ਤਾਜਾ ਵੱਡੀ ਖਬਰ
ਪੂਰੇ ਸੰਸਾਰ ਦੇ ਵਿਚ ਇਸ ਸਮੇਂ ਲਾਗ ਦੀ ਬਿਮਾਰੀ ਦੇ ਰੂਪ ਵਿਚ ਕੋਰੋਨਾ ਵਾਇਰਸ ਨੇ ਆਪਣਾ ਰੂਪ ਪਹਿਲਾਂ ਨਾਲੋਂ ਵਿਸ਼ਾਲ ਕਰ ਲਿਆ ਹੈ। ਦੁਨੀਆਂ ਦੇ ਤਮਾਮ ਦੇਸ਼ ਇਸ ਵਾਇਰਸ ਦੇ ਕਾਰਨ ਆਪਣੇ ਦੇਸ਼ ਵਾਸੀਆਂ ਦੇ ਪ੍ਰਤੀ ਬੇਹੱਦ ਚਿੰਤਾਜਨਕ ਹਨ। ਇਸ ਬਿਮਾਰੀ ਨੂੰ ਠੱਲ ਪਾਉਣ ਵਾਸਤੇ ਇਨ੍ਹਾਂ ਦੇਸ਼ਾ ਵੱਲੋ ਵੱਖ-ਵੱਖ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਹੋਏ ਪਸਾਰ ਨੂੰ ਰੋਕਣ ਵਾਸਤੇ ਸੂਬਾ ਸਰਕਾਰ ਜੰਗੀ ਪੱਧਰ ਉਪਰ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਆਹ, ਸ਼ਾਦੀਆਂ ਅਤੇ ਪਾਰਟੀਆਂ ਦੌਰਾਨ ਕੋਵਿਡ-19 ਤੋਂ ਬਚਾਉਣ ਦੇ ਨਿਯਮਾਂ ਦੀਆਂ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਲਈ ਡੀਜੀਪੀ ਨੂੰ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ 1 ਜਨਵਰੀ 2021 ਤੱਕ ਇੰਡੋਰ ਇਕੱਠਾ ਵਾਸਤੇ 100 ਅਤੇ ਆਊਟਡੋਰ ਇਕੱਠਾ ਵਾਸਤੇ ਲੋਕਾਂ ਦੀ ਗਿਣਤੀ 250 ਤੱਕ ਰੱਖਣ ਦੇ ਆਦੇਸ਼ ਦਿੱਤੇ ਹਨ ਅਤੇ ਰਾਤ ਦਾ ਕਰਫ਼ਿਊ 15 ਦਸੰਬਰ ਤੋਂ ਵਧਾ ਕੇ 01 ਜਨਵਰੀ 2021 ਤੱਕ ਵਧਾ ਦਿੱਤਾ ਗਿਆ ਹੈ।
ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕੁਝ ਹੋਰ ਰੋਗਾਂ ਤੋਂ ਪੀੜਤ 70 ਸਾਲ ਤੋਂ ਵੱਧ ਦੇ ਸਿਰਫ ਉਹ ਹੀ ਮਰੀਜ਼ ਘਰੇਲੂ ਇਕਾਂਤਵਾਸ ਹੋ ਸਕਦੇ ਹਨ ਜਿਨ੍ਹਾਂ ਦੇ ਘਰ ਜ਼ਰੂਰੀ ਸਿਹਤ ਸਹੂਲਤਾਂ ਮੌਜੂਦ ਹੋਣ। ਸੂਬੇ ਵਿੱਚ ਪਾਜੀਟਿਵ ਮਰੀਜ਼ ਦੀ ਦਰ ਘੱਟ ਰਹੀ ਹੈ ਪਰ ਮੌਤਾਂ ਦੀ ਦਰ ਅਜੇ ਵੀ ਬਰਕਰਾਰ ਹੈ। ਸੂਬੇ ਵਿਚ ਹੁਣ ਤੱਕ ਹੋਣ ਵਾਲੀਆਂ ਮੌਤਾਂ ਵਿੱਚੋਂ 87 ਫ਼ੀਸਦੀ ਮੌਤਾਂ 45 ਸਾਲਾਂ ਤੋਂ ਵੱਧ ਉਮਰ ਦੇ ਵਿਅਕਤੀਆਂ ਦੀਆਂ ਹੋਈਆਂ ਹਨ।
ਜਿਸ ਲਈ ਮੁੱਖ ਮੰਤਰੀ ਨੇ ਪ੍ਰਤੀ ਦਿਨ 30,000 ਟੈਸਟ ਕਰਨ ਦੀ ਸੀਮਾ ਨੂੰ ਬਰਕਰਾਰ ਰੱਖਿਆ ਹੋਇਆ ਹੈ। ਸੂਬਾ ਵਾਸੀਆਂ ਨੂੰ ਮਾਸਕ ਪਹਿਨਣ ਦੇ ਲਈ ਖਾਸ ਹਦਾਇਤ ਦਿੱਤੀ ਗਈ ਹੈ। ਪੰਜਾਬ ਸਰਕਾਰ ਵਿੱਚ ਸਿਹਤ ਸਲਾਹਕਾਰ ਡਾ. ਕੇਕੇ ਤਲਵਾੜ ਨੇ ਵੀ ਆਖਿਆ ਹੈ ਕਿ ਸੂਬੇ ਵਿਚ ਮੌਤਾਂ ਦੀ ਗਿਣਤੀ ਨੂੰ ਪਹਿਲਾਂ ਨਾਲੋਂ ਘੱਟ ਕੀਤਾ ਗਿਆ ਹੈ ਅਤੇ ਇਸ ਨੂੰ ਹੋਰ ਘਟਾਉਣ ਦੇ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਇਨ ਹਾਊਸ ਬਲੱਡ ਗੈਸ ਐਨਾਲਾਈਜ਼ਰ ਅਤੇ ਹਾਈ ਫਲੋ ਨੇਜ਼ਲ ਕੇਨੂਲਾਸ ਦੀ ਮੌਜੂਦਗੀ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
Previous Postਹੁਣੇ ਹੁਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਨੂੰਨਾਂ ਬਾਰੇ ਦਿੱਤਾ ਇਹ ਬਿਆਨ – ਇਸ ਵੇਲੇ ਦੀ ਵੱਡੀ ਖਬਰ
Next Postਪੰਜਾਬ ਚ ਹੁਣੇ ਹੁਣੇ ਵਾਪਰਿਆ ਕਹਿਰ – ਇਥੇ ਹੋਈਆਂ ਮੌਤਾਂ , ਛਾਇਆ ਸੋਗ