ਆਈ ਤਾਜਾ ਵੱਡੀ ਖਬਰ
ਭਾਰਤ ਦੇਸ਼ ਦੇ ਵਿੱਚੋਂ ਕਿਸਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਖੇਤੀ ਅੰਦੋਲਨ ਇਸ ਸਮੇਂ ਸਿਖਰਾਂ ਉੱਪਰ ਪਹੁੰਚ ਚੁੱਕਾ ਹੈ ਜਿਸ ਵਿਚ ਲੱਖਾਂ ਦੀ ਤਦਾਦ ਨਾਲ ਸ਼ਾਮਲ ਹੋਏ ਲੋਕ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਕਿਸਾਨਾਂ ਦੇ ਇਸ ਖੇਤੀ ਅੰਦੋਲਨ ਦੇ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਵੱਖ ਵੱਖ ਸੰਸਥਾਵਾਂ, ਰਾਜਨੀਤਿਕ ਲੀਡਰ ਅਤੇ ਆਮ ਜਨਤਾ ਨੇ ਆਪਣਾ ਸਮਰਥਨ ਦਿੱਤਾ ਹੈ। ਭਾਰਤ ਦੇ ਪੰਜਾਬ ਸੂਬੇ ਵਿਚੋਂ ਬਹੁਤ ਸਾਰੇ ਕਲਾਕਾਰੀ ਖਿੱਤੇ ਨਾਲ ਸੰਬੰਧ ਰੱਖਣ ਵਾਲੇ ਗਾਇਕ, ਲੇਖਕ ਅਤੇ ਕਵੀ ਇਸ ਧਰਨੇ ਵਿੱਚ ਸ਼ਾਮਲ ਹੋਏ ਹਨ। ਜਿਨ੍ਹਾਂ ਵਿਚੋਂ ਕਈਆਂ ਨੂੰ ਮਾ– ਰ ਦਾ ਸਾਹਮਣਾ ਵੀ ਕਰਨਾ ਪਿਆ ਹੈ।
ਜਸ ਵਿੱਚ ਹੁਣ ਸੁੱਖ ਖਰੌੜ ਦਾ ਨਾਮ ਸਾਹਮਣੇ ਆ ਰਿਹਾ ਹੈ। ਸੁੱਖ ਖਰੌੜ ਇੱਕ ਪੰਜਾਬੀ ਗੀਤਕਾਰ ਅਤੇ ਗਾਇਕ ਹੈ ਜੋ ਪਿਛਲੇ ਕਈ ਮਹੀਨੇ ਤੋਂ ਪੰਜਾਬ ਦੇ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਖੇਤੀ ਅੰਦੋਲਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ। ਪਰ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਸੁੱਖ ਖਰੌੜ ਉਪਰ ਪੁਲਸ ਵੱਲੋਂ ਲਾਠੀਚਾਰਜ ਕੀਤਾ ਗਿਆ ਜਿਸ ਦੀ ਜਾਣਕਾਰੀ ਉਸ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਉਪਰ ਇੱਕ ਵੀਡੀਓ ਸਾਂਝੀ ਕਰਕੇ ਦਿੱਤੀ। ਇਸ ਵੀਡੀਓ ਵਿੱਚ ਉਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਜੇ ਮੇਰੇ ਡੰਡੇ ਦੀ ਮਾਰਨੇ ਨੇ ਤਾਂ ਮਾਰੋ ਇਥੇ ਖੜ੍ਹਾ ਹਾਂ ਮੈਂ।
ਸੁੱਖ ਖਰੌੜ ਨੇ ਸਾਂਝੀ ਕੀਤੀ ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, ਮੇਰਾ ਹੱਕ ਸੀ ਮੈਂ ਖੜ੍ਹਿਆ ਰਿਹਾ। ਸੋਸ਼ਲ ਮੀਡੀਆ ਉਪਰ ਇਹ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਪੁਲਸ ਵੱਲੋਂ ਲਾਠੀਚਾਰਜ ਕੀਤੇ ਜਾਣ ਕਾਰਨ ਸੁੱਖ ਖਰੌੜ ਦੀ ਖੱਬੀ ਅੱਖ ਵੀ ਜ਼ਖਮੀ ਹੋ ਗਈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਆਪਣੇ ਸਾਥੀਆਂ ਸਮੇਤ ਸੁੱਖ ਖਰੌੜ ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਉਪਰ ਧਰਨਾ ਲਾ ਕੇ ਬੈਠਾ ਹੋਇਆ ਸੀ
ਅਤੇ ਚੰਡੀਗੜ੍ਹ ਦੀ ਪੁਲਸ ਵੱਲੋਂ ਉਨ੍ਹਾਂ ਨੂੰ ਵਾਪਸ ਭੇਜਣ ਅਤੇ ਧਰਨਾ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੇ ਚੱਲਦੇ ਹੋਏ ਉਥੇ ਪੁਲਿਸ ਵੱਲੋ ਲਾਠੀਚਾਰਜ ਵੀ ਕੀਤਾ ਗਿਆ ਅਤੇ ਇਸ ਲਾਠੀਚਾਰਜ ਦੇ ਦੌਰਾਨ ਸੁੱਖ ਖਰੌੜ ਜ਼ਖਮੀ ਹੋ ਗਿਆ। ਸੁੱਖ ਖਰੌੜ ਆਪਣੀ ਕਲਮ ਦੇ ਜ਼ਰੀਏ ਪਹਿਲਾਂ ਤੋਂ ਹੀ ਕਿਸਾਨਾਂ ਦੇ ਹੱਕਾਂ ਪ੍ਰਤੀ ਲਿਖਦਾ ਆ ਰਿਹਾ ਹੈ। ਉਸ ਵੱਲੋਂ ਇਸ ਖੇਤੀ ਅੰਦੋਲਨ ਦੇ ਸਮਰਥਨ ਵਿਚ ਬਹੁਤ ਸਾਰੀਆਂ ਪੋਸਟਾਂ ਨੂੰ ਸੋਸ਼ਲ ਮੀਡੀਆ ਉੱਪਰ ਸਾਂਝਾ ਵੀ ਕੀਤਾ ਜਾ ਚੁੱਕਿਆ ਹੈ।
Previous Postਅੱਜ ਪੰਜਾਬ ਚ ਹੋਈਆਂ ਕੋਰੋਨਾ ਨਾਲ ਏਨੀਆਂ ਜਿਆਦਾ ਮੌਤਾਂ ਅਤੇ ਆਏ ਏਨੇ ਪੌਜੇਟਿਵ
Next Postਹੁਣੇ ਹੁਣੇ ਮਸ਼ਹੂਰ ਪੰਜਾਬੀ ਐਕਟਰ ਯੋਗਰਾਜ ਸਿੰਘ ਲਈ ਆਈ ਇਹ ਵੱਡੀ ਮਾੜੀ ਖਬਰ