ਹੁਣੇ ਆਈ ਤਾਜਾ ਵੱਡੀ ਖਬਰ
ਇਸ ਵੇਲੇ ਦੀ ਵੱਡੀ ਖਬਰ ਦਿਲੀ ਤੋਂ ਗੁਰਦਵਾਰਾ ਸ੍ਰੀ ਬੰਗਲਾ ਸਾਹਿਬ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਅਜਿਹੀ ਘਟਨਾ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ। ਖਬਰ ਆ ਰਹੀ ਹੈ ਕੇ ਰਾਤ 2 :15 ਵਜੇ ਦੇ ਆਸ ਪਾਸ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਸਵੇਰ ਦੀ ਪਹਿਲੀ ਅਰਦਾਸ ਹੋ ਰਹੀ ਸੀ ਤਾਂ ਇੱਕ ਵਿਅਕਤੀ ਗੁਰਦਵਾਰਾ ਸਾਹਿਬ ਵਿਚ ਮਹਾਰਾਜ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਤਾਬਿਆ ਦੇ ਨਜਦੀਕ ਖੜਾ ਹੋ ਜਾਂਦਾ ਹੈ।
ਅਤੇ ਫਿਰ ਅਚਾਨਕ ਇਕ ਦਮ ਉਹ ਵਿਅਕਤੀ ਗੁਰੂ ਗਰੰਥ ਸਾਹਿਬ ਜੀ ਦੇ ਅਗੇ ਥੜਾ ਸਾਹਿਬ ਉਤੇ ਆ ਕੇ ਲਿਟ ਗਿਆ ਅਤੇ ਉਚੀ ਉਚੀ ਗਾ-ਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਿਸ ਨੂੰ ਮੌਕੇ ਤੇ ਮਜੂਦ ਸੇਵਾੜਾਂ ਨੇ ਕਾਬੂ ਕੀਤਾ ਅਤੇ ਫਿਰ ਉਸ ਨੂੰ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਇਸ ਸਮੇਂ ਉਹ ਵਿਅਕਤੀ ਡੇਲ੍ਹੀ ਪੁਲਸ ਦੀ ਕਸਟੱਡੀ ਦੇ ਵਿਚ ਹੈ। ਸਾਰੀਆਂ ਸਿੱਖ ਸੰਗਤਾਂ ਵਲੋਂ ਇਸ ਘਟਨਾ ਦੀ ਸਖਤ ਨਿੰਦਿਆ ਕੀਤੀ ਜਾ ਰਹੀ ਹੈ ਅਤੇ ਮੰਗ ਕੀਤੀ ਜਾ ਰਹੀ ਹੈ ਕੇ ਇਸ ਵਿਅਕਤੀ
ਦੇ ਖਿਲਾਫ ਸਖਤ ਤੋਂ ਸਿੱਖ ਕਾਰਵਾਈ ਕੀਤੀ ਜਾਵੇ। ਜਦੋਂ ਇਹ ਸਭ ਕੁਝ ਹੋਇਆ ਉਸ ਸਮੇ ਗੁਰਦਵਾਰਾ ਸਾਹਿਬ ਦੇ ਅੰਦਰ ਕਾਫੀ ਸੰਗਤ ਦਾ ਇਕੱਠ ਮੌਜੂਦ ਸੀ ਕਿਓਂ ਕੇ ਗੁਰਦਵਾਰਾ ਸ਼੍ਰੀ ਬੰਗਲਾ ਸਾਹਿਬ ਵਿਚ ਸਵੇਰ ਦੇ 2 ਵਜੇ ਲਾਗੇ ਹੀ ਗੁਰੂ ਜੀ ਦਾ ਪ੍ਰਕਾਸ਼ ਕਰ ਦਿੱਤਾ ਜਾਂਦਾ ਹੈ ਅਤੇ ਸੰਗਤ ਰੋਜਾਨਾ ਹੀ ਇਸ ਸਮੇਂ ਕਾਫੀ ਤਾਦਾਤ ਵਿਚ ਮੌਜੂਦ ਹੁੰਦੀ ਹੈ।
Previous Postਪੰਜਾਬ : ਵੈਸ਼ਨੂੰ ਦੇਵੀ ਦੇ ਜਾ ਰਹੇ ਪ੍ਰੀਵਾਰ ਦੇ 4 ਜੀਆਂ ਦੀ ਹੋਈ ਮੌਤ
Next Postਪੰਜਾਬ : ਭੈਣ ਭਰਾ ਨੂੰ ਮਿਲੀ ਇਕਠੀਆ ਇਸ ਤਰਾਂ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