ਪੰਜਾਬ ਚ ਅੱਜ ਆਏ ਕੋਰੋਨਾ ਦੇ ਏਨੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ

ਆਈ ਤਾਜਾ ਵੱਡੀ ਖਬਰ

ਸੰਕਟ ਭਰੇ ਦੌਰ ਦੇ ਵਿਚੋਂ ਇਸ ਸਮੇਂ ਸੰਸਾਰ ਦਾ ਹਰ ਇਕ ਦੇਸ਼ ਗੁਜ਼ਰ ਰਿਹਾ ਹੈ। ਅੱਜ ਦੇ ਸਮੇਂ ਵਿਚ ਹਰ ਇਕ ਕੰਮਕਾਜ ਪ੍ਰਭਾਵਿਤ ਹੋਇਆ ਹੈ ਜਿਸ ਦਾ ਕਾਰਨ ਦੁਨੀਆਂ ਭਰ ਵਿੱਚ ਫੈਲ ਚੁੱਕਾ ਕੋਰੋਨਾ ਵਾਇਰਸ ਹੈ। ਇਸ ਵਾਇਰਸ ਨੇ ਹੌਲੀ-ਹੌਲੀ ਪੂਰੀ ਦੁਨੀਆਂ ਦੇ ਕੋਨੇ-ਕੋਨੇ ਤਕ ਆਪਣੀ ਪਕੜ ਬਣਾ ਲਈ ਹੈ। ਸੰਸਾਰ ਦੇ ਜਿਸ ਹਿੱਸੇ ਬਾਰੇ ਲੋਕ ਅਜੇ ਤੱਕ ਅਣਜਾਣ ਸਨ ਹੁਣ ਉਸ ਹਿੱਸੇ ਵਿੱਚੋਂ ਵੀ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਵਿਸ਼ਵ ਵਿਚ ਕੋਰੋਨਾ ਨਾਲ ਸੰਕ੍ਰਮਿਤ ਹੋਏ ਮਰੀਜਾਂ ਦੀ ਗਿਣਤੀ ਕਰੋੜਾਂ ਵਿੱਚ ਪਹੁੰਚ ਚੁੱਕੀ ਹੈ।

ਸਭ ਤੋਂ ਵੱਧ ਸੁਰੱਖਿਅਤ ਮੰਨਿਆ ਜਾਣ ਵਾਲਾ ਦੇਸ਼ ਅਮਰੀਕਾ ਇਸ ਸਮੇਂ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ਾਂ ਦੀ ਗਿਣਤੀ ਨਾਲ ਪੂਰੀ ਦੁਨੀਆਂ ਵਿੱਚੋਂ ਪਹਿਲੇ ਨੰਬਰ ‘ਤੇ ਹੈ। ਇਸ ਤੋਂ ਬਾਅਦ ਦੂਜੇ ਨੰਬਰ ਉੱਪਰ ਸਾਡਾ ਦੇਸ਼ ਭਾਰਤ ਹੈ ਜਿੱਥੇ ਇਸ ਲਾਗ ਦੀ ਬਿਮਾਰੀ ਨਾਲ ਪੀੜਤ ਹੋਏ ਮਰੀਜ਼ਾਂ ਦੀ ਕੁੱਲ ਗਿਣਤੀ 1 ਕਰੋੜ ਲਾਗੇ ਪਹੁੰਚਣ ਵਾਲੀ ਹੈ। ਭਾਰਤ ਦੇ ਮਹਾਰਾਸ਼ਟਰ ਸੂਬੇ ਵਿੱਚ ਕੋਰੋਨਾ ਦੇ ਸਭ ਤੋਂ ਵੱਧ ਮਰੀਜ਼ ਪਾਏ ਗਏ ਹਨ।

ਪੰਜਾਬ ਸੂਬੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਮਰੀਜ਼ਾਂ ਦੀ ਗਿਣਤੀ ਵਿੱਚ ਹੁਣ ਕਮੀ ਦੇਖਣ ਨੂੰ ਮਿਲ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਸੂਬੇ ਅੰਦਰ 336 ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਨਵੇਂ ਮਰੀਜ਼ਾਂ ਦੀ ਗਿਣਤੀ ਕਾਰਨ ਸੂਬੇ ਵਿੱਚ ਹੁਣ ਤੱਕ ਸੰਕਰਮਿਤ ਹੋ ਚੁੱਕੇ ਲੋਕਾਂ ਦੀ ਸੰਖਿਆ 161,383 ਹੋ ਗਈ ਹੈ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਮਦਦ ਅਤੇ ਆਪਣੀ ਹਿੰਮਤ ਸਦਕਾ 150,007 ਮਰੀਜ਼ ਸਿਹਤਮੰਦ ਹੋ ਆਪਣੇ ਘਰਾਂ ਨੂੰ ਵਾਪਸ ਪਰਤ ਆਏ ਹਨ।

ਅੱਜ ਆਈਆਂ ਹੋਈਆਂ ਰਿਪੋਰਟਾਂ ਦੇ ਆਧਾਰ ਉੱਪਰ ਪੰਜਾਬ ਅੰਦਰ 18 ਲੋਕ ਕੋਰੋਨਾ ਦਾ ਕਹਿਰ ਨਾ ਸਹਿੰਦੇ ਹੋਏ ਦਮ ਤੋੜ ਗਏ। ਪੰਜਾਬ ਦੇ ਲਈ ਅਜੇ ਵੀ ਸਹਿਮ ਵਾਲੀ ਗੱਲ ਹੈ ਕਿ ਮੌਜੂਦਾ ਸਮੇਂ ਵਿਚ ਇਸ ਲਾਗ ਦੀ ਬਿਮਾਰੀ ਦੇ ਨਾਲ ਗ੍ਰਸਤ 6,241 ਮਰੀਜ਼ ਇਸ ਮਾੜੇ ਦੌਰ ਵਿਚੋਂ ਗੁਜ਼ਰ ਰਹੇ ਹਨ। ਜਿਨ੍ਹਾਂ ਉੱਪਰ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੜੀ ਨਜ਼ਰ ਬਣਾਈ ਹੋਈ ਹੈ ਅਤੇ ਇਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।