ ਆਪਣੇ ਪਰਿਵਾਰ ਨੂੰ ਮਿਲਣ ਲਈ ਪਰਿਵਾਰ ਸਮੇਤ ਭਾਰਤ ਆਉਣਾ ਸੀ। ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਦੁਖਦਾਈ ਖ਼ਬਰ ਪਰਿਵਾਰ ਤੱਕ ਪਹੁੰਚ ਗਈ।

ਜਿਸ ਨੂੰ ਸੁਣ ਕੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਉਸ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੀ ਜਾਣਕਾਰੀ ਉਸ ਦੀ ਪਤਨੀ ਵੱਲੋਂ ਭਾਰਤ ਵਿੱਚ ਰਹਿੰਦੇ ਪਰਿਵਾਰ ਨੂੰ ਦਿੱਤੀ ਗਈ ਹੈ। ਮ੍ਰਿਤਕ ਨੂੰ ਅਮਰੀਕਾ ਵਿੱਚ ਪੱਕੀ ਸਿਟੀਜ਼ਨਸ਼ਿਪ ਮਿਲੀ ਹੋਈ ਸੀ ਅਤੇ ਉਹ ਆਪਣੇ ਪਿੱਛੇ ਪਰਿਵਾਰ ਵਿੱਚ ਪਤਨੀ ਅਤੇ ਇੱਕ ਗਿਆਰਾਂ ਸਾਲਾਂ ਦੀ ਲੜਕੀ ਛੱਡ ਗਿਆ ਹੈ। ਅਮਰੀਕਾ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਮ੍ਰਿਤਕ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।