ਰਖੀ ਇਹ ਸ਼ਰਤ
ਅੱਜ ਦੇ ਇਸ ਮਹਿੰਗਾਈ ਭਰੇ ਦੌਰ ਦੇ ਵਿੱਚ ਘਰ ਦਾ ਖ਼ਰਚ ਕਰਨਾ ਬਹੁਤ ਹੀ ਮੁਸ਼ਕਲ ਹੈ। ਦਿਨ ਭਰ ਦੀ ਮਿਹਨਤ ਮੁਸ਼ੱਕਤ ਕਰਨ ਤੋਂ ਬਾਅਦ ਇਨਸਾਨ ਚਾਰ ਪੈਸੇ ਇਕੱਠੇ ਕਰ ਆਪਣੇ ਘਰ ਦਾ ਤੋਰੀ ਫੁਲਕਾ ਚਲਾਉਂਦਾ ਹੈ। ਘਰ ਦੇ ਵਿੱਚ ਸਭ ਤੋਂ ਵੱਧ ਖ਼ਰਚ ਇੱਕ ਵਿਅਕਤੀ ਦੀ ਪਤਨੀ ਦਾ ਹੁੰਦਾ ਹੈ। ਪਰ ਜੇਕਰ ਇੱਕ ਵਿਅਕਤੀ ਦੀਆਂ ਇੱਕ ਤੋਂ ਵੱਧ ਪਤਨੀਆਂ ਹੋਣ ਤਾਂ ਉਸ ਘਰ ਦਾ ਖ਼ਰਚ ਕਿਸ ਤਰੀਕੇ ਨਾਲ ਚੱਲੇਗਾ।
ਪਰ ਇੱਥੇ ਇਹ ਗੱਲ ਜਾਣ ਕੇ ਤੁਸੀਂ ਬੇਹੱਦ ਹੈਰਾਨ ਹੋ ਜਾਵੋਗੇ ਕਿ ਇਹ ਤਿੰਨ ਪਤਨੀਆਂ ਆਪਣੇ ਪਤੀ ਲਈ ਚੌਥੀ ਪਤਨੀ ਲੱਭ ਰਹੀਆਂ ਹਨ। ਇਹ ਸਾਰੀ ਗੱਲ ਮਹਿਜ ਅਫ਼ਵਾਹ ਨਹੀਂ ਹੈ ਬਲਕਿ ਇਸ ਦੀ ਸੱਚਾਈ ਪਾਕਿਸਤਾਨ ਦੇ ਸਿਆਲਕੋਟ ਵਿੱਚੋਂ ਬਿਆਨ ਹੁੰਦੀ ਹੈ। ਜਿੱਥੋਂ ਦੇ ਰਹਿਣ ਵਾਲੇ 22 ਸਾਲਾਂ ਅਦਨਾਨ ਦਾ ਤਿੰਨ ਵਾਰ ਵਿਆਹ ਹੋ ਚੁੱਕਾ ਹੈ ਅਤੇ ਉਹ ਆਪਣੀਆਂ ਤਿੰਨੋਂ ਪਤਨੀਆਂ ਦੇ ਨਾਲ ਇਕੋ ਛੱਤ ਹੇਠ ਪਿਆਰ ਮੁਹੱਬਤ ਨਾਲ ਰਹਿੰਦਾ ਹੈ।
ਇਹ ਸਾਰੀ ਖ਼ਬਰ ਸਥਾਨਕ ਮੀਡੀਆ ਦੇ ਹਵਾਲੇ ਨਾਲ ਸਾਹਮਣੇ ਆ ਰਹੀ ਹੈ। ਅਦਨਾਨ ਦਾ ਪਹਿਲਾ ਵਿਆਹ 16 ਸਾਲ ਦੀ ਉਮਰ ਵਿੱਚ, ਦੂਜਾ ਵਿਆਹ 20 ਸਾਲ ਦੀ ਉਮਰ ਵਿੱਚ ਅਤੇ ਤੀਜਾ ਵਿਆਹ 21 ਸਾਲ ਦੀ ਉਮਰ ਵਿੱਚ ਹੋਇਆ ਸੀ। ਜਿਸ ਤੋਂ ਬਾਅਦ ਉਸ ਦੀ ਪਹਿਲੀ ਪਤਨੀ ਸੁੰਭਾਲ ਤੋਂ ਤਿੰਨ ਬੱਚੇ, ਦੂਜੀ ਪਤਨੀ ਸ਼ੁਬਾਨਾ ਤੋਂ ਦੋ ਬੱਚੇ ਅਤੇ ਤੀਜੀ ਪਤਨੀ ਸ਼ਾਹਿਦਾ ਨੇ ਸ਼ੁਬਾਨਾ ਦੇ ਇੱਕ ਬੱਚੇ ਨੂੰ ਗੋਦ ਲਿਆ ਹੋਇਆ ਹੈ।
ਇਹ ਤਿੰਨੋਂ ਪਤਨੀਆਂ ਮਿਲ ਕੇ ਆਪਣੇ ਪਤੀ ਲਈ ਚੌਥੀ ਪਤਨੀ ਲੱਭ ਰਹੀਆਂ ਹਨ। ਚੌਥੀ ਪਤਨੀ ਲੱਭਣ ਲਈ ਇੱਕ ਸ਼ਰਤ ਵੀ ਰੱਖੀ ਗਈ ਹੈ ਕਿ ਉਸਦੇ ਨਾਮ ਦਾ ਸ਼ੁਰੂਆਤੀ ਅੱਖਰ ”ਸ” ਹੋਣਾ ਚਾਹੀਦਾ ਹੈ। ਕਿਉਂਕਿ ਉਨ੍ਹਾਂ ਤਿੰਨਾਂ ਦੇ ਨਾਮ ਵੀ ”ਸ” ਅੱਖਰ ਤੋਂ ਸ਼ੁਰੂ ਹੁੰਦੇ ਹਨ। ਅਦਨਾਨ ਦੱਸਦਾ ਹੈ ਕਿ ਉਸ ਦੀਆਂ ਤਿੰਨ ਪਤਨੀਆਂ ਮਿਲ ਜੁਲ ਕੇ ਰਹਿੰਦੀਆਂ ਹਨ ਜੋ ਬਿਨਾਂ ਕਿਸੇ ਲੜਾਈ ਬਿਨਾਂ ਕਿਸੇ ਵਿਵਾਦ ਦੇ ਉਸ ਲਈ ਰੋਟੀ ਪਾਣੀ ਅਤੇ ਘਰ ਦੇ ਕੰਮ-ਕਾਜ ਕਰਦਿਆਂ ਹਨ। ਅਦਨਾਨ ਵੱਲੋਂ ਇਨ੍ਹਾਂ ਤਿੰਨਾਂ ਪਤਨੀਆਂ ਦੇ ਨਾਲ ਪੂਰੇ ਘਰ ਦਾ ਤਕਰੀਬਨ 1.5 ਲੱਖ ਰੁਪਏ ਦਾ ਖ਼ਰਚਾ ਹਰ ਮਹੀਨੇ ਉਠਾਇਆ ਜਾਂਦਾ ਹੈ ਅਤੇ ਹੁਣ ਉਸ ਵੱਲੋਂ ਆਪਣੀ ਚੌਥੀ ਪਤਨੀ ਦੀ ਭਾਲ ਕੀਤੀ ਜਾ ਰਹੀ ਹੈ।
Previous Postਪੰਜਾਬ: 6ਵੀਂ ਤੋਂ 8ਵੀਂ ਕਲਾਸ ਦੇ ਵਿਦਿਆਰਥੀਆਂ ਲਈ ਆਈ ਇਹ ਵੱਡੀ ਤਾਜਾ ਖਬਰ, ਬੱਚਿਆਂ ਚ ਛਾਈ ਖੁਸ਼ੀ ਦੀ ਲਹਿਰ
Next Postਭਾਰਤ ਤੋਂ ਇੰਟਰਨੈਸ਼ਨਲ ਫਲਾਈਟਾਂ ਦੇ ਬਾਰੇ ਚ ਹੁਣ ਆਈ ਇਹ ਤਾਜਾ ਵੱਡੀ ਖਬਰ