ਤਾਜਾ ਵੱਡੀ ਖਬਰ
ਪੰਜਾਬ ਸੂਬੇ ਨੂੰ ਬੀਤੇ ਮਹੀਨੇ ਦੌਰਾਨ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਖੇਤੀ ਅੰਦੋਲਨ ਦਾ ਵੀ ਪੰਜਾਬ ਦੇ ਵਿੱਤੀ ਪੱਧਰ ਉਪਰ ਕਾਫੀ ਅਸਰ ਪਿਆ। ਆਵਾਜਾਈ ਦੇ ਰਸਤੇ ਬੰਦ ਕੀਤੇ ਹੋਣ ਕਾਰਨ ਦੁਰੇਡੇ ਮਾਰਗਾਂ ਵਾਲੀਆਂ ਰੇਲ ਗੱਡੀਆਂ ਵੀ ਬੰਦ ਹੋ ਗਈਆਂ ਸਨ। ਇਸ ਦੇ ਨਾਲ ਸਮਾਨ ਦੀ ਢੋਆ-ਢੁਆਈ ਵੀ ਬਹੁਤ ਮੁਸ਼ਕਲ ਰਹੀ ਸੀ। ਬਿਜਲੀ ਦਾ ਵੀ ਅਹਿਮ ਮੁੱਦਾ ਇਸ ਸਮੇਂ ਪੰਜਾਬ ਦੇ ਵਿਚੋਂ ਗੁਜ਼ਰਿਆ। ਜਿਸ ਕਾਰਨ ਪੰਜਾਬ ਵਿਚ ਬਿਜਲੀ ਸੰਕਟ ਗਹਿਰਾ ਹੋ ਗਿਆ ਸੀ।
ਇਸ ਸਮੇਂ ਪੰਜਾਬ ਦੇ ਵਿਚ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖਬਰ ਅਨੁਸਾਰ ਲੁਧਿਆਣਾ ਪਾਵਰਕੌਮ ਦੀ ਸਿਟੀ ਡਿਵੀਜ਼ਨ ਵੱਲੋਂ ਬਿਜਲੀ ਦੇ ਬਿੱਲਾਂ ਦੀ ਟਾਇਮ ਰਹਿੰਦਿਆਂ ਅਦਾਇਗੀ ਨਾ ਕਰਨ ਵਾਲਿਆਂ ਉਪਰ ਡੰਡਾ ਚਲਾਇਆ ਗਿਆ ਹੈ। ਜਿਸ ਅਧੀਨ ਇਨ੍ਹਾਂ ਡਿਫਾਲਟਰ ਖਪਤਕਾਰਾਂ ਦੇ 2,000 ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਹ ਸ਼ਹਿਰ ਦੇ ਡਿਵੀਜ਼ਨ ਦੇ ਅਧੀਨ ਆਉਂਦੇ ਵੱਖ-ਵੱਖ ਖੇਤਰਾਂ ਵਿਚ ਪੈਂਦੇ ਇਨ੍ਹਾਂ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ
ਜੋ ਪਿਛਲੇ ਕਾਫ਼ੀ ਸਮੇਂ ਤੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨੂੰ ਲੈ ਕੇ ਨਾਂਹ ਨੁੱਕਰ ਕਰ ਰਹੇ ਸਨ। ਇਸ ਸਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਦਿੰਦੇ ਹੋਏ ਪਾਵਰਕੌਮ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਬੰਦ ਕੀਤੇ ਗਏ 2,000 ਕੁਨੈਕਸ਼ਨਾਂ ਦੇ ਵਿਚੋਂ 200 ਖਪਤਕਾਰ ਇੰਡਸਟਰੀਅਲ ਖੇਤਰ ਦੇ ਨਾਲ ਸਬੰਧ ਰੱਖਦੇ ਹਨ। ਇਸ ਤੋਂ ਇਲਾਵਾ 900 ਖਪਤਕਾਰ ਘਰੇਲੂ ਅਤੇ 900 ਗੈਰ ਰਿਹਾਇਸ਼ੀ ਖਪਤਕਾਰਾਂ ਦੇ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ।
ਬਿਜਲੀ ਮਹਿਕਮੇ ਦੀ ਟੀਮ ਵੱਲੋਂ ਇਨ੍ਹਾਂ ਸਾਰੇ ਖਪਤਕਾਰਾਂ ਦੇ ਕੁਨੈਕਸ਼ਨ ਕੱਟ ਕੇ ਬਿਜਲੀ ਮੀਟਰ ਆਪਣੇ ਕਬਜ਼ੇ ਵਿੱਚ ਲੈ ਲਏ ਗਏ ਹਨ। ਇਸ ਤੋਂ ਇਲਾਵਾ ਮਹਿਕਮੇ ਦੇ ਅਧਿਕਾਰੀ ਨੇ ਗੱਲ ਬਾਤ ਕਰਦੇ ਹੋਏ ਆਖਿਆ ਕਿ ਵਿਭਾਗ ਦੀ ਟੀਮ ਨੇ ਡਿਫਾਲਟਰਾਂ ਕੋਲੋਂ 3 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੀ ਬਕਾਇਆ ਰਾਸ਼ੀ ਪ੍ਰਾਪਤ ਕਰਕੇ ਪਾਵਰਕੌਮ ਦੇ ਖਜ਼ਾਨੇ ਵਿੱਚ ਜਮ੍ਹਾ ਕਰਵਾ ਦਿੱਤੀ ਹੈ। ਇਸ ਸਮੇਂ ਦੇ ਵਿੱਚ ਵਿਭਾਗ ਹਰਕਤ ਦੇ ਵਿਚ ਆ ਚੁੱਕਿਆ ਹੈ ਅਤੇ ਵੱਖ-ਵੱਖ ਥਾਵਾਂ ਉੱਪਰ ਬਿਜਲੀ ਬਿੱਲਾਂ ਦੇ ਡਿਫਾਲਟਰਾਂ ਨੂੰ ਲੱਭ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
Previous Postਕਿਸਾਨ ਸੰਘਰਸ਼ ਬਾਰੇ ਹੁਣੇ ਹੁਣੇ ਮਸ਼ਹੂਰ ਅਦਾਕਾਰ ਧਰਮਿੰਦਰ ਨੇ ਕਹੀ ਇਹ ਗਲ੍ਹ , ਸਾਰੇ ਪਾਸੇ ਹੋ ਰਹੀ ਚਰਚਾ
Next Postਦਿੱਲੀ ਕੁੰਡਲੀ ਬਾਰਡਰ ਤੋਂ ਆ ਗਈ ਹੁਣ ਇਹ ਮਾੜੀ ਖਬਰ, ਕਿਸਾਨਾਂ ਚ ਛਾ ਗਈ ਸੋਗ ਦੀ ਲਹਿਰ