ਆਈ ਤਾਜਾ ਵੱਡੀ ਖਬਰ
ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਇਹ ਕਹਾਵਤ ਬਿਲਕੁਲ ਸਹੀ ਹੈ ਜਿਸ ਦੀ ਜਿੰਨੀ ਉਮਰ ਹੁੰਦੀ ਹੈ, ਉਹ ਭੋਗ ਕੇ ਇਸ ਸੰਸਾਰ ਤੋਂ ਜਾਂਦਾ ਹੈ। ਕੁੱਝ ਇਨਸਾਨਾਂ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ। ਜੋ ਉਨ੍ਹਾਂ ਦੀ ਜ਼ਿੰਦਗੀ ਦੀ ਅਭੁੱਲ ਯਾਦ ਬਣ ਜਾਂਦੇ ਹਨ। ਅਜਿਹਾ ਇੱਕ ਹਾਦਸਾ ਸਾਹਮਣੇ ਆਇਆ ਹੈ ਜਿੱਥੇ ਸੱਤ ਦਿਨਾਂ ਬਾਅਦ ਫੂਕਿਆ ਬੰਦਾ ਵਾਪਸ ਆਪਣੇ ਘਰ ਆ ਗਿਆ।
ਜਿਸ ਨੂੰ ਵੇਖ ਕੇ ਸਾਰੇ ਘਰ ਦੇ ਮੈਂਬਰ ਹੱਕੇ-ਬੱਕੇ ਰਹਿ ਗਏ। ਇਹ ਘਟਨਾ ਕੋਲਕਾਤਾ ਵਿਚ ਪਰਗਨਾ ਜ਼ਿਲੇ ਦੀ ਹੈ। ਜਿੱਥੇ ਇਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਘਰ ਵਿਚ ਸੋਗ ਦੀ ਲਹਿਰ ਸੀ। ਉਸ ਇਨਸਾਨ ਦੇ ਸਰਾਧ ਕਰਨ ਤੱਕ ਦੀ ਤਿਆਰੀ ਕਰ ਲਈ ਗਈ ਸੀ। ਉਸ ਵਕਤ ਉਹ ਵਿਅਕਤੀ ਵਾਪਸ ਆਪਣੇ ਘਰ ਆ ਗਿਆ, ਜਿਸ ਨੂੰ ਵੇਖ ਕੇ ਸਭ ਹੈਰਾਨ ਰਹਿ ਗਏ। ਬਿਰਾਟੀ ਦੇ ਰਹਿਣ ਵਾਲੇ ਇਕ 75 ਸਾਲਾਂ ਦੇ ਬਜ਼ੁਰਗ ਸ਼ਿਵਦਾਸ ਕਰੋਨਾ ਤੋਂ ਪੀੜਤ ਹੋਣ ਕਾਰਨ 11 ਨਵੰਬਰ ਨੂੰ ਬਾਰਾਸਾਤ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਜਿਸ ਤੋਂ ਬਾਅਦ ਉਸ ਦੇ ਪ੍ਰੀਵਾਰਕ ਮੈਂਬਰਾਂ ਨੂੰ ਉਸਦੇ ਦਿਹਾਂਤ ਹੋਣ ਦੀ ਸੂਚਨਾ ਮਿਲੀ ਸੀ। ਕਰੋਨਾ ਤੋਂ ਪੀੜਤ ਹੋਣ ਕਾਰਨ ਉਸ ਦਾ ਸੰਸਕਾਰ ਵੀ ਉਸ ਹਿਸਾਬ ਨਾਲ ਕਰ ਦਿੱਤਾ ਗਿਆ ਸੀ। ਇਸ ਕਾਰਨ ਹੀ ਮ੍ਰਿਤਕ ਦਾ ਚਿਹਰਾ ਵੀ ਸਪਸ਼ਟ ਰੂਪ ਨਾਲ਼ ਦਿਖਾਇਆ ਨਹੀ ਗਿਆ ਸੀ। ਇਸ ਉਪਰੰਤ ਹੀ ਮ੍ਰਿਤਕ ਵਿਅਕਤੀ ਦਾ ਸਰਾਧ ਕਰਨ ਦੀ ਤਿਆਰੀ ਸ਼ੁਰੂ ਕੀਤੀ ਗਈ। ਉਸ ਸਮੇਂ ਪਰਿਵਾਰਕ ਮੈਂਬਰਾਂ ਨੂੰ ਇਕ ਫੋਨ ਆਇਆ, ਜਿਸ ਨੂੰ ਸੁਣ ਕੇ ਹੈਰਾਨ ਰਹਿ ਗਏ। ਫੋਨ ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਪਿਤਾ ਜੀ ਬਿਲਕੁਲ ਠੀਕ ਹਨ।
ਫੋਨ ਕਰਨ ਵਾਲੇ ਵਿਅਕਤੀ ਵੱਲੋਂ ਦੱਸਿਆ ਗਿਆ ਕਿ ਉਹ ਉਨ੍ਹਾਂ ਦੇ ਪਿਤਾ ਜੀ ਨੂੰ ਘਰ ਵਾਪਸ ਲੈ ਕੇ ਆਉਣ ਲਈ ਐਂਬੂਲੈਂਸ ਦਾ ਇੰਤਜ਼ਾਮ ਕਰ ਰਹੇ ਹਨ। ਪਰਿਵਾਰਕ ਮੈਂਬਰ ਖੁਸ਼ ਸਨ, ਕਿ ਸ਼ਿਵਦਾਸ ਸਹੀ ਸਲਾਮਤ ਵਾਪਸ ਆਪਣੇ ਘਰ ਆ ਚੁੱਕਾ ਹੈ। ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਜਿਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਉਹ ਬਜ਼ੁਰਗ 13 ਨਵੰਬਰ ਨੂੰ ਕਰੋਨਾ ਕਾਰਨ ਮਰ ਚੁੱਕਾ ਸੀ। ਸਿਹਤ ਵਿਭਾਗ ਵੱਲੋਂ ਕੀਤੀ ਗਈ ਇਹ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਜਿਸ ਤੇ ਜ਼ਿਲਾ ਸਿਹਤ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਗਲਤੀ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਦੀ ਚਰਚਾ ਪੂਰੇ ਇਲਾਕੇ ਵਿਚ ਹੋ ਰਹੀ ਹੈ।
Previous Postਜਸਟਿਨ ਟਰੂਡੋ ਦੀ ਖਾਸ ਅਪੀਲ, ਕਨੇਡਾ ਵਾਲੇ ਫੋਰਨ ਕਰੋ ਹੁਣੇ ਹੀ ਇਹ ਕੰਮ
Next Postਮਾੜੀ ਖਬਰ:ਹਜੇ ਕੋਰੋਨਾ ਦੀ ਹਾਹਾਕਾਰ ਖਤਮ ਨਹੀਂ ਹੋਈ ਹੁਣ ਇਥੇ 500 ਤੋਂ ਜਿਆਦਾ ਲੋਕਾਂ ਨੂੰ ਹੋ ਗਈ ਇਹ ਰਹਸਮਈ ਬਿਮਾਰੀ