ਗਾਇਕ ਦਲੇਰ ਮਹਿੰਦੀ ਨੇ ਕਿਸਾਨਾਂ ਅੰਦੋਲਨ ਤੇ ਦਿੱਤਾ ਇਹ ਬਿਆਨ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਦਿੱਲੀ ਵਿੱਚ ਅੰਦੋਲਨ ਕੀਤਾ ਜਾ ਰਿਹਾ ਹੈ। ਭਾਰਤ ਦੇ ਸਾਰੇ ਵਰਗਾਂ ਵੱਲੋਂ ਦਿੱਲੀ ਵਿੱਚ ਇਹ ਸੰਘਰਸ਼ ਜਾਰੀ ਹੈ, ਜਿਸ ਨੂੰ ਅੱਜ ਅੱਠ ਦਿਨ ਹੋ ਗਏ ਹਨ। ਇਸ ਅੰਦੋਲਨ ਵਿਚ ਸਾਰੇ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ। ਬਹੁਤ ਸਾਰੇ ਗਾਇਕ ਅਤੇ ਕਲਾਕਾਰ ਇਹਨਾਂ ਧਰਨਿਆਂ ਵਿੱਚ ਮੌਜੂਦ ਹਨ। ਜੋ ਇਹ ਆਖ ਰਹੇ ਹਨ ਕਿ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਜਿੱਤ ਪ੍ਰਾਪਤ ਕਰਕੇ ਹੀ ਵਾਪਸ ਆਪਣੇ ਘਰ ਆਵਾਗੇ।
ਉੱਥੇ ਹੀ ਹੁਣ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਵੀ ਕਿਸਾਨ ਅੰਦੋਲਨ ਲਈ ਬਿਆਨ ਦਿੱਤਾ ਹੈ। ਜਿਸ ਕਰਕੇ ਸਾਰੇ ਪਾਸੇ ਚਰਚਾ ਹੋ ਰਹੀ ਹੈ। ਖੇਤੀ ਕਾਨੂੰਨਾ ਨੂੰ ਹੀ ਨਾਲੋਂ ਵੱਧ ਕਰਵਾਉਣ ਦੇ ਮਕਸਦ ਨਾਲ ਪੰਜਾਬ ਅਤੇ ਹਰਿਆਣਾ ਦੇ ਸਿੰਘੂ ਬਾਰਡਰ ਤੇ ਮੋਰਚਾ ਲਾ ਕੇ ਡਟੇ ਹੋਏ ਹਨ। ਇਨ੍ਹਾਂ ਖੇਤੀ ਕਰੁਣਾ ਬਾਬਤ ਕੇਂਦਰ ਸਰਕਾਰ ਨਾਲ ਤਿੰਨ ਵਾਰ ਕੀਤੀ ਗਈ ਬੈਠਕ ਬੇਸਿੱਟਾ ਰਹੀ ਹੈ। ਜਿਸਦੇ ਕਾਰਨ ਕਿਸਾਨ ਜੱਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਦਿੱਲੀ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਹੈ ਤੇ ਆਉਣ ਵਾਲੇ ਰਸਤੇ ਬੰਦ ਕਰ ਦਿੱਤੇ ਗਏ ਹਨ।
ਇਸ ਸੰਘਰਸ਼ ਵਿੱਚ ਸਭ ਰਾਜਾਂ ਤੋਂ ਕਿਸਾਨ ਵੱਧ ਚੜ੍ਹ ਕੇ ਦਿੱਲੀ ਕੂਚ ਕਰ ਰਹੇ ਹਨ। ਲੱਖਾਂ ਦੀ ਤਾਦਾਦ ਵਿੱਚ ਲੋਕ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਪਹੁੰਚੇ ਹੋਏ ਹਨ। ਮਸ਼ਹੂਰ ਗਾਇਕ ਦਲੇਰ ਮਹਿੰਦੀ ਵੱਲੋਂ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਮੰਗਾਂ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਆਪਣਾ ਅੜੀਅਲ ਵਤੀਰਾ ਛੱਡ ਕੇ ਗੱਲ ਬਾਤ ਰਾਹੀਂ ਇਸ ਸਾਰੇ ਮਾਮਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇ।
