ਤਾਜਾ ਵੱਡੀ ਖਬਰ
ਇਸ ਸਮੇਂ ਪੂਰਾ ਵਿਸ਼ਵ ਭਿਆਨਕ ਮਹਾਂਮਾਰੀ ਦੀ ਚਪੇਟ ਵਿੱਚ ਆ ਚੁੱਕਾ ਹੈ। ਪੂਰੇ ਵਿਸ਼ਵ ਵਿੱਚ ਸਭ ਤੋਂ ਵੱਧ ਮਾਮਲੇ ਅਮਰੀਕਾ ਵਿੱਚ ਦਰਜ ਕੀਤੇ ਗਏ ਹਨ ਜਿੱਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਨਵੇਂ ਮਾਮਲਿਆਂ ਨਾਲ ਇਸ ਆਂਕੜੇ ਵਿੱਚ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਅਮਰੀਕਾ ਦੇ ਗੁਆਂਢੀ ਮੁਲਕ ਕੈਨੇਡਾ ਵਿੱਚ ਵੀ ਆਏ ਦਿਨ ਵੱਡੀ ਗਿਣਤੀ ਵਿੱਚ ਲੋਕ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ। ਕੈਨੇਡਾ ਦੇ ਵਿੱਚ ਹੁਣ ਤੱਕ 306,468 ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਪਿਛਲੇ ਇੱਕ ਦਿਨ ਦੌਰਾਨ 4,276 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 59 ਲੋਕਾਂ ਦੀ ਮੌਤ ਵੀ ਹੋ ਗਈ ਹੈ।
ਇਸ ਸਮੇਂ ਕੈਨੇਡਾ ਦੇ ਵਿੱਚ ਇਹ ਲਾਗ ਦੀ ਬਿਮਾਰੀ ਆਪਣੇ ਦੂਸਰੇ ਚਰਣ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਜਿਸ ਨਾਲ ਇੱਥੇ ਪਹਿਲਾਂ ਤੋਂ ਜ਼ਿਆਦਾਤਰ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਸ ਸਮੇਂ ਕੈਨੇਡਾ ਦੇ ਕੈਲਗਰੀ ਵਿੱਚ ਮਰੀਜ਼ਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਹਸਪਤਾਲ ਜਾਣ ਲਈ ਕੁਝ ਸਖ਼ਤ ਨਿਯਮ ਬਣਾਏ ਗਏ ਹਨ। ਇਸ ਸਮੇਂ ਹਸਪਤਾਲ ਵਿੱਚ ਦਾਖ਼ਲ ਮਰੀਜ਼ ਨੂੰ ਸਿਰਫ ਉਹੀ ਵਿਅਕਤੀ ਮਿਲਣ ਜਾ ਸਕਦਾ ਹੈ ਜਿਸ ਨੇ ਪਹਿਲਾਂ ਤੋਂ ਇਸ ਦੀ ਸੂਚਨਾ ਦਿੱਤੀ ਹੋਵੇਗੀ।
ਇਸ ਸਮੇਂ ਹਸਪਤਾਲ ਦੇ ਆਊਟਪੇਸ਼ੈਂਟ, ਐਮਰਜੈਂਸੀ ਅਤੇ ਅਰਜੈਂਟ ਕੇਅਰ ਵਾਸਤੇ ਮਰੀਜ਼ ਦੇ ਨਾਲ ਇੱਕ ਹੀ ਵਿਅਕਤੀ ਨੂੰ ਰੁਕਣ ਦੀ ਇਜਾਜ਼ਤ ਦਿੱਤੀ ਜਾਵੇਗੀ। ਕੋਰੋਨਾ ਦੇ ਵੱਧ ਰਹੇ ਪ੍ਰਸਾਰ ਨੂੰ ਰੋਕਣ ਵਾਸਤੇ ਇਹ ਅਹਿਮ ਫ਼ੈਸਲਾ ਲਿਆ ਗਿਆ ਹੈ। ਜੇਕਰ ਹਸਪਤਾਲ ਵਿੱਚ ਕਿਸੇ ਮਰੀਜ਼ ਦੀ ਕੋਰੋਨਾ ਕਾਰਨ ਮੌਤ ਹੋ ਜਾਂਦੀ ਹੈ ਤਾਂ ਸਿਰਫ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਉਸਨੂੰ ਦੇਖਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਸ ਸਮੇਂ ਕੈਲਗਰੀ ਜ਼ੋਨ ਦੇ ਵਿੱਚ 194 ਸਿਹਤ ਵਿਭਾਗ ਦੇ ਕਰਮਚਾਰੀ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਕੋਰੋਨਾ ਵਾਇਰਸ ਦੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਦੇ ਨਾਲ ਹੀ ਐਡਮਿੰਟਨ ਜ਼ੋਨ ਵਿੱਚ ਵੀ 225 ਅਜਿਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਪੁਸ਼ਟੀ ਹੋ ਚੁੱਕੀ ਹੈ ਜੋ ਪਹਿਲਾਂ ਹੀ ਕੋਵਿਡ-19 ਦੀ ਲਪੇਟ ਵਿੱਚ ਆ ਚੁੱਕੇ ਹਨ। ਆਏ ਦਿਨ ਵੱਧ ਰਹੇ ਇਨ੍ਹਾਂ ਕੇਸਾਂ ਕਾਰਨ ਸਿਹਤ ਵਿਭਾਗ ਉਪਰ ਲੋਕਾਂ ਦੀ ਸੁਰੱਖਿਆ ਦਾ ਬੋਝ ਬਹੁਤ ਵੱਧ ਗਿਆ ਹੈ।
Previous Postਖੁਸ਼ਖਬਰੀ ਇਹਨਾਂ 20 ਦੇਸ਼ਾਂ ਦੇ ਖੁਲੇ ਇੰਡੀਆ ਵਾਲਿਆਂ ਲਈ ਦਰਵਾਜੇ-ਅੰਤਰਾਸ਼ਟਰੀ ਫਲਾਈਟਾਂ ਬਾਰੇ ਹੋਇਆ ਇਹ ਐਲਾਨ
Next Postਮਰਨ ਦੇ 45 ਮਿੰਟਾਂ ਬਾਅਦ ਬੰਦਾ ਏਦਾਂ ਹੋਇਆ ਜਿਊਂਦਾ, ਬੰਦੇ ਨੇ ਦੱਸਿਆ ਕੀ ਦੇਖਿਆ ਮਰਨ ਤੋਂ ਬਾਅਦ