ਤਾਜਾ ਵੱਡੀ ਖਬਰ
ਕਈ ਵਾਰ ਇਨਸਾਨ ਦੀ ਕਿਸਮਤ ਚਮਕਣ ਲੱਗੇ ਪਤਾ ਵੀ ਨਹੀਂ ਲੱਗਾ। ਉਪਰ ਵਾਲਾ ਕਦੋਂ ਕਿਸੇ ਤੇ ਮਿਹਰਬਾਨ ਹੋ ਜਾਏ, ਇਹ ਤਾਂ ਉਹ ਹੀ ਜਾਣ ਸਕਦਾ ਹੈ। ਹੱਕ ਸੱਚ ਦੇ ਰਸਤੇ ਤੇ ਚਲਣ ਵਾਲੇ ਤੇ ਮਿਹਨਤ ਕਰਨ ਵਾਲੇ ਇਨਸਾਨ ਹਮੇਸ਼ਾ ਕਾਮਯਾਬ ਹੁੰਦੇ ਹਨ। ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ। ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਇਮਾਨਦਾਰੀ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ।
ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਪੰਜਾਬੀਆਂ ਵੱਲੋਂ ਕਰੜੀ ਮਿਹਨਤ ਕੀਤੀ ਜਾਂਦੀ ਹੈ। ਬਹੁਤ ਸਾਰੇ ਅਜਿਹੇ ਵੀ ਨੌਜਵਾਨ ਹਨ ਜੋ ਗਰਮੀ ਸਰਦੀ ਦੀ ਪਰਵਾਹ ਕੀਤੇ ਬਿਨਾਂ ਸੜਕਾਂ ਤੇ ਲੰਮੇ ਰੂਟ ਤੇ ਟਰੱਕ ਚਲਾ ਕੇ ਆਪਣੀ ਮਿਹਨਤ ਨਾਲ ਕਮਾਈ ਕਰਦੇ ਹਨ। ਜਦੋਂ ਰੱਬ ਕਿਸੇ ਦੀ ਕਿਸਮਤ ਤੇ ਮਿਹਰਬਾਨ ਹੁੰਦਾ ਹੈ ਤਾਂ, ਪਲਾਂ ਵਿਚ ਹੀ ਲੱਖਪਤੀ ਬਣਾ ਦਿੰਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕੈਨੇਡਾ ਵਿਚ ਵਸਦੇ ਇਕ ਪੰਜਾਬੀ ਦਾ। ਪੰਜਾਬੀ ਦੀ ਕਿਸਮਤ ਇਸ ਤਰਾਂ ਚਮਕੀ , ਕਿ ਹਰ ਕੋਈ ਸੁਣ ਕੇ ਹੈਰਾਨ ਰਹਿ ਗਿਆ ਹੈ।
ਇਹ ਘਟਨਾ ਸਰੀ ਦੇ ਨਜ਼ਦੀਕ ਸ਼ਹਿਰ ਐਬਟਸਫੋਰਡ ਦੀ ਹੈ। ਜਿੱਥੇ ਵਸਦੇ ਇਕ ਪੰਜਾਬੀ ਟਰੱਕ ਡਰਾਈਵਰ ਜਗਰਾਜ ਸਿੰਘ ਗਰੇਵਾਲ ਦੀ ਉਸ ਸਮੇਂ ਬੱਲੇ-ਬੱਲੇ ਹੋ ਗਈ। ਜਦੋਂ ਉਸ ਦੁਆਰਾ ਖਰੀਦੀ ਗਈ ਇਕ ਲਾਟਰੀ ਦਾ ਵਿਜੇਤਾ ਉਹ ਬਣ ਗਿਆ। ਉਸ ਦੀ ਇੱਕ ਲੱਖ ਡਾਲਰ ਦੀ ਲਾਟਰੀ ਨਿਕਲਣ ਕਰਕੇ ਉਸ ਦੇ ਵਾਰੇ ਨਿਆਰੇ ਹੋ ਗਏ ਹਨ। ਜਗਰਾਜ ਸਿੰਘ ਨੇ ਇੱਕ ਲੱਖ ਡਾਲਰ ਦੀ ਲਾਟਰੀ ਨਿਕਲਣ ਤੇ ਆਪਣੀ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਦੱਸਿਆ, ਕੀ ਹੁਣ ਮੈਨੂੰ ਲੰਬੇ ਰੂਟ ਤੇ ਜਾਣ ਦੀ ਕੋਈ ਲੋੜ ਨਹੀਂ ਹੈ।
ਹੁਣ ਮੈਂ ਲੋਕਲ ਹੀ ਆਪਣੇ ਸ਼ਹਿਰ ਵਿਚ ਟਰੱਕ ਚਲਾਵਾਂਗਾ। ਇੱਕ ਲੱਖ ਡਾਲਰ ਦੀ ਲਾਟਰੀ ਦੇ ਜੇਤੂ ਬਣੇ ਜਗਰਾਜ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੀਤੇ ਦਿਨੀਂ ਲੰਮੇ ਰੂਟ ਤੋਂ ਟਰੱਕ ਲੈ ਕੇ ਆਪਣੇ ਸ਼ਹਿਰ ਐਬਟਸਫੋਰਡ ਵਾਪਸ ਆਇਆ ਤਾਂ, ਉਸ ਸਮੇਂ ਉਸ ਨੇ ਸਾਊਥ ਫਰੇਜ਼ਰ ਰਸਤੇ ਤੇ ਸਥਿਤ ਐਸ਼ੋ ਪੈਟਰੋਲ ਪੰਪ ਤੋਂ ਲਾਟਰੀ ਦੀ ਟਿਕਟ ਖਰੀਦੀ ਸੀ। ਉਸ ਨੇ ਜਦੋਂ ਇਸ ਟਿੱਕਟ ਨੂੰ ਸਕਰੈਚ ਕੀਤਾ ਤਾਂ, ਬਹੁਤ ਹੈਰਾਨ ਰਹਿ ਗਿਆ । ਕਿਉਂਕਿ ਉਹ ਇਕ ਲੱਖ ਡਾਲਰ ਦਾ ਮਾਲਕ ਬਣ ਗਿਆ ਸੀ। ਇਸ ਟਿਕਟ ਨੇ ਉਸ ਨੂੰ ਮਿੰਟਾਂ ਵਿੱਚ ਹੀ ਲੱਖਪਤੀ ਬਣਾ ਦਿੱਤਾ ਹੈ ,ਤੇ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।
Home ਤਾਜਾ ਖ਼ਬਰਾਂ ਕਨੇਡਾ ਚ ਪੰਜਾਬੀ ਦੀ ਚਮਕੀ ਇਸ ਤਰਾਂ ਕਿਸਮਤ ਹਰ ਕੋਈ ਰਹਿ ਗਿਆ ਹੈਰਾਨ , ਮਿੰਟਾਂ ਚ ਹੋ ਗਈ ਬੱਲੇ ਬੱਲੇ
Previous Postਪੰਜਾਬ: 30 ਨਵੰਬਰ ਤੱਕ ਇਹ ਸਕੂਲ ਕੀਤਾ ਬੰਦ – ਟੀਚਰ ਨਿਕਲੀ ਕੋਰੋਨਾ ਪੌਜੇਟਿਵ
Next Postਪੰਜਾਬ ਚ ਇਥੇ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ , ਛਾਇਆ ਸੋਗ