ਆਈ ਤਾਜਾ ਵੱਡੀ ਖਬਰ
ਮੌਸਮ ਦੇ ਵਿੱਚ ਬਦਲਾਅ ਦਾ ਆਉਣਾ ਸੁਭਾਵਿਕ ਹੁੰਦਾ ਹੈ ਜੋ ਸਮੇਂ-ਸਮੇਂ ਉੱਪਰ ਆਪਣੇ ਵੱਖੋ-ਵੱਖ ਰੰਗ ਦਿਖਾਉਂਦਾ ਹੈ। ਮੌਸਮ ਦੇ ਬਦਲਦੇ ਮਿਜਾਜ਼ ਦੇ ਨਾਲ ਆਮ ਲੋਕਾਂ ਨੂੰ ਵੀ ਇਸ ਦੇ ਨਾਲ ਤਾਲਮੇਲ ਬਿਠਾਉਣ ਵਾਸਤੇ ਕਈ ਤਰ੍ਹਾਂ ਦੇ ਉਪਰਾਲੇ ਕਰਨੇ ਪੈਂਦੇ ਹਨ। ਇਸ ਵਾਰ ਸਰਦੀਆਂ ਦਾ ਮੌਸਮ ਆਪਣੀ ਪਕੜ ਮਜ਼ਬੂਤ ਕਰਦਾ ਜਾ ਰਿਹਾ ਹੈ। ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਸਮੇਂ ਦੌਰਾਨ ਵਾਤਾਵਰਣ ਵਿਚ ਹੋਣ ਵਾਲੀਆਂ ਤਬਦੀਲੀਆਂ ਦੀ ਜਾਣਕਾਰੀ ਦਿੱਤੀ ਗਈ ਹੈ।
ਜਿਸ ਦੌਰਾਨ ਆਖਿਆ ਗਿਆ ਹੈ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਜ਼ਿਆਦਾ ਠੰਡ ਪਵੇਗੀ ਜਿਸ ਦਾ ਅਸਰ ਪੰਜਾਬ, ਹਿਮਾਚਲ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤੀ ਇਲਾਕਿਆਂ ਵਿਚ ਦੇਖਿਆ ਜਾਵੇਗਾ। ਉੱਧਰ ਹੀ ਜੇ ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਿਛਲੇ ਦਸ ਸਾਲਾਂ ਦੇ ਠੰਢ ਦਾ ਰਿਕਾਰਡ ਟੁੱਟ ਚੁੱਕਾ ਹੈ। ਇਥੇ ਨਵੰਬਰ ਮਹੀਨੇ ਦੀ ਠੰਡ ਦਾ ਪ੍ਰਕੋਪ ਦੇਖਿਆ ਜਾ ਰਿਹਾ ਹੈ। ਦਿੱਲੀ ਦੇ ਵਿਚ ਸਰਦੀ ਦੀਆਂ ਰਾਤਾਂ ਨੇ ਵੀ ਰਿਕਾਰਡ ਕਾਇਮ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਇਸ ਗੱਲ ਨੂੰ ਆਖਿਆ ਹੈ ਕਿ ਦਸੰਬਰ ਮਹੀਨੇ ਤੋਂ ਫਰਵਰੀ ਮਹੀਨੇ ਤੱਕ ਠੰਡ ਦਾ ਇਹ ਪਾਰਾ ਆਮ ਨਾਲੋਂ ਥੱਲੇ ਡਿੱਗ ਸਕਦਾ ਹੈ।
ਪਿਛਲੇ ਸਾਲ ਦੀ ਤੁਲਨਾ ਵਿਚ ਦਿੱਲੀ ਵਿਚ ਇਸ ਵਾਰ ਵੱਧ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਦਿੱਲੀ ਦੇ ਵਿਚ ਠੰਡ ਦਾ ਔਸਤ ਤਾਪਮਾਨ 15 ਡਿਗਰੀ ਸੈਲਸੀਅਸ ਸੀ ਜੋ ਪਿਛਲੇ ਸਾਲ ਰਿਕਾਰਡ ਕੀਤਾ ਗਿਆ ਸੀ। ਇਸ ਤੋਂ ਇਲਾਵਾ 2018 ਵਿੱਚ 13.4, 2017 ਵਿੱਚ 12.8 ਅਤੇ 2016 ਵਿੱਚ ਵੀ 12.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਪਰ ਇਸ ਸਾਲ ਠੰਡ ਦਾ ਰਿਕਾਰਡ ਤੋੜਦੇ ਹੋਏ ਨਵੰਬਰ ਮਹੀਨੇ ਵਿੱਚ ਹੀ ਘੱਟੋ ਘੱਟ ਔਸਤ ਤਾਪਮਾਨ 10.2 ਡਿਗਰੀ ਸੈਲਸੀਅਸ ਨੋਟ ਕੀਤਾ ਜਾ ਚੁੱਕਾ ਹੈ।
ਦਿੱਲੀ ਤੋਂ ਇਲਾਵਾ ਠੰਡ ਦਾ ਇਹ ਕਹਿ ਇਸ ਦੇ ਨਾਲ ਲੱਗਦੇ ਸੂਬਿਆਂ ਪੰਜਾਬ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਸ਼ਹਿਰਾਂ ਦਾ ਤਾਪਮਾਨ ਐਤਵਾਰ ਨੂੰ ਸ਼ਿਮਲਾ ਨਾਲੋਂ ਵੀ ਘੱਟ ਸੀ। ਇਹ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸ਼ਿਮਲਾ ਵਿੱਚ ਐਤਵਾਰ ਦਾ ਤਾਪਮਾਨ 10 ਡਿਗਰੀ ਸੈਲਸੀਅਸ ਅਤੇ ਪੰਜਾਬ ਦੇ ਆਦਮਪੁਰ ਅਤੇ ਫਰੀਦਕੋਟ ਵਿੱਚ ਇਹ ਤਾਪਮਾਨ 6 ਡਿਗਰੀ ਸੈਲਸੀਅਸ ਸੀ।
Previous Postਹੁਣੇ ਹੁਣੇ ਦਿੱਲੀ ਬਾਡਰ ਦੇ ਕਿਸਾਨ ਧਰਨੇ ਤੋਂ ਆਈ ਇਹ ਵੱਡੀ ਮਾੜੀ ਖਬਰ , ਛਾਇਆ ਸੋਗ
Next Postਫਾਈਜ਼ਰ ਵੈਕਸੀਨ ਬਣਾਉਣ ਵਾਲੀ ਅਮਰੀਕੀ ਕੰਪਨੀ ਅਚਾਨਕ ਕਰਨ ਲੱਗੀ ਇਹ ਕੰਮ, ਦੁਨੀਆਂ ਤੇ ਖੁਸ਼ੀ ਦੀ ਲਹਿਰ