ਅਸਮਾਨ ਤੋਂ ਆਈ ਇਹ ਛੈ – ਹਿਲ ਗਈ ਧਰਤੀ
ਇਸ ਸਮੇਂ ਸੰਸਾਰ ਦੇ ਵਿਚ ਅਨੇਕਾਂ ਘਟਨਾਵਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਬਹੁਤੀਆਂ ਘਟਨਾਵਾਂ ਦੇ ਮਸਲਿਆਂ ਦਾ ਸੰਬੰਧ ਕੋਰੋਨਾ ਜਾਂ ਰਾਜਨੀਤਿਕ ਗਤਿਵਿਧਿਆਂ ਦੇ ਨਾਲ ਜੁੜਿਆ ਹੁੰਦਾ ਹੈ। ਜਿਸ ਨੂੰ ਲੈ ਕੇ ਲੋਕ ਗਹਿਰੀ ਚਿੰਤਾ ਵਿਚ ਰਹਿੰਦੇ ਹਨ। ਪਰ ਇਹਨਾਂ ਚੀਜ਼ਾਂ ਤੋਂ ਇਲਾਵਾ ਕਈ ਹੋਰ ਬਹੁਤ ਸਾਰੇ ਅਜਿਹੇ ਖਤਰੇ ਹੁੰਦੇ ਹਨ ਜੋ ਇਨਸਾਨੀ ਜ਼ਿੰਦਗੀ ਨੂੰ ਮੁਸ਼ਕਲ ਵਿਚ ਪਾ ਸਕਦੇ ਹਨ। ਅਜਿਹੇ ਵਿੱਚ ਹੀ ਇਕ ਇਸ ਪ੍ਰਿਥਵੀ ਦੀ ਬਾਹਰੀ ਦੁਨੀਆਂ ਤੋਂ ਆਏ ਹੋਏ ਵੱਡੇ ਖਤਰੇ ਨੇ ਧਰਤੀ ਉੱਪਰ ਦਸਤਕ ਦਿੱਤੀ
ਜਿਸ ਨਾਲ ਕਈ ਕਿਲੋਮੀਟਰ ਤੱਕ ਧਰਤੀ ਕੰਬ ਗਈ। ਮਿਲੀ ਹੋਈ ਜਾਣਕਾਰੀ ਮੁਤਾਬਕ ਦੱਖਣੀ ਉਨਟਾਰੀਓ ਦੇ ਵਿੱਚ ਇਕ ਜ਼ੋਰਦਾਰ ਧਮਾਕਾ ਉਲਕਾ ਪਿੰਡ ਦੇ ਡਿੱਗਣ ਕਾਰਨ ਹੋਇਆ। ਇਸ ਧਮਾਕੇ ਦੀ ਗੂੰਜ ਨੂੰ ਕਈ ਕਿਲੋਮੀਟਰ ਤੱਕ ਮਹਿਸੂਸ ਕੀਤਾ ਗਿਆ। ਇੱਕ ਉਲਕਾ ਪਿੰਡ ਧਰਤੀ ਦੇ ਹਵਾ-ਮੰਡਲ ਵਿੱਚ ਦਾਖਲ ਹੋਇਆ ਜਿਸ ਦੌਰਾਨ ਇਸ ਨੂੰ ਅੱਗ ਲੱਗ ਗਈ। ਦਿਨ ਦਾ ਸਮਾਂ ਹੋਣ ਕਾਰਨ ਵੀ ਇਹ ਘਟਨਾ ਆਸਮਾਨ ਵਿਚ ਸਾਫ ਦਿਖਾਈ ਦੇ ਰਹੀ ਸੀ
ਅਤੇ ਜਦੋਂ ਹੀ ਇਹ ਉਲਕਾ ਪਿੰਡ ਧਰਤੀ ਉਪਰ ਆ ਡਿੱਗਿਆ ਤਾਂ ਧਮਾਕੇ ਕਾਰਨ ਪੂਰੀ ਜ਼ਮੀਨ ਹਿੱਲ ਗਈ। ਇਸ ਉਲਕਾ ਪਿੰਡ ਦੇ ਸਬੰਧੀ ਅਮਰੀਕੀ ਮੀਟੀਅਰ ਸੁਸਾਇਟੀ ਵੱਲੋਂ 150 ਰਿਪੋਰਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ ਜਿਸ ਵਿੱਚ ਮੈਰੀਲੈਂਡ, ਵਾਸ਼ਿੰਗਟਨ, ਡੀ.