ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦਾ ਖ-ਤ-ਰਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਕਿਉਂਕਿ ਕੋਰੋਨਾ ਵਾਇਰਸ ਦੀ ਦੂਜੀ ਵੱਡੀ ਲਹਿਰ ਪੂਰੇ ਵਿਸ਼ਵ ਉਪਰ ਆਪਣਾ ਮਾ-ਰੂ ਅਸਰ ਦਿਖਾ ਰਹੀ ਹੈ। ਦੁਨੀਆਂ ਦੇ ਵੱਖ ਵੱਖ ਦੇਸ਼ ਇਸ ਲਹਿਰ ਤੋਂ ਬਚਾਅ ਵਾਸਤੇ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ। ਪੂਰੇ ਸੰਸਾਰ ਭਰ ਵਿੱਚ ਫੈਲਿਆ ਕੋਰੋਨਾ ਹੁਣ ਤੱਕ 7 ਕਰੋੜ ਤੋਂ ਵੱਧ ਦੀ ਅਬਾਦੀ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ। ਹੁਣ ਤੱਕ ਬਹੁਤ ਸਾਰੇ ਦੇਸ਼ਾਂ ਨੇ ਇਸ ਨਵੀਂ ਲਹਿਰ ਤੋਂ ਬਚਾਅ ਕਰਦੇ ਹੋਏ ਇਕ ਦੂਜੇ ਦੇਸ਼ਾਂ ਤੋਂ ਦੂਰੀ ਬਣਾ ਲਈ ਹੈ।
ਜਿਸ ਦੀ ਉਦਾਹਰਣ ਦਿੰਦੇ ਹੋਏ ਹੁਣ ਭਾਰਤ ਸੂਬੇ ਦੇ ਇੱਕ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਵੀ ਜ਼ਿਆਦਾ ਸੰਕ੍ਰਮਿਤ ਦੇਸ਼ਾਂ ਤੋਂ ਕੁਝ ਦੂਰੀ ਬਣਾਉਣ ਦੀ ਅਪੀਲ ਕੀਤੀ ਹੈ। ਜ਼ਿਕਰ ਯੋਗ ਹੈ ਕਿ ਬ੍ਰਿਟੇਨ ਦੇ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਵੱਡੀ ਲਹਿਰ ਕਾਬੂ ਤੋਂ ਬਾਹਰ ਹੋ ਗਈ ਹੈ ਜਿਸ ਦੀ ਪੁਸ਼ਟੀ ਬ੍ਰਿਟੇਨ ਦੇ ਸਿਹਤ ਸਕੱਤਰ ਵੱਲੋਂ ਵੀ ਕੀਤੀ ਜਾ ਚੁੱਕੀ ਹੈ। ਜਿਸ ਦੇ ਚਲਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਆਖਿਆ ਹੈ ਕਿ ਬ੍ਰਿਟੇਨ ਤੋਂ ਆਉਣ ਵਾਲੀ ਤਮਾਮ ਹਵਾਈ ਉਡਾਨਾਂ ਉਪਰ ਪੂਰਨ ਪਾਬੰਦੀ ਲਗਾ ਦੇਣੀ ਚਾਹੀਦੀ ਹੈ।
ਕਿਉਂਕਿ ਦੇਸ਼ ਅੰਦਰ ਕੋਰੋਨਾ ਦੇ ਪਸਾਰ ਨੂੰ ਲੈ ਕੇ ਭਾਰਤ ਵਿਸ਼ਵ ਵਿਚ ਦੂਜੇ ਨੰਬਰ ‘ਤੇ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਸਬੰਧੀ ਟਵੀਟ ਕਰਦੇ ਹੋਏ ਆਖਿਆ ਹੈ ਕਿ ਬ੍ਰਿਟੇਨ ਵਿਚ ਕੋਰੋਨਾ ਦੀ ਨਵੀਂ ਲਹਿਰ ਦਾ ਪਤਾ ਲੱਗਾ ਹੈ ਜੋ ਕਿ ਇੱਕ ਸੁਪਰ ਸਪਰੈਡਰ ਹੈ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਯੂ ਕੇ ਤੋਂ ਸਾਰੀਆਂ ਉਡਾਣਾਂ ਉੱਤੇ ਤੁਰੰਤ ਪਾਬੰਦੀ ਲਗਾਈ ਜਾਵੇ। ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਯੂਰਪ ਦੇ ਬਹੁਤ ਸਾਰੇ ਦੇਸ਼
ਬ੍ਰਿਟੇਨ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ ਉਪਰ ਪਾਬੰਦੀਆਂ ਲਗਾ ਚੁੱਕੇ ਹਨ। ਯੂਰਪੀਅਨ ਦੇਸ਼ਾਂ ਤੋਂ ਇਲਾਵਾ ਬੈਲਜੀਅਮ ਅਤੇ ਨੀਦਰਲੈਂਡ ਵੱਲੋਂ ਵੀ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਯੂ ਕੇ ਤੋਂ ਆਉਣ ਵਾਲੀਆਂ ਸਾਰੀਆਂ ਹਵਾਈ ਉਡਾਨਾਂ ਉਪਰ ਰੋਕ ਲਗਾ ਦਿੱਤੀ ਹੈ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੀ ਇਸ ਨਵੀਂ ਮਾ- ਰ ਕਾਰਨ ਬ੍ਰਿਟੇਨ ਦੇ ਵੱਖ-ਵੱਖ ਖੇਤਰਾਂ ਵਿੱਚ ਸਖ਼ਤ ਲਾਕਡਾਊਨ ਲਗਾ ਦਿੱਤਾ ਗਿਆ ਹੈ।
Previous Postਕੁੰਡਲੀ ਬਾਰਡਰ ਤੋਂ ਹੁਣੇ ਹੁਣੇ ਆਈ ਮਾੜੀ ਖਬਰ ਵਾਪਰ ਗਿਆ ਧਰਨੇ ਚ ਇਹ- ਮਚੀ ਅਫਰਾ-ਤਫੜੀ
Next Postਹੁਣੇ ਹੁਣੇ ਕੱਲ੍ਹ ਸਵੇਰੇ 10 ਵਜੇ ਲਈ ਦਿੱਲੀ ਬਾਡਰ ਤੋਂ ਕਿਸਾਨਾਂ ਨੇ ਕਰਤਾ ਇਹ ਵੱਡਾ ਐਲਾਨ