ਤਾਜਾ ਵੱਡੀ ਖਬਰ
ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕਰੋਨਾ ਦੇ ਕਾਰਨ ਸਾਰਾ ਵਿਸ਼ਵ ਹੀ ਇਸ ਦੀ ਚਪੇਟ ਵਿਚ ਆ ਗਿਆ। ਜਿਸ ਕਾਰਨ ਕਾਰਨ ਹਰ ਦੇਸ਼ ਇਸ ਕਰੋਨਾ ਦੀ ਲਾਗ ਤੋਂ ਪ੍ਰਭਾਵਤ ਹੋਇਆ ਸੀ। ਜਿਸਦੇ ਚਲਦੇ ਹੋਏ ਸਭ ਦੇਸ਼ਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ ਸੀ ਤੇ ਮੁੜ ਪੈਰਾਂ ਸਿਰ ਹੋਣ ਲਈ ਬਹੁਤ ਮੁਸ਼ਕਿਲਾਂ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਕਰੋਨਾ ਦੀ ਉਤਪਤੀ ਚੀਨ ਤੋਂ ਹੋਣ ਦੇ ਕਾਰਨਾਂ ਦਾ ਅਜੇ ਤੱਕ ਸਪਸ਼ੱਟ ਪਤਾ ਨਹੀਂ ਲੱਗ ਸਕਿਆ ਹੈ।
ਜਿਸ ਕਾਰਨ ਬਹੁਤ ਸਾਰੇ ਦੇਸ਼ਾਂ ਨੇ ਚੀਨ ਨਾਲ ਆਪਣਾ ਵਪਾਰ ਸਬੰਧ ਬਿਲਕੁਲ ਖਤਮ ਕਰ ਦਿੱਤਾ ਹੈ। ਕਰੋਨਾ ਸਮੇਂ ਦੇ ਦੌਰਾਨ ਵੀ ਚੀਨ ਵੱਲੋਂ ਬਹੁਤ ਸਾਰੀਆਂ ਘਟੀਆ ਕਿਸਮ ਦੀਆਂ ਚੀਜ਼ਾਂ ਵਿਦੇਸ਼ਾਂ ਦੇ ਵਿਚ ਵਪਾਰ ਦੌਰਾਨ ਭੇਜੀਆਂ ਗਈਆਂ ਸਨ। ਜਿਨ੍ਹਾਂ ਨੂੰ ਬਹੁਤ ਸਾਰੇ ਦੇਸ਼ਾਂ ਵੱਲੋਂ ਵਾਪਸ ਭੇਜ ਦਿੱਤਾ ਗਿਆ ਸੀ।ਚੀਨ ਵੱਲੋਂ ਹਾਂਗਕਾਂਗ ਵਿਚ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਅਤੇ ਦੱਖਣੀ ਚੀਨ ਸਾਗਰ ਵਿੱਚ ਵਧ ਰਹੇ ਤਣਾਅ ਕਾਰਨ ਪਿਛਲੇ ਸਾਲ ਨਾਲੋਂ ਵੋਟਾਂ ਅਤੇ ਬੀਜ਼ਿੰਗ ਦਰਮਿਆਨ ਵੀ ਮਤਭੇਦ ਤੇਜੀ ਨਾਲ਼ ਵਧੇ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਦੇ ਬਹੁਤ ਜ਼ਿਆਦਾ ਖਿਲਾਫ ਹਨ।
ਕਿਉਂਕਿ ਉਹ ਅਮਰੀਕਾ ਵਿੱਚ ਕਰੋਨਾ ਦੇ ਕਾਰਨ ਹੋਣ ਵਾਲੀਆਂ ਮੌਤਾਂ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਹੁਣ ਟਰੰਪ ਵੱਲੋਂ ਅਖੀਰਲੇ ਹਫਤੇ ਵਿੱਚ ਇੱਕ ਕੰਮ ਕਰਕੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਆਪਣਾ ਅਹੁਦਾ ਛੱਡਣ ਜਾ ਰਹੇ ਹਨ। ਉਨ੍ਹਾਂ ਵੱਲੋਂ ਇਹਨਾਂ ਆਖਰੀ ਹਫ਼ਤਿਆਂ ਵਿੱਚ ਚੀਨ ਦੀਆਂ ਲੱਗਭੱਗ 60 ਚੀਨੀ ਕੰਪਨੀਆਂ ਨੂੰ ਬਲੈਕ ਲਿਸਟ ਕਰ ਦਿੱਤਾ ਹੈ।
