ਆਈ ਤਾਜਾ ਵੱਡੀ ਖਬਰ
ਪਿਛਲੇ 2 ਮਹੀਨਿਆਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਤੇ ਕੇਂਦਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਸੰਘਰਸ਼ ਜਾਰੀ ਹੈ। ਪੰਜਾਬ ਦੇ ਸਭ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਇਸ ਸੰਘਰਸ਼ ਵਿੱਚ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਸੰਘਰਸ਼ ਕਿਸੇ ਇੱਕ ਦਾ ਨਹੀਂ ਪੂਰੇ ਹਿੰਦੋਸਤਾਨ ਦਾ ਹੈ। ਜਿਸ ਦੇ ਤਹਿਤ ਸਭ ਲੋਕ ਦਿੱਲੀ ਕੂਚ ਕਰ ਰਹੇ ਹਨ। ਜਿਸ ਨਾਲ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਇਨ੍ਹਾਂ ਕਾਲ਼ੇ ਕਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ।
ਮਸ਼ਹੂਰ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਵੱਲੋਂ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਦੀ ਮਸ਼ਹੂਰ ਪੰਜਾਬੀ ਗਾਇਕਾ ਅਤੇ ਆਮ ਆਦਮੀ ਪਾਰਟੀ ਦੇ ਸਰਗਰਮ ਮੈਂਬਰ ਰੁਪਿੰਦਰ ਹਾਂਡਾ ਵੱਲੋਂ ਵੀ ਇਸ ਅੰਦੋਲਨ ਵਿੱਚ ਸ਼-ਮੂ-ਲੀ-ਅ-ਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਇਸ ਅੰਦੋਲਨ ਦੇ ਵਿੱਚ ਪੰਜਾਬੀ ਕਲਾਕਾਰ ਤੇ ਗਾਇਕ ਆਪਣਾ ਆਪਣਾ ਯੋਗਦਾਨ ਪਾ ਰਹੇ ਹਨ। ਜਿਨ੍ਹਾਂ ਵਿੱਚ ਗਾਇਕ ਹਰਭਜਨ ਮਾਨ, ਸਿੱਧੂ ਮੂਸੇ ਵਾਲਾ, ਬੱਬੂ ਮਾਨ ,ਅੰਮ੍ਰਿਤ ਮਾਨ, ਰਣਜੀਤ ਬਾਵਾ, ਕੰਵਰ ਗਰੇਵਾਲ,ਹਰਫ਼ ਚੀਮਾ ਆਦਿ ਅਨੇਕਾਂ ਗਾਇਕ ਅਤੇ ਕਲਾਕਾਰ ਇਸ ਸੰਘਰਸ਼ ਲਈ ਦਿੱਲੀ ਪਹੁੰਚੇ ਹੋਏ ਹਨ।
ਇਨ੍ਹਾਂ ਤੋਂ ਇਲਾਵਾ ਪੰਜਾਬੀ ਫ਼ਿਲਮੀ ਅਦਾਕਾਰ ਵੀਨੂੰ ਢਿੱਲੋਂ ਵੱਲੋਂ ਵੀ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਇੱਕ ਪੋਸਟ ਇੰਸਟਾਗ੍ਰਾਮ ਅਕਾਉਂਟ ਤੇ ਸਾਂਝੀ ਕੀਤੀ ਗਈ ਹੈ ਜਿਸ ਵਿਚ ਕਿਸਾਨ ਹੱਥ ਵਿਚ ਰੋਟੀ ਲਈ ਉਸ ਨੂੰ ਮੱਥਾ ਟੇਕਦਾ ਹੈ। ਜਿਸ ਲਈ ਲਿਖਿਆ ਹੋਇਆ ਹੈ ਕਿ ਪਰਮਾਤਮਾ 3 ਵਕਤ ਦੀ ਰੋਟੀ ਸਭ ਨੂੰ ਦੇਵੇ ,ਪਰ ਜਿਸ ਅਨਾਜ ਤੋਂ ਰੋਟੀ ਬਣਦੀ ਹੈ,ਉਹ ਅਨਾਜ ਪੈਦਾ ਕਰਨ ਵਾਲੇ ਬਾਬੇ ਨਾਨਕ ਦੇ ਵਾਰਸਾਂ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੀਂ ਵਾਹਿਗੁਰੂ।
ਗਾਇਕਾ ਰੁਪਿੰਦਰ ਹਾਂਡਾ ਵੱਲੋਂ ਵੀ ਕਿਸਾਨਾਂ ਦੇ ਅੰਦੋਲਨ ਵਿਚ ਸ਼-ਮੂ-ਲੀ-ਅ-ਤ ਕੀਤੀ ਗਈ ਹੈ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੌਰਾਨ ਧਰਨੇ ਵਾਲੇ ਮੌਕੇ ਤੇ ਰੁਪਿੰਦਰ ਹਾਂਡਾ ਮੌਜੂਦ ਸੀ । ਜਿਸ ਦੀ ਇੰਸਟਾਗ੍ਰਾਮ ਅਕਾਊਂਟ ਤੇ ਇਕ ਵੀਡੀਓ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਰੁਪਿੰਦਰ ਹਾਂਡਾ ਇਕ ਟਰੈਕਟਰ ਤੇ ਬੈਠ ਕੇ ਮਾਰਚ ਵਿੱਚ ਸ਼ਾਮਲ ਹੋਣ ਲਈ ਜਾਂਦੀ ਹੋਈ ਨਜ਼ਰ ਆ ਰਹੀ ਹੈ। ਪਿਛਲੇ ਕਾਫੀ ਦਿਨਾਂ ਤੋਂ ਕਿਸਾਨ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ਤੇ ਮੋਰਚਾ ਲਾ ਕੇ ਬੈਠੇ ਹੋਏ ਹਨ।
Previous Postਅਮਰੀਕਾ ਤੋਂ ਵੀਜ਼ਿਆਂ ਦੇ ਬਾਰੇ ਚ ਆ ਗਈ ਇਹ ਵੱਡੀ ਤਾਜਾ ਖਬਰ , ਜਨਤਾ ਚ ਛਾਈ ਖੁਸ਼ੀ
Next Postਆਦਮੀ ਪਾਰਟੀ ਨੇ ਕਿਸਾਨ ਧਰਨੇ ਤੇ ਮਰੇ ਕਿਸਾਨ ਲਈ 72 ਘੰਟਿਆਂ ਕਰਤਾ ਇਹ ਵੱਡਾ ਕੰਮ