ਸਭ ਗਾਇਕਾਂ ਅਤੇ ਕਲਾਕਾਰਾ ਵੱਲੋ ਕਿਸਾਨਾਂ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ, ਤੇ ਕੁਝ ਗਾਇਕਾਂ ਵੱਲੋਂ ਇਸ ਮੌਜੂਦਾ ਸਥਿਤੀ ਉੱਪਰ ਗੀਤ ਗਾ ਕੇ ਕੇਂਦਰ ਸਰਕਾਰ ਤੱਕ ਆਪਣਾ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਇਨਸਾਨ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਦਲੇਰ ਮਹਿੰਦੀ ਨੇ ਕਿਹਾ ਕੇ ਧਰਨਾ ਦੇ ਰਹੇ ਕਿਸਾਨਾਂ ਨੂੰ ਵੀ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਰਸਤੇ ਬੰਦ ਹੋਣ ਕਾਰਨ ਆਉਣ ਵਾਲੇ ਮੁਸਾਫਰ ਵੀ ਮੁ-ਸ਼-ਕ-ਲ ਵਿਚੋਂ ਗੁਜ਼ਰ ਰਹੇ ਹਨ।
ਕੇਂਦਰ ਸਰਕਾਰ ਨੂੰ ਇਸ ਸਭ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਵੀ ਆਪਣੀ ਜ਼ਿੰਦਗੀ ਦੇ 15 16 ਸਾਲ ਕੇਵਲ ਖੇਤੀ ਵਿੱਚ ਗੁਜ਼ਾਰੇ ਗਏ ਅਤੇ ਜਿਨ੍ਹਾਂ ਵੱਲੋਂ ਮਿਲ ਵੰਡ ਕੇ ਖਾਣ ਦਾ ਸੰਦੇਸ਼ ਸਮੁੱਚੀ ਦੁਨੀਆਂ ਨੂੰ ਦਿੱਤਾ ਗਿਆ।ਇਸ ਤਰਾਂ ਦਲੇਰ ਮਹਿੰਦੀ ਵਲੋ ਛਲਾਂਗ ਫਿਲਮ ਦਾ ਟਾਈਟਲ ਗੀਤ ਵੀ ਗਾਇਆ ਗਿਆ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਦਿੱਲੀ ਵਿੱਚ ਅੰਦੋਲਨ ਕੀਤਾ ਜਾ ਰਿਹਾ ਹੈ। ਭਾਰਤ ਦੇ ਸਾਰੇ ਵਰਗਾਂ ਵੱਲੋਂ ਦਿੱਲੀ ਵਿੱਚ ਇਹ ਸੰਘਰਸ਼ ਜਾਰੀ ਹੈ, ਜਿਸ ਨੂੰ ਅੱਜ ਅੱਠ ਦਿਨ ਹੋ ਗਏ ਹਨ।
Home ਤਾਜਾ ਖ਼ਬਰਾਂ ਹੁਣ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਕਿਸਾਨਾਂ ਅੰਦੋਲਨ ਤੇ ਦਿੱਤਾ ਇਹ ਬਿਆਨ, ਸਾਰੇ ਪਾਸੇ ਹੋ ਰਹੀ ਚਰਚਾ
ਤਾਜਾ ਖ਼ਬਰਾਂ
ਹੁਣ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਨੇ ਕਿਸਾਨਾਂ ਅੰਦੋਲਨ ਤੇ ਦਿੱਤਾ ਇਹ ਬਿਆਨ, ਸਾਰੇ ਪਾਸੇ ਹੋ ਰਹੀ ਚਰਚਾ
Previous Postਕਿਸਾਨ ਅੰਦੋਲਨ ਦਿੱਲੀ ਜਾਣ ਵਾਲਿਆਂ ਲਈ ਪੰਜਾਬ ਚ ਇਥੋਂ ਸ਼ੁਰੂ ਹੋਈ ਫਰੀ ਬੱਸ ਸੇਵਾ ਰੋਜਾਨਾ ਇਥੋਂ ਇਸ ਸਮੇਂ ਚਲੇਗੀ
Next Postਕੇਂਦਰ ਸਰਕਾਰ ਨੂੰ ਪੈ ਗਿਆ ਪੰਗਾ – ਆਖਰ ਹੋ ਗਈ ਓਹੀ ਗੱਲ ਜੋ ਸੋਚ ਰਹੇ ਸੀ