ਆਈ ਤਾਜਾ ਵੱਡੀ ਖਬਰ
ਇਮਾਨਦਾਰੀ ਹਰ ਇੱਕ ਕੰਮ ਦੀ ਪਛਾਣ ਹੁੰਦੀ ਹੈ ਜਿਸ ਦੇ ਨਾਲ ਇਨਸਾਨ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਹੈ। ਇਹ ਉਸ ਨੂੰ ਸਫ਼ਲਤਾ ਦੀਆਂ ਉਚਾਈਆਂ ਤੱਕ ਲੈ ਜਾਣ ਦਾ ਇੱਕ ਮਾਤਰ ਜ਼ਰੀਆ ਹੁੰਦਾ ਹੈ। ਦੇਸ਼ ਵਿਦੇਸ਼ ਦੀਆਂ ਬਹੁਤ ਸਾਰੀਆਂ ਕੰਪਨੀਆਂ ਇਮਾਨਦਾਰੀ ਨਾਲ ਕੰਮ ਕਰ ਕਰੋੜਾਂ ਦੀ ਗਿਣਤੀ ਵਿੱਚ ਗ੍ਰਾਹਕ ਆਪਣੇ ਨਾਲ ਜੋੜ ਲੈਂਦੀਆਂ ਹਨ। ਪਰ ਕਦੇ ਕਦਾਈਂ ਜ਼ਿਆਦਾ ਪੈਸੇ ਦੇ ਲਾਲਚ ਵਿੱਚ ਜਦੋਂ ਇਹ ਕੰਪਨੀਆਂ ਇਮਾਨਦਾਰੀ ਦੀ ਥਾਂ ਬੇਇਮਾਨੀ ਵਰਤਣ ਲੱਗਦੀਆਂ ਹਨ ਤਾਂ ਇਸਦਾ ਵੱਡੀ ਕੀਮਤ ਵਿੱਚ ਖਾਮਿਆਜ਼ਾ ਭੁਗਤਣਾ ਪੈਂਦਾ ਹੈ।
ਕੁਝ ਅਜਿਹਾ ਹੀ ਕਿੱਸਾ ਪੂਰੇ ਵਿਸ਼ਵ ਵਿੱਚ ਜਾਣੀ ਮਾਣੀ ਕੰਪਨੀ ਐਪਲ ਦੇ ਨਾਲ ਹੋਇਆ। ਜਿਸ ਨੇ ਸ਼ਾਇਦ ਆਪਣੇ ਲਾਭਾਂ ਖਾਤਰ ਆਪਣੇ ਉਪਭੋਗਤਾਵਾਂ ਦੇ ਪੁਰਾਣੇ ਮਾਡਲ ਵਾਲੇ ਆਈਫੋਨ ਦੀ ਕੰਮ ਕਰਨ ਦੀ ਚਾਲ ਨੂੰ ਹੌਲੀ ਕਰ ਦਿੱਤਾ। ਇਸ ਸਬੰਧੀ ਅਮਰੀਕਾ ਵਿੱਚ ਇੱਕ ਕਲਾਸ ਐਕਸ਼ਨ ਮੁਕੱਦਮਾ (ਬੈਟਰੀਗੇਟ ਕੇਸ) ਐਪਲ ਕੰਪਨੀ ਵਿਰੁੱਧ ਦਾਇਰ ਕੀਤਾ ਗਿਆ ਹੈ।
ਜਿਸ ਵਿੱਚ ਅਮਰੀਕਾ ਦੇ ਜਾਂਚ ਕਰ ਰਹੇ 34 ਸੂਬਿਆਂ ਨੇ ਇਹ ਦੋਸ਼ ਲਗਾਇਆ ਗਿਆ ਹੈ ਕਿ ਵਿਸ਼ਵ ਦੀ ਮਸ਼ਹੂਰ ਆਈਫੋਨ ਨਿਰਮਾਤਾ ਕੰਪਨੀ ਐਪਲ ਆਪਣੇ ਉਪਭੋਗਤਾਵਾਂ ਦੇ ਪੁਰਾਣੇ ਮਾਡਲ ਆਈਫੋਨ ਦੀ ਅਪਡੇਟ ਜ਼ਰੀਏ ਚਾਲ ਨੂੰ ਹੌਲੀ ਕਰ ਰਹੀ ਹੈ ਤਾਂ ਜੋ ਉਹ ਮਹਿੰਗੇ ਅਤੇ ਨਵੇਂ ਮਾਡਲ ਦੇ ਆਈਫੋਨ ਖਰੀਦਣ ਲਈ ਮਜ਼ਬੂਰ ਹੋ ਜਾਣ। ਜਿਸ ਕਾਰਨ ਐਪਲ ਕੰਪਨੀ ਨੂੰ ਆਪਣੀ ਇਸ ਗਲਤੀ ਬਦਲੇ 113 ਮਿਲੀਅਨ ਡਾਲਰ ਦਾ ਭੁਗਤਾਨ ਕਰਨਾ ਪਵੇਗਾ। ਇਹ ਕੰਪਨੀ ਇਸ ਤੋਂ ਪਹਿਲਾਂ ਵੀ ਆਪਣੀ ਗਲਤੀ ਦੇ ਲਈ 500 ਮਿਲੀਅਨ ਡਾਲਰ ਦਾ ਜ਼ੁਰਮਾਨਾ ਅਦਾ ਕਰ ਚੁੱਕੀ ਹੈ।
