ਕਿਸਾਨ ਅੰਦੋਲਨ ਕਰਕੇ ਹੁਣੇ ਹੁਣੇ ਪੰਜਾਬ ਚ ਅਚਾਨਕ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਕਿਸਾਨ ਅੰਦੋਲਨ ਇਸ ਸਮੇਂ ਮੱਘਦਾ ਜਾ ਰਿਹਾ ਹੈ ਜਿਸ ਵਿੱਚ ਹੁਣ ਤੱਕ ਲੱਖਾਂ ਦੀ ਤਾਦਾਦ ਵਿੱਚ ਕਿਸਾਨਾਂ ਅਤੇ ਆਮ ਲੋਕ ਆਪਣੀ ਹਿੱਸੇਦਾਰੀ ਪਾ ਚੁੱਕੇ ਹਨ। ਆਪਣੀਆਂ ਮੰਗਾਂ ਨੂੰ ਮਨਵਾਉਣ ਖਾਤਰ ਇਹ ਸਾਰੇ ਲੋਕ ਰਾਜਧਾਨੀ ਦੀਆਂ ਬਰੂਹਾਂ ਨੂੰ ਡੱਕ ਕੇ ਖੜ੍ਹੇ ਹੋਏ ਹਨ। ਇਸ ਦੌਰਾਨ ਕਿਸਾਨਾਂ ਅਤੇ ਕੇਂਦਰ ਸਰਕਾਰ ਦੀਆਂ ਆਪਸ ਵਿੱਚ ਕਈ ਵਾਰੀ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਇਨ੍ਹਾਂ ਸਾਰੀਆਂ ਦੇ ਨਤੀਜੇ ਬੇਸਿੱਟਾ ਹੀ ਨਿਕਲੇ ਹਨ। ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਵਾਉਣ ਖਾਤਰ ਵੱਖ-ਵੱਖ ਤਰ੍ਹਾਂ ਦੇ ਤੌਰ ਤਰੀਕੇ ਅਪਣਾ ਰਹੀ ਹੈ।

ਇਸ ਖੇਤੀ ਅੰਦੋਲਨ ਦੇ ਵਿਚ ਜਿਹੜੇ ਆੜਤੀਏ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ ਹੁਣ ਉਨ੍ਹਾਂ ਉਪਰ ਕੇਂਦਰ ਸਰਕਾਰ ਸ਼ਿਕੰਜਾ ਕੱਸਦੀ ਹੋਈ ਨਜ਼ਰ ਆ ਰਹੀ ਹੈ। ਹੁਣ ਇਨਕਮ ਟੈਕਸ ਵਿਭਾਗ ਵੱਲੋਂ ਇਨ੍ਹਾਂ ਸਬੰਧਤ ਆੜ੍ਹਤੀਆਂ ਦੇ ਕਾਰੋਬਾਰਾਂ ਉੱਪਰ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਸੰਬੰਧ ਵਿੱਚ ਪੰਜਾਬ ਦੀ ਆੜਤੀ ਐਸੋਸੀਏਸ਼ਨ ਨੇ ਸੋਮਵਾਰ ਤੋਂ ਪੂਰੇ ਸੂਬੇ ਭਰ ਦੀਆਂ ਮੰਡੀਆਂ ਅਣਮਿੱਥੇ ਸਮੇਂ ਤਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਆੜਤੀਆਂ ਖ਼ਿਲਾਫ਼ ਖੋਲ੍ਹੇ ਗਏ ਇਸ ਮੋਰਚੇ ਦੇ ਵਿਰੁੱਧ ਸੂਬੇ ਭਰ ਦੇ ਆੜਤੀਏ ਇਕਜੁੱਟ ਹੋ ਗਏ ਹਨ।

ਇਸ ਸਬੰਧੀ ਹੁਣ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠਲੀ ਐਸੋਸੀਏਸ਼ਨ ਅਤੇ ਵਿਜੇ ਕਾਲੜਾ ਦੀ ਅਗਵਾਹੀ ਹੇਠਲੀ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੀ ਆਉਣ ਵਾਲੇ ਦਿਨਾਂ ਵਿਚ ਸਾਂਝੀ ਮੀਟਿੰਗ ਹੋਣ ਜਾ ਰਹੀ ਹੈ। ਇਸ ਦੌਰਾਨ ਚੀਮਾਂ ਨੇ ਗੱਲ ਬਾਤ ਕਰਦੇ ਹੋਏ ਕਿਹਾ ਕਿ ਇਹ ਕਾਲੇ ਕਾਨੂੰਨ ਇਕੱਲੇ ਕਿਸਾਨਾਂ ਉੱਪਰ ਹੀ ਨਹੀਂ ਸਗੋਂ ਸਮੁੱਚੇ ਲੋਕਾਂ ਉੱਪਰ ਥੋਪੇ ਗਏ ਹਨ। ਇਹ ਮਸਲਾ ਹੁਣ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਨਹੀਂ ਸਗੋਂ ਸਮੁੱਚੇ ਭਾਰਤ ਦੇ ਲੋਕਾਂ ਦਾ ਬਣ ਗਿਆ ਹੈ।

ਚੀਮਾ ਨੇ ਅੱਗੇ ਗੱਲ ਬਾਤ ਕਰਦੇ ਹੋਏ ਕਿਹਾ ਕਿ ਉਹ ਸਰਕਾਰ ਦੀਆਂ ਇਹਨਾਂ ਗਲਤ ਨੀਤੀਆਂ ਦੇ ਅੱਗੇ ਨਹੀਂ ਝੁਕਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਆਖਿਆ ਕਿ ਉਹ ਕੇਂਦਰ ਸਰਕਾਰ ਦੀਆਂ ਇਨ੍ਹਾਂ ਹਰਕਤਾਂ ਵਿਰੁੱਧ ਸੁਪਰੀਮ ਕੋਰਟ ਵਿੱਚ ਰਿਟ ਦਾਇਰ ਕਰਨਗੇ। ਸਰਕਾਰ ਦੀਆਂ ਇਹ ਸਾਰੀਆਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਹੁਣ ਅਸੀਂ ਸਾਰੇ ਰਲ ਮਿਲ ਕੇ ਹੀ ਠੱਲ੍ਹ ਪਾ ਲਵਾਂਗੇ।