ਅਸਮਾਨੋਂ ਆਈ ਮੌਤ ਨੇ ਕੀਤਾ ਤਾਂਡਵ
ਇਨਸਾਨ ਦੀਆਂ ਤਿੰਨ ਮੁੱਢਲੀਆਂ ਲੋੜਾਂ ਹੁੰਦੀਆਂ ਹਨ ਜਿਨ੍ਹਾਂ ਵਿੱਚੋਂ ਪਹਿਲੀਆਂ ਦੋ ਲੋੜਾਂ ਰੋਟੀ ਅਤੇ ਕੱਪੜਾ ਤੋਂ ਬਾਅਦ ਤੀਜੀ ਜ਼ਰੂਰਤ ਮਕਾਨ ਹੁੰਦੀ ਹੈ। ਜਿਸ ਵਿੱਚ ਰਹਿ ਕੇ ਅਸੀਂ ਹਰ ਮੌਸਮ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਾਂ। ਜੀਵਨ ਦੇ ਕਈ ਸਾਲ ਅਸੀਂ ਆਪਣੇ ਮਕਾਨ ਦੀ ਛੱਤ ਹੇਠ ਗੁਜ਼ਾਰਦੇ ਹਾਂ। ਪਰ ਕਈ ਵਾਰ ਕੁਝ ਅਜਿਹੀਆਂ ਦੁਰਘਟਨਾਵਾਂ ਹੋ ਜਾਂਦੀਆਂ ਹਨ ਜਿਸ ਨਾਲ ਸਾਡੇ ਵੱਲੋਂ ਉਸਾਰਿਆ ਗਿਆ ਇਹ ਘਰ ਹੀ ਸਾਡੀ ਜਾਨ ਦਾ ਵੈਰੀ ਬਣ ਜਾਂਦਾ ਹੈ।
ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇੱਕ ਘਰ ਦੀ ਛੱਤ ਨੇ ਦੋ ਲੋਕਾਂ ਦੀ ਜਾਨ ਲੈ ਲਈ ਅਤੇ ਕਈ ਹੋਰ ਗੰਭੀਰ ਜ਼ਖਮੀਂ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਜੌੜਾ ਸਿੰਘਾ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਕਿਲਾ ਲਾਲ ਸਿੰਘ ਦੇ ਐਸਐਚਓ ਰਣਜੋਧ ਸਿੰਘ ਨੇ ਦੱਸਿਆ ਕਿ ਉਕਤ ਪਿੰਡ ਦੀ ਰਹਿਣ ਵਾਲੀ ਮਨਜੀਤ ਕੌਰ ਪਤਨੀ ਸੂਰਤ ਸਿੰਘ ਦੇ ਘਰ ਕੁਝ ਰਿਸ਼ਤੇਦਾਰ ਆਏ ਹੋਏ ਸਨ। ਇਨ੍ਹਾਂ ਵਿੱਚੋਂ ਉਹ ਇੱਕ 6 ਸਾਲਾ ਬੱਚੇ ਕਰਨ ਪੁੱਤਰ ਤਲਵਿੰਦਰ ਸਿੰਘ ਨਾਲ ਘਰ ਵਿੱਚ ਬੈਠ ਕੇ ਟੀਵੀ ਦੇਖ ਰਹੀ ਸੀ ਕਿ ਅਚਾਨਕ
ਹੀ ਉਨ੍ਹਾਂ ਦੇ ਉਪਰ ਘਰ ਦੀ ਛੱਤ ਆਣ ਡਿੱਗ ਗਈ। ਜਿਸ ਨਾਲ ਇਹ ਦੋਵੇਂ ਜਣੇ ਮਲਬੇ ਹੇਠ ਆ ਜਾਣ ਕਾਰਨ ਦਬ ਗਏ। ਖ਼ਬਰ ਹੈ ਕਿ ਇਸ ਕਮਰੇ ਦੇ ਗਾਡਰਾਂ ਉਪਰ ਟੀਨਾਂ ਦੀ ਛੱਤ ਪਾਈ ਹੋਈ ਸੀ ਜੋ ਸ਼ਾਇਦ ਕਾਫ਼ੀ ਪੁਰਾਣੀ ਹੋਣ ਕਾਰਨ ਅਚਾਨਕ ਪਰਿਵਾਰ ਉਪਰ ਆਣ ਡਿੱਗ ਪਈ। ਇਸ ਦੁਰਘਟਨਾ ਵਿੱਚ 62 ਸਾਲਾਂ ਮਨਜੀਤ ਕੌਰ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਜਦ ਕੇ ਗੰਭੀਰ ਸੱਟਾਂ ਕਾਰਨ ਜ਼ਖ਼ਮੀ ਹੋਏ ਛੇ ਸਾਲਾਂ ਕਰਨ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿੱਚ
ਹੀ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਵੀ ਪ੍ਰਾਣ ਤਿਆਗ ਦਿੱਤੇ। ਇਸ ਦੁਰਘਟਨਾ ਵਿੱਚ ਪਰਿਵਾਰ ਦੇ ਬਾਕੀ ਮੈਂਬਰ ਵੀ ਜ਼ਖਮੀ ਹੋ ਗਏ ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਲਾਕੇ ਵਿੱਚ ਵਾਪਰੀ ਇਸ ਘਟਨਾ ਕਾਰਨ ਲੋਕਾਂ ਵਿੱਚ ਸੋਗ ਦਾ ਮਾਹੌਲ ਛਾ ਗਿਆ ਹੈ। ਅਚਾਨਕ ਹੋਏ ਇਸ ਹਾਦਸੇ ਨੇ ਸਬੰਧਤ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
Previous Postਹੁਣੇ ਹੁਣੇ ਇਥੇ ਵਿਛੀਆਂ ਇਕੋ ਪ੍ਰੀਵਾਰ ਦੇ ਜੀਆਂ ਦੀਆਂ ਲਾਸ਼ਾਂ – ਸਾਰੇ ਇਲਾਕੇ ਚ ਪਿਆ ਸੋਗ. ਮਚੀ ਹਾਹਾਕਾਰ
Next Postਕੇਂਦਰ ਸਰਕਾਰ ਨੇ ਪੰਜਾਬ ਚ ਕੋਰੋਨਾ ਨੂੰ ਕਾਬੂ ਕਰਨ ਲਈ ਕੀਤਾ ਇਹ ਕੰਮ – ਤਾਜਾ ਵੱਡੀ ਖਬਰ