ਕਨੇਡਾ ਵਾਲੇ ਫੋਰਨ ਕਰੋ ਹੁਣੇ ਹੀ ਇਹ ਕੰਮ
ਕਰੋਨਾ ਇਨਫੈਕਸ਼ਨ ਨੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਜਿਸ ਦੇ ਕਾਰਨ ਵਿਸ਼ਵ ਭਰ ਵਿੱਚ ਇਸ ਤੇ ਰੋਕਥਾਮ ਪਾਉਣ ਲਈ ਤਾਲਾਬੰਦੀ ਵੀ ਕੀਤੀ ਗਈ। ਕੁਝ ਸਮੇਂ ਤੋਂ ਬਾਅਦ ਸਰਕਾਰਾਂ ਵੱਲੋਂ ਕਈ ਪੜਾਵਾਂ ਵਿੱਚ ਇਸ ਤਾਲਾਬੰਦੀ ਨੂੰ ਹਟਾਇਆ ਗਿਆ। ਪਰ ਬਹੁਤ ਸਾਰੇ ਦੇਸ਼ਾਂ ਵਿੱਚ ਤਾਲਾਬੰਦੀ ਦੁਆਰਾ ਵੀ ਲਗਾਈ ਗਈ ਹੈ। ਇਸੇ ਤਰ੍ਹਾਂ ਹੁਣ ਕੈਨੇਡਾ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਕੈਨੇਡਾ ਸਰਕਾਰ ਵੱਲੋਂ ਕਰੋਨਾ ਇਨਫੈਕਸ਼ਨ ਤੇ ਪੂਰੀ ਤਰ੍ਹਾਂ ਰੋਕ ਲਾਉਣ ਦੇ ਲਈ ਜ਼ਰੂਰੀ ਨਿਰਦੇਸ਼ ਦਿੱਤੇ ਗਏ। ਜੋ ਸਾਰੇ ਕੈਨੇਡਾ ਦੇ ਨਾਗਰਿਕਾਂ ਲਈ ਜ਼ਰੂਰੀ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਸਾਰੇ ਨਾਗਰਿਕ ਲੋਕਲ ਐਪਸ ਦੀ ਜਗ੍ਹਾ ਫੈਡਰਲ ਸਰਕਾਰ ਦੀ ਕੋਵਿਡ ਅਲਾਟ ਐਪ ਨੂੰ ਡਾਊਨਲੋਡ ਕਰਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੇ ਵੱਲੋਂ ਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਾਸੀਆਂ ਨੂੰ ਅਪੀਲ ਕੀਤੀ ਅਲਾਟ ਐਪ ਨੂੰ ਡਾਊਨਲੋਡ ਕਰੋ। ਇਸ ਦੇ ਨਾਲ ਸਾਰੇ ਨਾਗਰਿਕਾਂ ਨੂੰ ਕਾਫੀ ਲਾਭ ਮਿਲੇਗਾ। ਅਤੇ ਇਸ ਦੇ ਨਾਲ ਸਹੀ ਜਾਣਕਾਰੀ ਮਿਲ ਸਕੇਗੀ।
ਦੱਸ ਦਈਏ ਕਿ ਇਹ ਐਪ ਜੁਲਾਈ ਵਿੱਚ ਕਰੋਨਾ ਕੇਸਾਂ ਨੂੰ ਟ੍ਰੈਕ ਕਰਨ ਦੇ ਲਈ ਬਣਾਈ ਗਈ ਸੀ। ਇਸ ਸਬੰਧੀ ਕੈਨੇਡਾ ਦੇ ਪ੍ਰਧਾਨਮੰਤਰੀ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 25 ਫ਼ੀਸਦੀ ਕੈਨੇਡਾ ਦੇ ਵਾਸੀਆਂ ਵੱਲੋਂ ਇਸ ਐਪ ਨੂੰ ਡਾਊਨਲੋਡ ਕੀਤਾ ਗਿਆ ਹੈ। ਇਹ ਵੀ ਦੱਸਿਆ ਗਿਆ ਕਿ ਇਸ ਐਪ ਇਹ ਪਤਾ ਲੱਗਦਾ ਹੈ ਕਿ ਇਨਫੈਕਸ਼ਨ ਨਾਲ ਪੀੜਤ ਨੂੰ ਧਿਆਨ ਰੱਖਣਾ ਚਾਹੀਦਾ ਹੈ। ਇਹ ਐਪ ਬਹੁਤ ਜ਼ਿਆਦਾ ਲਾਭਕਾਰੀ ਹੈ।
ਇਸ ਐਪ ਰਾਹੀਂ ਇਨਫੈਕਸ਼ਨ ਨਾਲ ਪੀੜਤ ਵਿਅਕਤੀ ਨੂੰ ਸਹੀ ਜਾਣਕਾਰੀ ਮਿਲੇਗੀ। ਇਸ ਰਾਹੀਂ ਇਹ ਵੀ ਪਤਾ ਲੱਗੇਗਾ ਕਿ ਉਸ ਦੇ ਸੰਪਰਕ ਵਿੱਚ ਇਨਫੈਕਸ਼ਨ ਨਾਲ ਪੀੜਤ ਜਾਂ ਹੋਰ ਕੌਣ ਆਏ ਸਨ। ਜਿਸ ਤੋਂ ਬਾਅਦ ਉਹ ਆਪਣੀ ਰਾਖਿਆਂ ਅਸਾਨੀ ਨਾਲ ਕਰ ਸਕਣਗੇ। ਇਸ ਦੇ ਰਾਹੀਂ ਨਿੱਜੀ ਜਾਣਕਾਰੀ ਨੂੰ ਵੀ ਸੁਰੱਖਿਅਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਨਫੈਕਸ਼ਨ ਤੇ ਕੰਟਰੋਲ ਕਰਨ ਲਈ ਇਹ ਬਹੁਤ ਵਧੀਆ ਉਪਾਅ ਹੈ। ਇਹ ਸਾਰੀ ਜਾਣਕਾਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਪ੍ਰੈੱਸ ਕਾਨਫਰੰਸ ਵਿੱਚ ਸਾਂਝੀ ਕੀਤੀ ਗਈ।
Previous Postਕੈਪਟਨ ਸਰਕਾਰ ਦੇ ਇਸ ਮਸ਼ਹੂਰ ਕੈਬਨਿਟ ਮੰਤਰੀ ਬਾਰੇ ਆਈ ਇਹ ਮਾੜੀ ਖਬਰ ਹੋਇਆ ਕੋਰੋਨਾ
Next Post7 ਦਿਨਾਂ ਬਾਅਦ ਫੂਕਿਆ ਬੰਦਾ ਆ ਗਿਆ ਘਰੇ ਸਾਰੇ ਰਹਿ ਗਏ ਹੱਕੇ ਬੱਕੇ – ਦੇਖੋ ਪੂਰਾ ਮਾਮਲਾ