ਸੀ, ਵਰਜੀਨੀਆ, ਪੈਨਸਲਵੇਨੀਆ, ਨਿਊਯਾਰਕ, ਉਂਟਾਰੀਓ ਅਤੇ ਮਿਸ਼ਿਗਨ ਦੇ ਇਲਾਕਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਲਕਾ ਪਿੰਡ ਵਾਤਾਵਰਣ ਆਫਿਸ ਦੇ ਮੁਖੀ ਬਿਲ ਕੁੱਕ ਨੇ ਇਸ ਹੋਈ ਘਟਨਾ ਸਬੰਧੀ ਗੱਲ ਬਾਤ ਕਰਦੇ ਹੋਏ ਆਖਿਆ ਕਿ ਧਰਤੀ ਦੇ ਹਵਾ-ਮੰਡਲ ਵਿੱਚ ਦਾਖਲ ਹੋਇਆ
ਇਹ ਉਲਕਾ ਪਿੰਡ ਸਥਾਨਕ ਇਲਾਕੇ ਦੇ ਪੱਛਮ ਦਿਸ਼ਾ ਵੱਲ ਸੀ। ਧਮਾਕੇ ਦੇ ਸਮੇਂ ਇਸ ਉਲਕਾ ਪਿੰਡ ਦੀ ਰਫ਼ਤਾਰ 56 ਹਜ਼ਾਰ ਮੀਲ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ। ਜਦੋਂ ਇਹ ਧਰਤੀ ਦੇ ਬਾਹਰਲੇ ਵਾਯੂਮੰਡਲ ਤੋਂ ਧਰਤੀ ਦੇ ਹਵਾ-ਮੰਡਲ ਵਿੱਚ ਪ੍ਰਵੇਸ਼ ਕਰ ਰਿਹਾ ਸੀ ਤਾਂ ਇਸ ਦੇ ਦੋ ਟੁਕੜੇ ਹੋ ਗਏ ਸਨ। ਬਿਲ ਕੁੱਕ ਨੇ ਅਗਾਂਹ ਗੱਲ ਬਾਤ ਕਰਦੇ ਹੋਏ ਆਖਿਆ ਕਿ ਜਦੋਂ ਇਹ ਉਲਕਾ ਪਿੰਡ ਧਰਤੀ ਦੇ ਹਵਾ-ਮੰਡਲ ਵਿੱਚ ਦਾਖਲ ਹੋਇਆ ਤਾਂ ਕੇਂਦਰੀ ਨਿਊਯਾਰਕ ਵਿਚ ਧਰਤੀ ਤੋਂ ਲਗਭਗ 22 ਮੀਲ ਦੀ ਉਚਾਈ ‘ਤੇ ਇਹ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ।
Home ਤਾਜਾ ਖ਼ਬਰਾਂ ਤਾਜਾ ਵੱਡੀ ਖਬਰ – ਇਸ ਜਗ੍ਹਾ ਡਿਗੀ 56 ਹਜਾਰ ਮੀਲ ਦੀ ਸਪੀਡ ਨਾਲ ਅਸਮਾਨ ਤੋਂ ਆਈ ਇਹ ਛੈ ,ਹਿਲ ਗਈ ਧਰਤੀ
Previous Postਵਿਦੇਸ਼ ਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਪਰ ਇਸ ਕਾਰਨ ਇੱਕ ਬੰਦਾ ਮੰਗ ਰਿਹਾ ਲੋਥ ਦੇ ਬਦਲੇ 5 ਹਜਾਰ ਡਾਲਰ
Next Postਸਾਵਧਾਨ ਕਲ ਨੂੰ ਬੰਦ ਦੇ ਬਾਰੇ ਚ ਆਈ ਵੱਡੀ ਖਬਰ -ਏਨੇ ਵਜੇ ਤੋਂ ਏਨੇ ਵਜੇ ਤੱਕ ਲਈ ਰਹੇਗਾ ਇਹ ਕੁਝ ਬੰਦ