ਅਜਿਹਾ ਕੁਝ ਹੋਣ ਬਾਰੇ ਸਾਰਿਆਂ ਵੱਲੋਂ ਪਹਿਲਾਂ ਹੀ ਉਮੀਦ ਕੀਤੀ ਜਾ ਰਹੀ ਸੀ, ਕਿ ਟਰੰਪ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਚੀਨ ਵਿਰੁੱਧ ਵਧੇਰੇ ਪਾਬੰਦੀਆਂ ਨੂੰ ਜ਼ਰੂਰ ਲਗਾਉਣਗੇ। ਕਿਉਂਕਿ ਹੁਣ ਰਾਸ਼ਟਰਪਤੀ ਡੋਨਾਲਡ ਟ੍ਰੰਪ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਰਸਮੀ ਤੌਰ ਤੇ ਅਹੁਦਾ ਸੌਂਪ ਦੇਣਗੇ। ਅਮਰੀਕਾ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਚੀਨੀ ਫ਼ੌਜ ਦੇ ਪ੍ਰੋਗਰਾਮਾਂ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਰਗੀਆਂ ਗਤੀਵਿਧੀਆਂ ਦੇ ਸਮਰਥਨ ਵਿੱਚ 60 ਚੀਨੀ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ ਗਿਆ ਹੈ।
ਚੀਨ ਦੀ ਚੋਟੀ ਦੀ ਚਿਪ ਮੇਕਰ ਐਸ. ਐਮ. ਆਈ. ਸੀ. ਲਈ ਇਹ ਇੱਕ ਵੱਡਾ ਝਟਕਾ ਹੈ। ਇਹ ਚੀਨ ਦੀ ਸਭ ਤੋਂ ਵੱਡੀ ਚਿਪ ਨਿਰਮਾਤਾ ਕੰਪਨੀ ਹੈ। ਕਾਮਰਸ ਸਕੱਤਰ ਬਿਲਬਰ ਰੋਜ਼ ਨੇ ਸਾਫ ਕੀਤਾ ਹੈ ਕਿ ਅਮਰੀਕਾ ਦੀ ਉੱਚ ਆਧੁਨਿਕ ਤਕਨੌਲਜੀ ਐੱਸ. ਐਮ. ਆਈ. ਸੀ. ਵੇਚਣ ਲਈ ਲਾਇਸੰਸ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ। ਅਮਰੀਕੀ ਕੰਪਨੀਆਂ ਨੂੰ ਇਨ੍ਹਾਂ ਨੂੰ ਤਕਨੌਲਜੀ ਵੇਚਣ ਤੋਂ ਪਹਿਲਾਂ ਲਾਇਸੰਸ ਲੈਣਾ ਪਵੇਗਾ। ਬਲੈਕ ਲਿਸਟ ਵਿਚ ਸ਼ਾਮਲ ਕੰਪਨੀਆਂ ਨੂੰ ਹੁਣ ਅਮਰੀਕੀ ਟੈਕਨੌਲਜੀ ਖਰੀਦ ਲਈ ਆਸਾਨ ਪਹੁੰਚ ਨਹੀਂ ਮਿਲੇਗੀ।
Previous PostWHO ਨੇ ਹੁਣ ਦਿੱਤੀ ਅਜਿਹੀ ਚੇਤਾਵਨੀ ਲੋਕੀ ਫਿਰ ਪਾਏ ਫਿਕਰਾਂ ਚ – ਤਾਜਾ ਵੱਡੀ ਖਬਰ
Next Postਕਨੇਡਾ : ਪੀ ਆਰ ਮਿਲਣ ਦੇ ਇੱਕ ਦਿਨ ਬਾਅਦ ਪੰਜਾਬੀ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ, ਪੰਜਾਬ ਤੱਕ ਪਿਆ ਸੋਗ