ਆਈ ਤਾਜਾ ਵੱਡੀ ਖਬਰ
ਹਾਲ ਹੀ ਦੇ ਦਿਨਾਂ ਦੌਰਾਨ ਮੌਸਮ ਵਿੱਚ ਕਾਫੀ ਤਬਦੀਲੀ ਆਈ ਹੈ ਜਿਸ ਨਾਲ ਹਾਲਾਤ ਕੁਝ ਸ-ਖ-ਤ ਹੋ ਗਏ ਹਨ। ਬੀਤੇ ਦਿਨੀਂ ਉਤਰ ਭਾਰਤ ਸਮੇਤ ਕਈ ਹੋਰ ਰਾਜਾਂ ਵਿਚ ਵੀ ਬਾਰਸ਼ ਹੋਈ। ਇਸ ਬਾਰਿਸ਼ ਦੇ ਦੌਰਾਨ ਅਸਮਾਨੀ ਬਿਜਲੀ ਅਤੇ ਗੜੇ ਵੀ ਹੋਈ। ਜਿਸ ਕਾਰਨ ਉਤਰ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਠੰਢ ਦੇ ਮੌਸਮ ਨੇ ਜ਼ੋਰ ਫੜ ਲਿਆ। ਮਿਲੀ ਜਾਣਕਾਰੀ ਤਹਿਤ ਆਖਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਪਹਾੜੀ ਖੇਤਰਾਂ ਵਿੱਚ ਬਰਫ ਬਾਰੀ ਇਸੇ ਤਰੀਕੇ ਨਾਲ ਜਾਰੀ ਰਹੇਗੀ।
ਬਰਫ ਬਾਰੀ ਦੇ ਵਧਣ ਕਾਰਨ ਠੰਡ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਉੱਤਰੀ ਭਾਰਤ ਦੇ ਵੱਖ ਵੱਖ ਮੈਦਾਨੀ ਇਲਾਕਿਆਂ ਦੇ ਲੋਕਾਂ ਨੂੰ ਹੋਰ ਕੜਾਕੇ ਦਾਰ ਠੰਡ ਦਾ ਸਾਹਮਣਾ ਕਰਨਾ ਪਵੇਗਾ। ਹੁਣ ਪੰਜਾਬ ਦੇ ਮੌਸਮ ਬਾਰੇ ਤਾਜਾ ਜਾਣਕਾਰੀ ਸਾਹਮਣੇ ਆਈ ਹੈ, ਤੇ ਇਸ ਸਬੰਧੀ ਅਲਰਟ ਜਾਰੀ ਹੋਇਆ ਹੈ। ਪਹਾੜੀ ਇਲਾਕਿਆਂ ਵਿਚ ਹੋਣ ਵਾਲੀ ਬਰਫ ਬਾਰੀ ਕਾਰਨ ਮੈਦਾਨੀ ਇਲਾਕਿਆਂ ਵਿਚ ਤਾਪਮਾਨ ਦਾ ਪਾਰਾ ਆਮ ਨਾਲੋਂ ਹੇਠਾਂ ਚਲਾ ਜਾਵੇਗਾ
ਜਿਸ ਨਾਲ ਸੀਤ ਲਹਿਰ ਵਰਗੇ ਹਾਲਾਤ ਪੈਦਾ ਹੋ ਗਏ ਹਨ। ਸਮੁੱਚੇ ਪੰਜਾਬ ਚ ਸ਼ੀਤ ਲਹਿਰ ਤੇ ਕੋਰੇ ਦਾ ਅਲਰਟ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਭਿਆਨਕ ਠੰਢ ਦੀ ਚਪੇਟ ਵਿੱਚ ਆ ਗਿਆ ਹੈ। ਜਿੱਥੇ ਕੁਝ ਜਿਲ੍ਹੇ ਸ੍ਰੀਨਗਰ ਤੋਂ ਵੀ ਵਧੇਰੇ ਠੰਡੇ ਰਹੇ ਹਨ । ਜਿਨ੍ਹਾਂ ਵਿੱਚ ਅੰਮ੍ਰਿਤਸਰ,ਕਪੂਰਥਲਾ, ਫਿਰੋਜ਼ਪੁਰ ਸ਼ਾਮਲ ਹਨ। ਜਿੱਥੇ ਆਗਾਮੀ 2-3 ਦਿਨ ਠੰਢ ਰਿਕਾਰਡ ਤੋੜਨ ਵਾਲੇ ਸਾਬਤ ਹੋ ਰਹੇ ਹਨ। ਅੰਮ੍ਰਿਤਸਰ, ਜਲੰਧਰ, ਕਪੂਰਥਲਾ, ਆਦਮਪੁਰ, ਬਠਿੰਡਾ, ਫਿਰੋਜ਼ਪੁਰ, ਮੁਕਤਸਰ, ਅਬੋਹਰ ਜਿਲੇ 0°C ਲਈ ਤਿਆਰ ਰਹਿਣ।
ਦਿਨ ਦਾ ਪਾਰਾ ਵੀ ਕਈ ਥਾਈਂ 5-6° ਰਿਕਾਰਡ ਕੀਤਾ ਜਾ ਸਕਦਾ ਹੈ। ਅਨੁਮਾਨ ਅਨੁਸਾਰ ਅੱਜ ਕਈ ਜਿਲ੍ਹਿਆਂ ਚ ਰਾਤ ਦਾ ਪਾਰਾ 2°C ਤੱਕ ਗੋ- ਤਾ ਲਾ ਚੁੱਕਿਆ ਹੈ ਤੇ ਦਿਨ ਦਾ ਪਾਰਾ ਇਕਹਿਰੇ ਅੰਕੜੇ ਚ ਆਕੇ 9°C ਤੋਂ ਵੀ ਹੇਠਾਂ ਉੱਤਰ ਆਇਆ ਹੈ। ਪੰਜਾਬ ਅੰਦਰ ਦੋ ਦਿਨਾਂ ਦੇ ਬਾਰੇ ਵਿੱਚ ਠੰਡੇ ਰਹਿਣ ਵਾਲੇ ਇਲਾਕਿਆਂ ਦੀ ਜਾਣਕਾਰੀ ਇਸ ਤਰ੍ਹਾਂ ਹੈ। ਕੱਲ੍ਹ ਤੋਂ ਅੱਜ ਤੱਕ 16 ਤੇ 17 ਦਸੰਬਰ ਨੂੰ ਦਰਜ ਕੀਤਾ ਗਿਆ ਪਾਰਾ ਇਸ ਤਰ੍ਹਾਂ ਹੈ।
ਸ਼ੀ੍ਨਗਰ 10.4 /ਰਾਤ 4.8 ਅੰਮ੍ਰਿਤਸਰ 8.2° /ਰਾਤ 2°C ਕਪੂਰਥਲਾ 8.5° /3.4°C ਫਿਰੋਜ਼ਪੁਰ 9° /3.5°C ਜਲੰਧਰ 11° /3.5°C ਬਠਿੰਡਾ 11.8° /2.6°C ਲੁਧਿਆਣਾ 11.9° /6.2°C ਪਟਿਆਲਾ 13.8° /6.5°C ਆਨੰਦਪੁਰ ਸਾਹਿਬ 16° /6°C ਅੱਜ ਅੰਮ੍ਰਿਤਸਰ 8.2°C ਤੇ 2°C ਨਾਲ ਸੂਬੇ ਚ ਸਬ ਤੋਂ ਵੱਧ ਠੰਢਾ ਰਿਹਾ ਹੈ।
Previous Postਹੁਣੇ ਹੁਣੇ ਸੁਪ੍ਰੀਮ ਕੋਰਟ ਤੋਂ ਕਿਸਾਨ ਅੰਦੋਲਨ ਦੇ ਬਾਰੇ ਚ ਆਈ ਓਹੀ ਖਬਰ ਜੋ ਸੋਚ ਰਹੇ ਸੀ
Next Postਅਮਰੀਕਾ ਦੇ ਏਅਰ ਪੋਰਟ ਤੇ ਵਾਪਰਿਆ ਹਾਦਸਾ ਇੰਡੀਆ ਚ ਪਿਆ ਸੋਗ