ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੀ ਬਿਮਾਰੀ ਲਗਾਤਾਰ ਆਪਣੇ ਪੈਰ ਪਸਾਰਦੀ ਜਾ ਰਹੀ ਹੈ। ਇਸ ਦੀ ਚਪੇਟ ਵਿਚ ਆਉਣ ਵਾਲੇ ਲੋਕਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ। ਕੋਰੋਨਾ ਦੀ ਦੂਸਰੀ ਲਹਿਰ ਦੇ ਸ਼ੁਰੂ ਹੋ ਜਾਣ ਕਾਰਨ ਇਹ ਪਹਿਲਾਂ ਨਾਲੋਂ ਜ਼ਿਆਦਾ ਪ੍ਰਭਾਵੀ ਤਰੀਕੇ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਇਸ ਬਿਮਾਰੀ ਤੋਂ ਬਚਣ ਵਾਸਤੇ ਵੱਖ-ਵੱਖ ਰਾਸ਼ਟਰ ਆਪਣੇ ਪੱਧਰ ਉਪਰ ਕੋਸ਼ਿਸ਼ਾਂ ਕਰ ਰਹੇ ਹਨ। ਉੱਥੇ ਹੀ ਅਮਰੀਕਾ ਵਿਚ ਪਿਛਲੇ ਮਹੀਨੇ ਚੋਣ ਜਿੱਤ ਕੇ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਕਰਨ ਵਾਲੇ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੇ ਆਪਣੇ ਸੰਪੂਰਨ ਅਮਰੀਕੀ ਵਾਸੀਆਂ ਦੇ ਲਈ ਇੱਕ ਵੱਡਾ ਐਲਾਨ ਕਰ ਦਿੱਤਾ ਹੈ।
ਜੋਅ ਬਾਈਡਨ ਵੱਲੋਂ ਇਹ ਐਲਾਨ ਕੋਰੋਨਾ ਵਾਇਰਸ ਦੇ ਭਿਆਨਕ ਪਸਾਰ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਉਨ੍ਹਾਂ ਨੇ ਆਖਿਆ ਹੈ ਕਿ ਉਹ ਆਪਣੇ ਕਾਰਜਕਾਲ ਦੇ ਸ਼ੁਰੂ ਹੋਣ ਤੋਂ ਬਾਅਦ ਆਉਣ ਵਾਲੇ ਪਹਿਲੇ ਤਿੰਨ ਮਹੀਨਿਆਂ ਵਿਚ ਕੋਰੋਨਾ ਵਾਇਰਸ ਦਾ ਟੀਕਾ 10 ਕਰੋੜ ਅਮਰੀਕੀ ਵਾਸੀਆਂ ਤੱਕ ਪਹੁੰਚਾਉਣਗੇ। ਉਨ੍ਹਾਂ ਨੇ ਕਾਰਜਕਾਲ ਤੋਂ ਬਾਅਦ ਅਗਲੇ 100 ਦਿਨਾਂ ਦੇ ਵਿੱਚ-ਵਿੱਚ ਕੋਰੋਨਾ ਵਾਇਰਸ ਦੀ ਵੈਕਸੀਨ ਦੀਆਂ 10 ਕਰੋੜ ਖੁਰਾਕਾਂ ਤਿਆਰ ਕਰਨ ਦਾ ਇਕ ਟੀਚਾ ਮਿਥਿਆ ਹੈ