ਇਸ ਤਰ੍ਹਾਂ ਐਪਲ ਕੰਪਨੀ ਵੱਲੋਂ ਹੁਣ ਤੱਕ 613 ਮਿਲੀਅਨ ਡਾਲਰ (ਤਕਰੀਬਨ 45.54 ਅਰਬ ਰੁਪਏ) ਰਾਸ਼ੀ ਦਾ ਭੁਗਤਾਨ ਆਪਣੀ ਗਲਤੀਆਂ ਦੇ ਲਈ ਕੀਤਾ ਜਾ ਚੁੱਕਾ ਹੈ। ਇਸ ਮੁਕੱਦਮੇ ਅਧੀਨ 2017 ਵਿੱਚ ਐਪਲ ਕੰਪਨੀ ਨੇ ਕੁਝ ਅਜਿਹੇ ਅਪਡੇਟ ਜਾਰੀ ਕੀਤੇ ਸਨ ਜਿਨ੍ਹਾਂ ਨਾਲ ਪੁਰਾਣੇ ਹੋ ਰਹੇ ਆਈਫੋਨ ਨੇ ਹੌਲੀ ਗਤੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਵਿੱਚ ਆਈਫੋਨ 6, ਆਈਫੋਨ 6 ਐੱਸ, ਆਈਫੋਨ 6 ਐੱਸ ਪਲੱਸ, ਆਈਫੋਨ 7, ਆਈਫੋਨ 7 ਪਲੱਸ ਅਤੇ ਆਈਫੋਨ ਐੱਸਈ ਆਦਿ ਮਾਡਲ ਸ਼ਾਮਲ ਹਨ।
ਜਿਸ ਦੇ ਜਵਾਬ ਵਜੋਂ ਕੰਪਨੀ ਅਧਿਕਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਅਜਿਹਾ ਮੋਬਾਇਲ ਬੈਟਰੀ ਦੀ ਘੱਟ ਖਪਤ ਅਤੇ ਮੋਬਾਇਲ ਦੇ ਆਪਣੇ ਆਪ ਬੰਦ ਨਾ ਹੋਣ ਨੂੰ ਲੈ ਕੇ ਕੀਤਾ ਗਿਆ ਹੈ। ਪਰ ਕੰਪਨੀ ਦੇ ਇਸ ਫ਼ੈਸਲੇ ਤੋਂ ਉਪਭੋਗਤਾ ਖੁਸ਼ ਨਹੀਂ ਸਨ। ਜਿਸ ਕਾਰਨ ਹੁਣ ਕੰਪਨੀ ਨੂੰ ਆਪਣੇ ਸਾਰੇ ਅਮਰੀਕਾ ਦੇ ਗਾਹਕਾਂ ਨੂੰ 25 ਡਾਲਰ ਦੇਣੇ ਪੈਣਗੇ। ਕਾਫੀ ਆਲੋਚਨਾ ਤੋਂ ਬਾਅਦ ਹੁਣ ਨਵੇਂ ਆਏ ਅਪਡੇਟ ਵਿੱਚ ਕੰਪਨੀ ਨੇ ਬੈਟਰੀ ਹੈਲਥ ਫੀਚਰ ਦੀ ਵਿਸ਼ੇਸ਼ਤਾ ਦਿੱਤੀ ਹੈ ਜਿਸ ਨਾਲ ਉਪਭੋਗਤਾ ਆਪਣੇ ਆਈਫੋਨ ਦੀ ਵੱਧ ਤੋਂ ਵੱਧ ਬੈਟਰੀ ਸਮਰੱਥਾ ਦੇਖ ਸਕਦੇ ਹਨ।
Previous Postਜਨਮ ਦਿਨ ਤੇ ਗਿਫਟ ਦੇਣ ਲਈ ਆਨਲਾਈਨ ਮੰਗਾਈ ਘੜੀ ਦੀ ਡੱਬੀ ਖੋਲੀ ਤਾਂ ਨਿਕਲੀ ਇਹ ਚੀਜ,ਉਡੇ ਸਭ ਦੇ ਹੋਸ਼
Next Postਕਿਸਾਨਾਂ ਲਈ ਆਈ ਵੱਡੀ ਖਬਰ – ਕੱਲ੍ਹ ਲਈ ਹੋਇਆ ਇਹ ਐਲਾਨ