ਤਾਜਾ ਵੱਡੀ ਖਬਰ
ਆਏ ਦਿਨ ਹੀ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ।ਇਸ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਕਈਆਂ ਦੀ ਮੌਤ ਦੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਬਹੁਤ ਮੁ-ਸ਼-ਕਿ-ਲ ਹੈ । ਇਨਸਾਨ ਵੱਲੋ ਸੁੱਖ ਸਹੂਲਤ ਲਈ ਖ਼ਰੀਦੀਆਂ ਗਈਆਂ ਚੀਜ਼ਾਂ ਹੀ ਉਸ ਦੀ ਜਾਨ ਦੀਆ ਦੁ-ਸ਼-ਮ-ਣ ਬਣ ਜਾਂਦੀਆਂ ਹਨ। ਜਿਨ੍ਹਾਂ ਨਾਲ ਕਦੇ-ਕਦੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਕਿ ਇਨਸਾਨ ਦੀ ਜ਼ਿੰਦਗੀ ਹੀ ਖ਼ਤਮ ਹੋ ਜਾਂਦੀ ਹੈ।
ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੁੜੀ ਦੀ ਮੌਤ ਦਾ ਕਾਰਨ ਉਸ ਦਾ ਹੀ iphone ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰੂਸ ਦੇ ਸ਼ਹਿਰ ਅਰਖੰ ਗੇਲ ਸਕ ਦੀ ਹੈ। ਜਿੱਥੇ ਇਕ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੜਕੀ ਦਾ iphone 8 ਚਾਰਜ ਹੋ ਰਿਹਾ ਸੀ। ਲੜਕੀ ਉਸ ਸਮੇਂ ਬਾਥਰੂਮ ਵਿਚ ਨਹਾ ਰਹੀ ਸੀ ,ਓਦੋਂ ਹੀ ਇਹ ਫੋਨ ਉਸ ਦੇ ਬਾਥ-ਟਬ ਵਿੱਚ ਡਿੱਗ ਗਿਆ।
ਜਿਸ ਨਾਲ ਨਹਾ ਰਹੀ ਲੜਕੀ ਨੂੰ ਬਿਜਲੀ ਦਾ ਝਟਕਾ ਲੱਗਾ ਤੇ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ। ਲੜਕੀ ਦੀ ਮੌਤ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਮ੍ਰਿਤਕਾ ਦੀ ਲਾਸ਼ ਉਸਦੇ ਨਾਲ ਰਹਿ ਰਹੀ ਉਸ ਦੀ ਸਹੇਲੀ ਵੱਲੋਂ ਵੇਖੀ ਗਈ। ਜਦੋਂ ਉਹ ਘਰ ਪਹੁੰਚੀ ਤਾਂ ਘਰ ਦੀ ਸਥਿਤੀ ਵੇਖ ਕੇ ਚੀਕ ਉਠੀ ਸੀ। ਮ੍ਰਿਤਕਾ ਇੱਕ ਕੱਪੜੇ ਦੀ ਦੁਕਾਨ ਵਿਚ ਕੰਮ ਕਰਦੀ ਸੀ। ਉਸ ਨੂੰ ਨਹੀਂ ਪਤਾ ਸੀ ਕਿ ਉਸ ਨਾਲ ਇਹ ਹਾਦਸਾ ਵਾਪਰ ਜਾਵੇਗਾ।
ਰੂਸ ਦੇ ਅਮਰਜੈਂਸੀ ਮੰਤਰਾਲੇ ਨੇ ਇਸ ਦੁਖਾਂਤ ਤੋਂ ਬਾਅਦ ਇਕ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿਚ ਉਨ੍ਹਾਂ ਕਿਹਾ ਹੈ ਕਿ ਇਹ ਸਾਬਤ ਕਰ ਦਿੱਤਾ ਹੈ ਕਿ ਪਾਣੀ ਅਤੇ ਇਲੈਕਟਰੋਨਿਕ ਚੀਜ਼ਾ ਨੂੰ ਮਾਲ ਨਾਲ ਜੋੜਨ ਨਾਲ ਖ-ਤ-ਰ-ਨਾ-ਕ ਨਤੀਜੇ ਨਿਕਲਦੇ ਹਨ । ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਪਰਹੇਜ਼ ਕਰ ਕੇ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। ਪੰਦਰਾਂ ਸਾਲਾ ਸਕੂਲ ਦੀ ਲੜਕੀ ਦੀ ਮੌਤ ਵੀ ਏਸੇ ਤਰਾਂ ਅਗਸਤ ਵਿਚ ਹੋ ਗਈ ਸੀ।
Previous Postਇੰਗਲੈਂਡ ਦੀ ਸਸੰਦ ਚ ਗੂੰਜਿਆ ਕਿਸਾਨ ਅੰਦੋਲਨ ਦਾ ਮਾਮਲਾ ਫਿਰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਦਿੱਤਾ ਅਜਿਹਾ ਜਵਾਬ
Next Postਮਸ਼ਹੂਰ ਬੋਲੀਵੁਡ ਸਟਾਰ ਦਲੀਪ ਕੁਮਾਰ ਲਈ ਹੁਣ ਆਈ ਇਹ ਵੱਡੀ ਖਬਰ