ਫ਼ਿਲਮੀ ਅਦਾਕਾਰ ਨੂੰ ਹੋਇਆ ਕੈਂਸਰ ਹਾਲਤ ਹੋਈ ਖਸਤਾ
ਇਨਸਾਨ ਦੇ ਹਾਲਾਤ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ ਖ਼ਾਸਕਰ ਉਦੋਂ ਜਦੋਂ ਪੂਰੀ ਦੁਨੀਆਂ ਉੱਪਰ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਦਾ ਸਾਇਆ ਹੋਵੇ। ਅਜਿਹੇ ਸਮੇਂ ਦੇ ਵਿੱਚ ਆਮ ਆਦਮੀ ਦੀ ਹਾਲਤ ਤਾਂ ਕੀ ਕਿਸੇ ਅਮੀਰ ਇਨਸਾਨ ਦੇ ਚੰਗੇ ਦਿਨ ਵੀ ਮਾੜੇ ਹੋ ਜਾਂਦੇ ਹਨ। ਅਜਿਹੇ ਹੀ ਹਾਲਾਤ ਬਣ ਚੁੱਕੇ ਹਨ ਫ਼ਿਲਮਾਂ ਵਿੱਚ ਕੰਮ ਕਰਨ ਵਾਲੇ ਇਕ ਸਹਾਇਕ ਕਲਾਕਾਰ ਦੇ ਜੋ ਕਿ ਇਸ ਸਮੇਂ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਲੋਕਾਂ ਅੱਗੇ ਮਦਦ ਦੀ ਗੁਹਾਰ ਲਗਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਫ਼ਿਲਮੀ ਕਲਾਕਾਰ ਦਾ ਨਾਂ ਥਵਾਸੀ ਹੈ ਜੋ ਦੱਖਣ ਫ਼ਿਲਮ ਇੰਡਸਟਰੀ ਦੇ ਵਿੱਚ ਬਹੁਤ ਸਾਰੀਆਂ ਪ੍ਰਸਿੱਧ ਫ਼ਿਲਮਾਂ ਵਿੱਚ ਕੰਮ ਕਰ ਚੁੱਕਾ ਹੈ। ਥਵਾਸੀ ਕਾਫ਼ੀ ਸਮੇਂ ਤੋਂ ਕੈਂਸਰ ਦੀ ਨਾ-ਮੁਰਾਦ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਜਿਸ ਦੇ ਚੱਲਦਿਆਂ ਸਿਹਤ ਜ਼ਿਆਦਾ ਖ਼ਰਾਬ ਹੋਣ ਕਰਕੇ ਉਸ ਨੂੰ ਬੀਤੀ 11 ਨਵੰਬਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਇਸ ਸਮੇਂ ਉਸ ਦੀ ਹਾਲਤ ਇੰਨੀ ਜ਼ਿਆਦਾ ਮਾੜੀ ਹੋ ਚੁੱਕੀ ਹੈ ਕਿ ਇਕ ਵੀਡੀਓ ਰਾਹੀਂ ਲੋਕਾਂ ਕੋਲੋਂ ਮਦਦ ਮੰਗਣ ਦੌਰਾਨ ਉਹ ਚੰਗੀ ਤਰ੍ਹਾਂ ਬੋਲਣ ਤੋਂ ਅਸਮਰੱਥ ਦਿਖਾਈ ਦੇ ਰਿਹਾ ਸੀ। ਇਸ ਵੀਡੀਓ ਵਿੱਚ ਮਦਦ ਦੀ ਗੁਹਾਰ ਲਗਾਉਂਦਿਆਂ ਥਵਾਸੀ ਨੇ ਕਿਹਾ ਕਿ ਮੈਂ ਪਿਛਲੇ 30 ਸਾਲਾਂ ਤੋਂ ਫ਼ਿਲਮ ਇੰਡਸਟਰੀ ਵਿੱਚ ਕੰਮ ਕਰ ਰਿਹਾ ਹਾਂ। ਮੈਂ 1993 ਵਿੱਚ ਆਈ ਕਿਜਾਕਕੂ ਚਿਮਾਏਲੀ ਤੋਂ ਲੈ ਕੇ ਰਜਨੀਕਾਂਤ ਦੀ ਆਉਣ ਵਾਲੀ ਫ਼ਿਲਮ ਅੰਨਾਤਥੀ ਵਿੱਚ ਕੰਮ ਕੀਤਾ ਹੈ।
ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਹੋ ਜਾਵੇਗੀ। ਮੈਂ ਹੁਣ ਸਹੀ ਢੰਗ ਨਾਲ ਗੱਲ ਕਰਨ ਤੋਂ ਵੀ ਅਸਮਰੱਥ ਹਾਂ। ਮੈਂ ਆਪਣੇ ਸਾਥੀ ਕਲਾਕਾਰਾਂ ਅਤੇ ਰਾਜ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੇਰੇ ਇਸ ਮੁਸ਼ਕਿਲ ਸਮੇਂ ਵਿੱਚ ਮਦਦ ਕਰਨ ਲਈ ਅੱਗੇ ਆਉਣ ਤਾਂ ਜੋ ਮੈਂ ਇਸ ਬਿਮਾਰੀ ਨੂੰ ਹਰਾ ਕੇ ਦੁਬਾਰਾ ਤੋਂ ਕੰਮ ਕਰ ਸਕਾਂ।
ਥਵਾਸੀ ਵੱਲੋਂ ਮਦਦ ਲਈ ਲਗਾਈ ਗਈ ਇਸ ਗੁਹਾਰ ਉਪਰ ਬਹੁਤ ਸਾਰੇ ਲੋਕ ਉਸ ਦੀ ਮਦਦ ਕਰਨ ਲਈ ਅੱਗੇ ਆਏ ਹਨ। ਹੁਣੇ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਅਦਾਕਾਰ ਵਿਜੇ ਸੇਤੂਪਤੀ ਨੇ ਥਵਾਸੀ ਨੂੰ ਇੱਕ ਵਿੱਤੀ ਸਹਾਇਤਾ ਵਜੋਂ 10 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਅਤੇ ਅਭਿਨੇਤਾ ਸੌਂਦਰਾ ਰਾਜਾ ਨੇ ਵਿਜੇ ਸੇਤੂਪਤੀ ਵੱਲੋਂ ਮਿਲੀ ਇਸ ਰਾਸ਼ੀ ਨਾਲ ਆਪਣੇ ਵੱਲੋਂ ਵੀ 10,000 ਦੀ ਮਦਦ ਰਾਸ਼ੀ ਥਵਾਸੀ ਨੂੰ ਦਿੱਤੀ ਗਈ।
Previous Postਦੂਜਿਆਂ ਨੂੰ ਬਚਾ ਬਚਾ ਦਾ ਕਹਿਣ ਵਾਲੀ WHO ਦੇ ਬਾਰੇ ਵਿਚ ਹੁਣ ਆ ਗਈ ਇਹ ਵੱਡੀ ਖਬਰ
Next Postਪੰਜਾਬ : ਛੱਪੜ ਚ ਵਾਪਰਿਆ ਇਹ ਕਹਿਰ , ਛਾਇਆ ਸਾਰੇ ਪਿੰਡ ਵਿਚ ਸੋਗ