ਆਈ ਤਾਜਾ ਵੱਡੀ ਖਬਰ
ਭਾਰਤੀ ਜਿਥੇ ਆਪਣੀ ਮਿਹਨਤ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਹਨ।ਉੱਥੇ ਹੀ ਉਹ ਖਾਣ-ਪੀਣ ਦੇ ਸ਼ੌਕੀਨ ਹਨ ਅਤੇ ਨਾਲ ਦੀ ਨਾਲ ਵਧੀਆ ਗੱਡੀਆਂ ਰੱਖਣ ਖਰੀਦਣ ਅਤੇ ਵੇਚਣ ਦੇ ਵੀ ਸ਼ੌਕੀਨ ਹਨ। ਬਹੁਤ ਸਾਰੇ ਪੰਜਾਬੀਆਂ ਨੂੰ ਵੀ ਵੱਖ-ਵੱਖ ਗੱਡੀਆਂ ਅਤੇ ਵੱਖ-ਵੱਖ ਨੰਬਰਾਂ ਨੂੰ ਖਰੀਦਣ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਹੈ। ਪੰਜਾਬੀਆ ਦੇ ਸ਼ੌਕ ਬਹੁਤ ਹੀ ਅਵੱਲੇ ਹਨ। ਨਿੱਤ ਹੀ ਅਜਿਹੀਆਂ ਘਟਨਾਵਾਂ ਅਸੀਂ ਵੇਖਦੇ ਤੇ ਸੁਣਦੇ ਰਹਿੰਦੇ ਹਾਂ।
ਇਹ ਸਾਲ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਸ਼ੌਂਕ ਅਧੂਰੇ ਰਹਿ ਗਏ ਸਨ ਕਿਉਂਕਿ ਇਸ ਸਾਲ ਦੇ ਵਿੱਚ ਕਰੋਨਾ ਨੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ। ਗੱਡੀਆਂ ਕਾਰਾਂ ਰੱਖਣ ਵਾਲਿਆਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ । ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੇ ਸਾਰੇ ਅਰਥਚਾਰੇ ਨੂੰ ਮੰਦੀ ਦੇ ਦੌਰ ਵਿੱਚ ਲੈ ਆਂਦਾ ਸੀ। ਲੋਕਾਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਥੇ ਹੀ ਕੰਪਨੀਆਂ ਵੱਲੋਂ ਮੁੜ ਪੈਰਾਂ ਸਿਰ ਹੋਣ ਲਈ ਲੋਕਾਂ ਲਈ ਆਫਰ ਲੈ ਕੇ ਆ ਰਹੀਆਂ ਹਨ। ਬੀਮਾ ਕੰਪਨੀਆਂ ਇਕ ਨਵੀਂ ਪਾਲਸੀ ਲਾਂਚ ਕਰ ਰਹੀਆਂ ਹਨ। ਇਸ ਪਾਲਿਸੀ ਨੂੰ ਤੁਸੀਂ ਆਪਣੀ ਮਰਜ਼ੀ ਮੁਤਾਬਕ ਸ਼ੁਰੂ ਤੇ ਬੰਦ ਕਰ ਸਕਦੇ ਹੋ। ਬੀਮਾ ਪਾਲਸੀ ਦੇ ਅਨੁਸਾਰ ਗਾਹਕ ਨੂੰ ਕਾਰ ਮਾਡਲ ਦੇ ਅਧਾਰ ਤੇ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੋਵੇਗਾ। ਜਦੋਂ ਤੁਸੀਂ ਵਾਹਨ ਨੂੰ ਚਲਾਉਂਦੇ ਹੋ ਤਾਂ ਉਸ ਦੇ ਹਿਸਾਬ ਨਾਲ ਹੀ ਭੁਗਤਾਨ ਕਰਨਾ ਪਵੇਗਾ। ਟਾਟਾ ਏਆਈਈਜੀ ਜਰਨਲ ਇੰਸ਼ੋਰੈਂਸ ਦੇ ਦੂਰੀ ਦੇ ਹਿਸਾਬ ਨਾਲ ਪ੍ਰੀਮੀਅਰ ਜਮ੍ਹਾਂ ਕਰਨ ਦੀ ਸਹੂਲਤ ਦੇ ਤਹਿਤ ਵੱਖ-ਵੱਖ ਕਿਲੋਮੀਟਰ ਅਧਾਰਤ ਪੈਕੇਜ ਦਿੱਤੇ ਜਾਣਗੇ।
ਜਿਸ ਵਿਚ ਗਾਹਕ ਦਿੱਤੇ ਗਏ ਵਿਕਲਪਾ ਵਿਚੋ ਕੋਈ ਵੀ ਵਿਕਲਪ ਚੁਣ ਸਕਦੇ ਹਨ। ਜਿਵੇ ਦਿੱਤੇ ਗਏ 2500,5000,7500, 10000,15000,20,000 ਕਿੱਲੋ ਮੀਟਰ ਦੇ ਹਿਸਾਬ ਨਾਲ ਚੋਣ ਕਰ ਸਕਦੇ ਹਨ। ਐਡੇਲਵਾਈਸ ਸਵਿੱਚ ਨੇ ਇਕ ਐਪ ਅਧਾਰਿਤ ਆਟੋ ਬੀਮਾ ਪਾਲਿਸੀ ਦਾ ਐਲਾਨ ਕੀਤਾ ਹੈ। ਜਿਸ ਦੇ ਤਹਿਤ ਵਾਹਨ ਦੀ ਵਰਤੋਂ ਵਾਲੇ ਦਿਨ ਹੀ ਪ੍ਰੀਮੀਅਮ ਦਾ ਭੁਗਤਾਨ ਕਰਨ ਲਈ ਹੈ। ਇਸ ਵਿੱਚ ਬੀਮਾ ਦੀ ਗਣਨਾ ਵਾਹਨ ਚਲਾਉਣ ਵਾਲੇ ਦੀ ਉਮਰ ਅਤੇ ਤਜਰਬੇ ਦੇ ਅਧਾਰ ਤੇ ਕੀਤੀ ਜਾਂਦੀ ਹੈ। ਇਸ ਵਿਚ ਵਾਹਨ ਨੂੰ ਅੱਗ ਅਤੇ ਚੋਰੀ ਵਰਗੀਆਂ ਘਟਨਾਵਾਂ ਲਈ ਪੂਰੇ ਸਾਲ ਕਵਰ ਕੀਤੇ ਜਾਣਗੇ। ਇਸ ਦੌਰਾਨ ਪਾਲਿਸੀ ਭਾਵੇਂ ਚਾਲੂ ਸੀ ਜਾ ਬੰਦ ਕੀਤੀ ਗਈ ਸੀ, ਜਾਂ ਵਾਹਨ ਨੂੰ ਚਲਾਇਆ ਨਹੀਂ ਗਿਆ ਸੀ।
Previous Postਆ ਗਈ ਵੱਡੀ ਖਬਰ ਸਾਰੇ ਪਾਸੇ ਹੋ ਗਈ ਚਰਚਾ: ਏਨੇ ਹਜਾਰ ਕਰੋੜ ਦਾ ਰੋਜ ਹੋ ਰਿਹਾ ਨੁਕਸਾਨ ਕਿਸਾਨ ਅੰਦੋਲਨ ਕਰਕੇ
Next Postਹੁਣੇ ਹੁਣੇ ਨੂਰ ਦੇ ਪਿੰਡ ਤੋਂ ਆਈ ਇਹ ਵੱਡੀ ਮਾੜੀ ਖਬਰ , ਛਾਇਆ ਸੋਗ