ਅਤੇ ਇਸ ਮਿਥੇ ਗਏ ਟੀਚੇ ਦੇ ਤਹਿਤ ਹੀ ਉਹ ਇਨ੍ਹਾਂ ਖੁਰਾਕਾਂ ਨੂੰ 10 ਕਰੋੜ ਅਮਰੀਕੀ ਵਾਸੀਆਂ ਤੱਕ ਵੀ ਪੁੱਜਦਾ ਕਰਨਗੇ। ਇਸ ਬਿਮਾਰੀ ਦਾ ਮੁਕਾਬਲਾ ਕਰਨ ਦੇ ਲਈ ਮੰਗਲਵਾਰ ਨੂੰ ਡੇਲਾਵੇਅਰ ਵਿਚ ਜੋਅ ਬਾਈਡਨ ਨੇ ਆਪਣੀ ਟੀਮ ਦੀ ਪਹਿਚਾਣ ਕਰਵਾਈ ਜੋ ਇਸ ਲਾਗ ਦੀ ਬਿਮਾਰੀ ਦੇ ਖਤਰੇ ਦਾ ਸਾਹਮਣਾ ਕਰਨ ਦੇ ਲਈ ਲੋਕਾਂ ਦੀ ਮਦਦ ਕਰੇਗੀ। ਉਹਨਾਂ ਨੇ ਆਖਿਆ ਕਿ ਅਸੀਂ ਆਪਣੇ ਕਾਰਜਕਾਲ ਦੇ ਸ਼ੁਰੂ ਹੋਣ ਤੋਂ ਪਹਿਲੇ 100 ਦਿਨਾਂ ਦੇ ਲਈ ਤਿੰਨ ਅਹਿਮ ਟੀਚੇ ਮਿੱਥ ਕੇ ਚੱਲੇ ਹਾਂ।
ਪਹਿਲੇ ਵਿਚ ਅਸੀਂ ਦੇਸ਼ ਵਿੱਚ ਰਹਿਣ ਵਾਲੇ ਤਮਾਮ ਵਾਸੀਆਂ ਨੂੰ ਆਉਣ ਵਾਲੇ 100 ਦਿਨਾਂ ਦੇ ਲਈ ਮਾਸਕ ਪਾਉਣ ਦੀ ਅਪੀਲ ਕਰਦੇ ਹਾਂ ਤਾਂ ਜੋ ਇਸ ਬਿਮਾਰੀ ਦਾ ਪਸਾਰ ਹੋਰ ਜ਼ਿਆਦਾ ਨਾ ਹੋ ਸਕੇ। ਇਸ ਮਾਸਕ ਦੇ ਇਸਤੇਮਾਲ ਨੂੰ ਸੰਘੀ ਦਫ਼ਤਰਾਂ ਅਤੇ ਜਨਤਕ ਟਰਾਂਸਪੋਰਟ ਸੇਵਾਵਾਂ ਵਿੱਚ ਲਾਜ਼ਮੀ ਕੀਤਾ ਗਿਆ ਹੈ। ਦੂਸਰੇ ਟੀਚੇ ਤਹਿਤ ਦੇਸ਼ ਦੇ 10 ਕਰੋੜ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਦਿੱਤੀ ਜਾਵੇਗੀ। ਤੀਸਰੇ ਟੀਚੇ ਤਹਿਤ ਸਕੂਲਾਂ ਨੂੰ ਮੁੜ ਸ਼ੁਰੂ ਕਰਕੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਵਧੀਆ ਤਰੀਕੇ ਦੇ ਨਾਲ ਜੋੜਿਆ ਜਾਵੇਗਾ ਜੋ ਕਿ ਬੱਚਿਆਂ ਦੇ ਭਵਿੱਖ ਵਾਸਤੇ ਬੇਹੱਦ ਜ਼ਰੂਰੀ ਹੈ।
Home ਤਾਜਾ ਖ਼ਬਰਾਂ ਅਮਰੀਕਾ ਚ ਬਾਇਡਨ ਨੇ ਕਰਤਾ ਐਲਾਨ ਪਹਿਲੇ 100 ਦਿਨਾਂ ਵਿਚ 10 ਕਰੋੜ ਲੋਕਾਂ ਲਈ ਕਰੇਗਾ ਇਹ ਕੰਮ , ਛਾਈ ਖੁਸ਼ੀ
Previous Postਮਾੜੀ ਖਬਰ : ਬੰਦ ਹੋ ਗਿਆ ਦੇਸ਼ ਦਾ ਇਹ ਬੈਂਕ ਦੇਖੋ ਜੇ ਤੁਹਾਡਾ ਵੀ ਸੀ ਇਸ ਵਿਚ ਖਾਤਾ ਕੀ ਹੋਵੇਗਾ ਪੈਸੇ ਦਾ
Next Postਕਿਸਾਨ ਅੰਦੋਲਨ : ਪੰਜਾਬ ਚ ਇਥੇ ਹੋ ਗਿਆ ਅਜਿਹਾ ਐਲਾਨ ਸਾਰਾ ਇੰਡੀਆ ਹੋ ਗਿਆ ਹੈਰਾਨ