ਆਈ ਤਾਜਾ ਵੱਡੀ ਖਬਰ
ਅਜੋਕੇ ਸਮੇਂ ਅਨੁਸਾਰ ਦੁਨੀਆਂ ਦੇ ਸਾਰੇ ਦੇਸ਼ ਕਈ ਤਰ੍ਹਾਂ ਦੀਆਂ ਤੰਗੀਆਂ ਵਿੱਚੋਂ ਗੁਜ਼ਰ ਰਹੇ ਹਨ। ਭਾਰਤ ਦੇਸ਼ ਵੀ ਆਰਥਿਕ ਤੰਗੀ ਦੇ ਨਾਲ-ਨਾਲ ਹੋਰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਸਮੇਂ ਵਿੱਚ ਦੇਸ਼ ਨੂੰ ਬਹੁਤ ਲੋੜ ਹੁੰਦੀ ਹੈ ਅਜਿਹੇ ਮਜ਼ਬੂਤ ਲੀਡਰ ਦੀ ਜੋ ਦੇਸ਼ ਨੂੰ ਸੰਭਾਲਣ ਅਤੇ ਔਖੇ ਸਮੇਂ ਵਿੱਚੋਂ ਬਾਹਰ ਕੱਢਣ ਲਈ ਸਹਾਈ ਹੋਵੇ। ਪਰ ਜਦੋਂ ਇਹੋ ਜਿਹੇ ਲੀਡਰ ਦੀ ਖੁਦ ਦੀ ਸਿਹਤ ਨਾਸਾਜ ਹੋ ਜਾਵੇ ਤਾਂ ਪੂਰੇ ਦੇਸ਼ ਨੂੰ ਇਸ ਦੀ ਚਿੰਤਾ ਹੋ ਜਾਂਦੀ ਹੈ।
ਅੱਜ ਭਾਰਤ ਦੇ ਰਾਜ ਅਸਮ ਵਿੱਚ ਹਾਲਾਤ ਉਸ ਵੇਲੇ ਚਿੰ-ਤਾ-ਜ-ਨ- ਕ ਬਣ ਗਏ ਜਦੋਂ ਇੱਥੋਂ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਦੀ ਸਿਹਤ ਅਚਾਨਕ ਜ਼ਿਆਦਾ ਗੰ-ਭੀ- ਰ ਹੋ ਗਈ। ਹਸਪਤਾਲ ਦੇ ਵਿੱਚ ਭਰਤੀ ਤਰੁਣ ਗੋਗੋਈ ਦੀ ਹਾਲਤ ਇਸ ਸਮੇਂ ਨਾਜ਼ੁਕ ਬਣੀ ਹੋਈ ਹੈ ਜਿਸ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਉੱਪਰ ਰੱਖਿਆ ਹੋਇਆ ਹੈ। 80 ਸਾਲ ਦੀ ਉਮਰ ਪਾਰ ਕਰ ਚੁੱਕੇ ਸਾਬਕਾ ਮੁੱਖ ਮੰਤਰੀ ਦੀ ਦੇਖ ਭਾਲ ਵਾਸਤੇ 9 ਡਾਕਟਰਾਂ ਦੀ ਟੀਮ ਨਿਯੁਕਤ ਕੀਤੀ ਗਈ ਹੈ
ਜਿਸ ਦੀ ਪੁਸ਼ਟੀ ਗੁਹਾਟੀ ਮੈਡੀਕਲ ਕਾਲਜ ਦੇ ਪ੍ਰਧਾਨ ਅਭਿਜੀਤ ਸ਼ਰਮਾ ਨੇ ਕੀਤੀ। ਦੱਸਣਯੋਗ ਹੈ ਕਿ ਅਸਾਮ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਤਰੁਣ ਗੋਗੋਈ ਦਾ ਇਲਾਜ ਸਥਾਨਕ ਰਾਜਧਾਨੀ ਦੇ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਹੈ ਜਿੱਥੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਦੀ ਇਸ ਹਾਲਤ ਵਿੱਚ ਸੁਧਾਰ ਲਿਆਉਣ ਦੇ ਲਈ ਡਾਕਟਰਾਂ ਦੀ ਟੀਮ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਹਸਪਤਾਲ ਵਿੱਚ ਸਾਬਕਾ ਮੁੱਖ ਮੰਤਰੀ ਦੇ ਪੁੱਤਰ ਨਾਲ ਸੂਬੇ ਦੇ ਮੌਜੂਦਾ ਸਿਹਤ ਮੰਤਰੀ ਹੇਮੰਤ ਵਿਸ਼ਵ ਸ਼ਰਮਾ ਨੇ ਕਿਹਾ ਕਿ ਤਰੁਣ ਗੋਗੋਈ ਦੀ ਹਾਲਤ ਇਸ ਸਮੇਂ ਗੰ-ਭੀ- ਰ ਬਣੀ ਹੋਈ ਹੈ ਜਿਸ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਉਪਰ ਰੱਖਿਆ ਗਿਆ ਹੈ। ਮੌਜੂਦ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ ਜੱਦੋ ਜਹਿਦ ਕਰ ਰਹੀ ਹੈ। ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਲਈ ਲੋਕਾਂ ਵੱਲੋਂ ਅਰਦਾਸ ਦੀ ਜ਼ਰੂਰਤ ਹੈ।
ਇਸ ਸਮੇਂ ਗੋਗੋਈ ਦੇ ਦਿਮਾਗ ਦਾ ਕੁਝ ਹਿੱਸਾ ਕੰਮ ਕਰ ਰਿਹਾ ਹੈ ਪਰ ਸਰੀਰ ਦੇ ਕਈ ਬਾਕੀ ਹਿੱਸਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਬੀਤੇ ਐਤਵਾਰ 6 ਘੰਟੇ ਤੱਕ ਸਾਬਕਾ ਮੁੱਖ ਮੰਤਰੀ ਦਾ ਡਾਇਲੇਸਿਸ ਕੀਤਾ ਗਿਆ ਸੀ ਪਰ ਇਸ ਦੇ ਮੁੜ ਤੋਂ ਸੰ-ਕ੍ਰ-ਮਿ-ਤ ਹੋਣ ਕਾਰਨ ਇੱਕ ਵਾਰ ਫੇਰ ਡਾਇਲੇਸਿਸ ਕੀਤਾ ਜਾਵੇਗਾ।
Previous Postਸਾਵਧਾਨ ਕਨੇਡਾ ਚ ਜਾਰੀ ਹੋਈ ਇਹ ਵੱਡੀ ਚੇਤਾਵਨੀ – ਇਸ ਵੇਲੇ ਦੀ ਵੱਡੀ ਖਬਰ
Next Postਕਿਸਾਨ ਅੰਦੋਲਨ : ਹੁਣੇ ਹੁਣੇ ਆਈ ਮਾੜੀ ਖਬਰ ਇਥੇ ਇਸ ਤਰਾਂ ਹੋਈ ਕਿਸਾਨ ਦੀ ਦਰਦਨਾਕ ਮੌਤ ਛਾਇਆ ਸੋਗ