ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਇਕ ਥਾਂ ਤੋਂ ਦੂਜੀ ਥਾਂ ਸਫ਼ਰ ਕਰਨ ਵਾਸਤੇ ਆਵਾਜਾਈ ਦੇ ਬਹੁਤ ਸਾਰੇ ਰਾਸਤੇ ਆਪਣਾਏ ਜਾਂਦੇ ਹਨ ਪਰ ਲੋਕ ਹਵਾਈ ਜ਼ਰੀਏ ਨੂੰ ਬਿਹਤਰ ਮੰਨਦੇ ਹਨ। ਕੋਰੋਨਾ ਕਾ- ਲ ਤੋਂ ਹੀ ਲੋਕਾਂ ਨੇ ਯਾਤਰਾ ਕਰਨ ਦੇ ਲਈ ਹਵਾਈ ਰਸਤੇ ਨੂੰ ਪਹਿਲ ਦਿੱਤੀ ਹੈ। ਜ਼ਿਆਦਾ ਭੀੜ ਵਾਲੀਆਂ ਥਾਵਾਂ ਤੋਂ ਬਚਣ ਦੇ ਲਈ ਲੋਕ ਅਜਿਹਾ ਕਰ ਰਹੇ ਹਨ। ਇਸ ਦੌਰਾਨ ਬਹੁਤ ਸਾਰੀਆਂ ਏਅਰ ਲਾਈਨਾਂ ਵੱਲੋਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਜਿਸ ਦੇ ਚੱਲਦੇ ਹੋਏ ਘਰੇਲੂ ਹਵਾਈ ਸੇਵਾਵਾਂ ਲਈ ਏਅਰ ਲਾਈਨ ਸਪਾਈਸ ਜੈੱਟ ਵੱਲੋਂ ਇਕ ਨਵਾਂ ਐਲਾਨ ਕਰ ਦਿੱਤਾ ਗਿਆ ਹੈ।
ਇਸ ਐਲਾਨ ਵਿੱਚ ਸਪਾਈਸ ਜੈੱਟ ਨੇ ਆਖਿਆ ਹੈ ਕਿ ਉਹ ਘਰੇਲੂ ਸੇਵਾਵਾਂ ਲਈ ਜਲਦ ਹੀ 30 ਨਵੀਆਂ ਉਡਾਨਾਂ ਦੀ ਸ਼ੁਰੂਆਤ ਕਰੇਗੀ। ਜਿਸ ਦੀ ਸ਼ੁਰੂਆਤ 20 ਦਸੰਬਰ ਤੋਂ ਸਿਲਸਿਲੇ ਵਾਰ ਤਰੀਕੇ ਨਾਲ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਨ੍ਹਾਂ ਵਿਚੋਂ 6 ਨਵੀਆਂ ਉਡਾਨਾਂ ਬਿਹਾਰ ਦੇ ਦਰਭੰਗਾ ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਇਨ੍ਹਾਂ ਦੇ ਵਿੱਚ ਦਰਭੰਗਾ ਨੂੰ ਹਵਾਈ ਮਾਰਗ ਜ਼ਰੀਏ ਅਹਿਮਦਾਬਾਦ, ਪੁਣੇ ਅਤੇ ਹੈਦਰਾਬਾਦ ਨਾਲ ਜੋੜਿਆ ਗਿਆ ਹੈ। ਜਿਸ ਦੌਰਾਨ ਅਹਿਮਦਾਬਾਦ ਦਰਭੰਗਾ ਅਹਿਮਦਾਬਾਦ, ਪੁਣੇ ਦਰਭੰਗਾ ਪੁਣੇ ਅਤੇ ਹੈਦਰਾਬਾਦ ਦਰਭੰਗਾ ਹੈਦਰਾਬਾਦ ਉਡਾਨਾਂ ਸਿਰਫ ਸ਼ਨੀਵਾਰ ਨੂੰ ਛੱਡ ਕੇ ਬਾਕੀ ਪੂਰੇ ਹਫ਼ਤੇ ਚੱਲਣ ਗੀਆਂ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਪਾਈਸਜੈੱਟ ਨੇ 8 ਨਵੰਬਰ 2020 ਦਰਭੰਗਾ ਨੂੰ ਵੱਖ ਵੱਖ ਸ਼ਹਿਰਾਂ ਨਾਲ ਹਵਾਈ ਉਡਾਣਾਂ ਰਾਹੀਂ ਜੋੜਿਆ ਸੀ। ਇਨ੍ਹਾਂ ਵਿਚ ਦਰਭੰਗਾ ਤੋਂ ਦਿੱਲੀ, ਮੁੰਬਈ ਅਤੇ ਬੈਂਗਲੁਰੂ ਲਈ ਰੋਜ਼ਾਨਾ ਹੀ ਸਿੱਧੀਆਂ ਉਡਾਨਾਂ ਦੀ ਸ਼ੁਰੂਆਤ ਕੀਤੀ ਗਈ ਸੀ। ਕੁਝ ਨਵੇਂ ਹਵਾਈ ਮਾਰਗਾਂ ਉਪਰ ਗੱਲਬਾਤ ਕਰਦੇ ਹੋਏ ਸਪਾਈਸਜੈੱਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਲਦ ਹੀ ਕੁਝ ਨਵੇਂ ਮਾਰਗਾਂ ਉਪਰ ਵੀ ਘਰੇਲੂ ਉਡਾਨਾਂ ਨੂੰ ਚਲਾਇਆ ਜਾਵੇਗਾ
ਤਾਂ ਜੋ ਇਸ ਸਮੇਂ ਵਿਚ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਨਵੀਆਂ ਉਡਾਨਾਂ ਵਿਚ ਹੈਦਰਾਬਾਦ-ਵਿਸ਼ਾਖਾਪਟਨਮ, ਮੁੰਬਈ-ਗੋਆ, ਕਲਕੱਤਾ-ਗੋਆ, ਅਹਿਮਦਾਬਾਦ-ਗੋਆ, ਮੁੰਬਈ ਤੋਂ ਗੁਜਰਾਤ ਦੇ ਕੰਡਲਾ, ਮੁੰਬਈ-ਗੁਹਾਟੀ, ਗੁਹਾਟੀ-ਕਲਕੱਤਾ ਅਤੇ ਚੇਨਈ-ਸ਼ਿਰੜੀ ਮਾਰਗਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਨ੍ਹਾਂ ਮਾਰਗਾਂ ਉਪਰ ਨਵੀਆਂ ਹਵਾਈ ਸੇਵਾਵਾਂ ਯਾਤਰੀਆ ਵਾਸਤੇ ਜਲਦੀ ਹੀ ਬਹਾਲ ਕਰ ਦਿੱਤੀਆਂ ਜਾਣਗੀਆਂ।
Previous Postਅੱਜ ਪੰਜਾਬ ਚ ਆਏ ਏਨੇ ਕੋਰੋਨਾ ਦੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ
Next Postਖੇਤੀ ਕਨੂੰਨ ਮਸਲੇ ਦੇ ਹਲ੍ਹ ਨੂੰ ਲੈ ਕੇ ਕੇਂਦਰ ਤੋਂ ਆਈ ਇਹ ਵੱਡੀ ਖਬਰ