ਤਾਜਾ ਵੱਡੀ ਖਬਰ
ਪਿਆਰ ਤੇ ਮੋਹ ਦੇ ਰਿਸ਼ਤੇ ਉਹ ਹੁੰਦੇ ਹਨ ਜਿਨ੍ਹਾਂ ਦੀਆਂ ਤੰਦਾਂ ਬਹੁਤ ਜ਼ਿਆਦਾ ਮਜ਼ਬੂਤ ਹੁੰਦੀਆਂ ਹਨ ਤੇ ਕਦੇ ਵੀ ਟੁੱਟ ਨਹੀਂ ਸਕਦੀਆਂ। ਅਜਿਹੇ ਸੱਚੇ ਰਿਸ਼ਤੇ ਬਹੁਤ ਸਾਲਾਂ ਦੇ ਲੰਮੇ ਇੰਤਜਾਰ ਤੋਂ ਬਾਅਦ ਵੀ ਇੱਕ ਦੂਜੇ ਨੂੰ ਮਿਲ ਜਾਂਦੇ ਹਨ। ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਅਸੀਂ ਆਮ ਹੀ ਦੇਖਦੇ ਅਤੇ ਸੁਣਦੇ ਹਾਂ, ਜੋ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਮਿਸਾਲ ਬਣ ਜਾਂਦੀਆਂ ਹਨ। ਅਜਿਹੀਆਂ ਖ਼ਬਰਾਂ ਅੱਗੇ ਜਾ ਕੇ ਇੱਕ ਇਤਿਹਾਸ ਬਣ ਜਾਂਦੀਆ ਹਨ। ਅਜਿਹੀ ਜ਼ਿੰਦਗੀ ਦੀ ਇੱਕ ਖੇਡ ਇਕ ਔਰਤ ਨਾਲ ਰੱਬ ਵੱਲੋਂ ਖੇਡੀ ਗਈ ਹੈ, ਉਹ ਹੁਣ ਪੂਰੇ 49 ਸਾਲ ਬਾਅਦ ਆਪਣੇ ਪਤੀ ਨੂੰ ਮਿਲ ਸਕੇਗੀ।
ਇਹ ਕਹਾਣੀ ਹੈ ਜਲੰਧਰ ਦੀ ਇਕ ਦਾਤਾਰ ਨਗਰ ਦੀ 75 ਸਾਲਾ ਸੱਤਿਆ ਦੇਵੀ ਦੀ। ਜਿਸ ਦੇ ਪਤੀ ਮੰਗਲ ਸਿੰਘ ਭਾਰਤੀ ਫੌਜ ਵਿੱਚ ਸਿਪਾਹੀ ਵਜੋਂ ਸ਼ਾਮਲ ਹੋਏ ਸਨ ਅਤੇ 1971 ਦੀ ਜੰਗ ਵਿਚ ਲਾਪਤਾ ਹੋ ਗਿਆ ਸੀ। ਹੁਣ ਸੱਤਿਆ ਦੇਵੀ ਆਪਣੇ ਪਤੀ ਨੂੰ ਬਹੁਤ ਲੰਮੇ ਅਰਸੇ ਬਾਅਦ ਮਿਲ ਸਕੇਗੀ। ਉਸ ਦੇ ਪਤੀ ਮੰਗਲ ਸਿੰਘ 1962 ਦੇ ਕਰੀਬ ਫੌਜ ਵਿਚ ਭਰਤੀ ਹੋਏ ਸਨ। ਉਸ ਤੋਂ ਬਾਅਦ ਉਨ੍ਹਾਂ ਨੂੰ ਰਾਂਚੀ ਤੋਂ ਕਲਕੱਤਾ ਟਰਾਂਸਫਰ ਕਰ ਦਿੱਤਾ ਗਿਆ ਸੀ।
ਜਿੱਥੇ ਉਹ ਲਾਂਸ ਨਾਇਕ ਦੇ ਅਹੁਦੇ ਤੇ ਤਾਇਨਾਤ ਸਨ। ਬੰਗਲਾ ਦੇਸ਼ ਵਿਚ ਡਿਊਟੀ ਦੌਰਾਨ ਕਿਸ਼ਤੀ ਤੇ ਸਵਾਰ ਹੋ ਕੇ ਜਾ ਰਹੇ ਸਨ । ਉਸ ਸਮੇਂ ਕਿਸ਼ਤੀ ਡੁੱਬਣ ਦੇ ਕਾਰਨ ਸਾਰੇ ਫ਼ੌਜੀਆਂ ਦੇ ਮਾਰੇ ਜਾਣ ਦੀ ਖ਼ਬਰ ਪਰਿਵਾਰ ਤੱਕ ਪਹੁੰਚਦੀ ਕੀਤੀ ਗਈ ਸੀ। ਜੋ ਪਰਿਵਾਰ ਲਈ ਇਕ ਬਹੁਤ ਵੱਡਾ ਸਦਮਾ ਸੀ। ਉਸ ਸਮੇਂ ਸੱਤਿਆ ਦੇਵੀ 27 ਸਾਲ ਦੀ ਸੀ ਤੇ ਉਸ ਕੋਲ ਉਸ ਦੇ ਦੋ ਪੁੱਤਰ ਜੋ ਉਸ ਸਮੇਂ ਇੱਕ 3 ਸਾਲ ਤੇ ਇਕ 2 ਸਾਲ ਦਾ ਸੀ।ਬਹੁਤ ਮੁ-ਸ਼-ਕ-ਲਾਂ ਦੇ ਨਾਲ ਸੱਤਿਆ ਦੇਵੀ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਕੀਤਾ ਤੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਸ਼ੁਰੂ ਕੀਤੀ।
ਫਿਰ ਸੱਤਿਆ ਦੇਵੀ ਨੂੰ 1972 ਵਿੱਚ ਰਾਵਲਪਿੰਡੀ ਰੇਡੀਓ ਤੋਂ ਇੱਕ ਸੁਨੇਹਾ ਪ੍ਰਾਪਤ ਹੋਇਆ ਸੀ। ਜਿਸ ਵਿੱਚ ਮੰਗਲ ਸਿੰਘ ਦੇ ਠੀਕ ਤੇ ਜ਼ਿੰਦਾ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ। ਇਸ ਖਬਰ ਤੋਂ ਬਾਅਦ ਪਰਿਵਾਰ ਵੱਲੋਂ ਮੰਗਲ ਸਿੰਘ ਨੂੰ ਛਡਵਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਹ ਕਾਮਯਾਬ ਨਾ ਹੋ ਸਕੇ। ਹੁਣ ਵਿਦੇਸ਼ ਮੰਤਰਾਲੇ ਵੱਲੋਂ 49 ਸਾਲ ਬਾਅਦ ਪਿੱਛਲੇ ਹਫ਼ਤੇ ਸੱਤਿਆ ਦੇਵੀ ਨੂੰ ਖ਼ਤ ਭੇਜ ਕੇ ਉਨ੍ਹਾਂ ਦੇ ਪਤੀ ਦੇ ਜਿੰਦਾ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਭਾਰਤ ਸਰਕਾਰ ਵਲੋ ਪਾਕਿਸਤਾਨ ਸਰਕਾਰ ਨਾਲ ਗੱਲ ਕਰਕੇ ਮੰਗਲ ਸਿੰਘ ਨੂੰ ਭਾਰਤ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਤੇਜ ਕੀਤੀਆਂ ਗਈਆਂ ਹਨ। ਜਿਸ ਨਾਲ ਪਰਿਵਾਰ ਵੱਲੋਂ 49 ਸਾਲਾਂ ਤੋਂ ਕੀਤਾ ਜਾ ਰਿਹਾ ਇੰਤਜ਼ਾਰ ਖਤਮ ਹੋ ਸਕੇ। ਮੰਗਲ ਸਿੰਘ ਇਸ ਵਕਤ ਪਾਕਿਸਤਾਨ ਦੀ ਜੇਲ ਕੋਟ ਲੱਖਪਤ ਵਿੱਚ ਬੰਦ ਹਨ। ਮੰਗਲ ਸਿੰਘ ਦਾ ਪਰਿਵਾਰ ਉਸ ਦੇ ਘਰ ਵਾਪਸ ਆਉਣ ਦਾ ਇੰਤਜਾਰ ਕੀਤਾ ਜਾ ਰਿਹਾ ਹੈ।
Previous Postਕੇਂਦਰ ਸਰਕਾਰ ਹੁਣ ਕਰਨ ਲੱਗੀ ਇਹ ਕੰਮ – ਮੋਦੀ ਨੇ ਕਿਹਾ ਕਿਸਾਨਾਂ ਨੂੰ ਮਿਲੇਗਾ ਇਸ ਨਾਲ ਲਾਭ
Next Postਸਾਵਧਾਨ : ਪੰਜਾਬ ਚ ਇਥੇ ਹੋ ਗਿਆ ਚਿੱਟੇ ਦਿਨ ਸ਼ਰੇਆਮ ਇਹ ਕਾਂਡ