ਆਈ ਤਾਜਾ ਵੱਡੀ ਖਬਰ
ਦੇਸ਼ ਦੀ ਕਿਸਾਨੀ ਅਤੇ ਕਿਸਾਨ ਇਸ ਵੇਲੇ ਦਿੱਲੀ ਦੇ ਬਾਰਡਰ ਉੱਪਰ ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਮੋਰਚਾ ਮਾਰ ਕੇ ਬੈਠੇ ਹੋਏ ਹਨ। ਇਸ ਧਰਨੇ ਪ੍ਰਦਰਸ਼ਨ ਦੇ ਵਿੱਚ ਹੁਣ ਤੱਕ ਬਹੁਤ ਸਾਰੇ ਦੇਸ਼ ਵਾਸੀਆਂ ਅਤੇ ਵੱਖ ਵੱਖ ਸੰਗਠਨਾਂ ਨੇ ਆਪਣਾ ਯੋਗ ਦਾਨ ਪਾਇਆ ਹੈ। ਬਹੁਤ ਸਾਰੇ ਰਾਜਨੀਤਿਕ ਦਲਾਂ ਵੱਲੋਂ ਵੀ ਕਿਸਾਨਾਂ ਵੱਲੋਂ ਵਿੱਢੇ ਗਏ ਇਸ ਸੰਘਰਸ਼ ਵਿਚ ਵੱਡੇ ਪੱਧਰ ‘ਤੇ ਸਮਰਥਨ ਦਿੱਤਾ ਜਾ ਰਿਹਾ ਹੈ।
ਜਿਸ ਕਾਰਨ ਕਿਸਾਨਾਂ ਅਤੇ ਸਬੰਧਤ ਜਥੇ ਬੰਦੀਆਂ ਦੇ ਵਿਚ ਜੋਸ਼ ਹੋਰ ਦੂਣਾ ਹੋ ਜਾਂਦਾ ਹੈ। ਇਸੇ ਜੋਸ਼ ਨੂੰ ਹੋਰ ਜ਼ਿਆਦਾ ਕਰਨ ਅਤੇ ਕਿਸਾਨਾਂ ਦਾ ਦਿਲ ਜਿੱਤਣ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨਾਂ ਨੂੰ ਮਿਲਣ ਲਈ ਸਿੰਘੂ ਬਾਰਡਰ ਉਪਰ ਚਲੇ ਆਏ। ਇੱਥੇ ਪਹੁੰਚ ਕੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਬੜੀ ਹਲੀਮੀ ਦੇ ਨਾਲ ਹੱਥ ਜੋੜ ਕੇ ਫਤਹਿ ਬੁਲਾਈ ਅਤੇ ਉਨ੍ਹਾਂ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਵਾਇਆ ਗਿਆ।
ਪਿਛਲੇ 12 ਦਿਨਾਂ ਤੋਂ ਕਿਸਾਨ ਸਿੰਘੂ ਬਾਰਡਰ ਉਪਰ ਧਰਨੇ ਪ੍ਰਦਰਸ਼ਨ ਨੂੰ ਜਾਰੀ ਰੱਖ ਰਹੇ ਹਨ ਜਿਸ ਨੂੰ ਹਮਾਇਤ ਦੇਣ ਅਤੇ ਕਿਸਾਨਾਂ ਦਾ ਹਾਲ ਚਾਲ ਪੁੱਛਣ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਇਹ ਸਰਹੱਦੀ ਦੌਰਾ ਕੀਤਾ। ਇਸ ਦੌਰੇ ਦੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਦਿੱਲੀ ਸਰਕਾਰ ਦੇ ਹੋਰ ਕਈ ਮੰਤਰੀ ਵੀ ਮੌਜੂਦ ਸਨ। ਉਨ੍ਹਾਂ ਵੱਲੋਂ ਕਿਸਾਨਾਂ ਨਾਲ ਗੱਲ ਬਾਤ ਕਰਨ ਤੋਂ ਇਲਾਵਾ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਵਾਲੇ ਸਥਾਨ ਦਾ ਵੀ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਇਸ ਗੱਲ ਦਾ ਯਕੀਨ ਦਿਵਾਇਆ ਕਿ ਦਿੱਲੀ ਸਰਕਾਰ ਇਸ ਮੁ-ਸ-ਕਿ-ਲ ਘੜੀ ਵਿਚ ਕਿਸਾਨਾਂ ਦੇ ਨਾਲ ਹੈ।
ਉਧਰ ਦੂਜੇ ਪਾਸੇ ਦਿੱਲੀ ਪੁਲਸ ਨੇ ਇੱਕ ਨਵੀਂ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਜਿਸ ਤਹਿਤ ਨੈਸ਼ਨਲ ਹਾਈਵੇ 24 ਉਪਰ ਦਿੱਲੀ ਲਈ ਆਵਾਜਾਈ ਨੂੰ ਅੰਦੋਲਨ ਕਾਰਨ ਬੰਦ ਹੀ ਰੱਖਿਆ ਜਾਵੇਗਾ। ਇਸ ਸਮੇਂ ਜੇਕਰ ਲੋਕਾਂ ਨੇ ਦਿੱਲੀ ਵਿੱਚ ਆਉਣਾ ਹੈ ਤਾਂ ਉਨ੍ਹਾਂ ਨੂੰ ਅਪਸਰਾ, ਭੋਪੁਰਾ ਜਾਂ ਡੀ ਐਨ ਡੀ ਰਾਹੀਂ ਹੀ ਆ ਸਕਦੇ ਹਨ। ਜ਼ਿਕਰ ਯੋਗ ਹੈ ਕਿ ਇਸ ਅੰਦੋਲਨ ਤਹਿਤ ਸਰਕਾਰ ਅਤੇ ਕਿਸਾਨਾਂ ਵਿਚਾਲੇ ਪੰਜ ਵਾਰ ਗੱਲ ਬਾਤ ਕੀਤੀ ਜਾ ਚੁੱਕੀ ਹੈ ਜੋ ਅਜੇ ਤੱਕ ਕਿਸੇ ਵੀ ਨਤੀਜੇ ਉਪਰ ਪਹੁੰਚਣ ਵਿਚ ਨਾਕਾਮ ਰਹੀ ਹੈ।
Previous Postਮੋਦੀ ਸਰਕਾਰ ਨੂੰ ਦਿੱਲੀ ਜਗਾਉਣ ਗਿਆ ਕਿਸਾਨ ਖੁਦ ਸੋਂ ਗਿਆ ਸਦਾਂ ਸਦਾਂ ਦੀ ਨੀਂਦ – ਆਈ ਇਹ ਵੱਡੀ ਤਾਜਾ ਮਾੜੀ ਖਬਰ
Next Postਭਰ ਜਵਾਨੀ ਚ ਹੁਣੇ ਹੁਣੇ ਇਸ ਮਸ਼ਹੂਰ ਅਦਾਕਾਰਾ ਦੀ ਹੋਈ ਮੌਤ , ਛਾਇਆ ਸੋਗ