ਤਾਜਾ ਵੱਡੀ ਖਬਰ
ਇਸ ਸਾਲ ਦੇ ਵਿੱਚ ਇਕ ਤੋਂ ਬਾਅਦ ਇਕ ਅਜਿਹੀ ਦੁਖਦਾਈ ਖ਼ਬਰ ਸਾਹਮਣੇ ਆਉਂਦੀਆ ਹਨ। ਜਿਹਨਾਂ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਲਗਦਾ ਹੈ ਕਿ ਇਹ ਵਰ੍ਹਾ ਦੁਖਦਾਈ ਵਰ੍ਹਾ ਹੋ ਨਿਬੜੇਗਾ। ਕਹਿੰਦੇ ਨੇ ਕਿ ਜਿੰਦਗੀ ਦੇ ਵਿੱਚ ਸੱਚਾ ਮਾਣ, ਸਨਮਾਨ ਬੜੀ ਮੁਸ਼ਕਿਲ ਦੇ ਨਾਲ ਮਿਲਦਾ ਹੈ। ਪਰ ਇਹ ਜਦੋਂ ਮਿਲ ਜਾਂਦਾ ਹੈ ਤਾਂ ਇਸ ਨੂੰ ਵੱਖ ਕਰਨਾ ਕਿਸੇ ਇਨਸਾਨ ਦੇ ਵੱਸ ਦੀ ਗੱਲ ਤਾਂ ਕੀ, ਮੌਤ ਵੀ ਇਸ ਨੂੰ ਵੱਖ ਨਹੀਂ ਕਰ ਸਕਦੀ।
ਬੀਤੇ ਦਿਨੀਂ ਫਿਲਮੀ ਜਗਤ , ਰਾਜਨੀਤਿਕ ਜਗਤ ,ਸੰਗੀਤ ਜਗਤ, ਖੇਡ ਜਗਤ ,ਮਨੋਰੰਜਨ ਜਗਤ ,ਧਾਰਮਿਕ ਜਗਤ ਤੋਂ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਕੋਰੋਨਾ ਦੀ ਵਜ੍ਹਾ ਕਾਰਨ , ਕੁੱਝ ਸੜਕ ਹਾਦਸਿਆਂ ਕਾਰਨ , ਜਾਂ ਕਿਸੇ ਨਾ ਕਿਸੇ ਬੀਮਾਰੀ ਕਾਰਨ ,ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ। ਇਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ, ਕਿ ਇਹ ਮਹਾਨ ਹਸਤੀਆਂ ਸਾਡੇ ਵਿਚਕਾਰ ਨਹੀਂ ਰਹਿਣਗੀਆਂ।
ਇਸ ਸਾਲ ਦੇ ਵਿੱਚ ਦੁਖਦਾਈ ਖਬਰਾਂ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ। ਇਹ ਸਾਲ ਤਾਂ ਲੱਗਦਾ ਹੈ ਕਿ ਦੁੱਖ ਭਰੀਆਂ ਖ਼ਬਰਾਂ ਲੈ ਕੇ ਆਇਆ ਹੈ। ਇੱਥੇ ਇੱਕ ਬੜੀ ਦੁੱਖ ਭਰੀ ਖ਼ਬਰ ਰਾਜਨੀਤਿਕ ਜਗਤ ਤੋਂ ਆ ਰਹੀ ਹੈ । ਰਾਜਨੀਤਿਕ ਜਗਤ ਦੇ ਮਸ਼ਹੂਰ ਸਾਬਕਾ ਪ੍ਰਧਾਨ ਦੀ ਮੌਤ ਹੋਣ ਕਾਰਨ ਰਾਜਨੀਤਿਕ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਗਿੱਲ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਹੈ। ਜਿਨ੍ਹਾਂ ਦੀ ਮੌਤ ਦੀ ਖਬਰ ਮਿਲਦੇ ਸਾਰ ਹੀ ਰਾਜਨੀਤਿਕ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਸਾਰੀਆਂ ਰਾਜਨੀਤਿਕ ਸਖ਼ਸ਼ੀਅਤਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਦੇ ਜਾਣ ਨਾਲ ਰਾਜਨੀਤਿਕ ਜਗਤ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਗਿੱਲ ਦੇ ਹੋਏ ਅਚਾਨਕ ਦੇਹਾਂਤ ਕਾਰਨ ਸੂਬੇ ਅੰਦਰ ਸਾਰੇ ਦਫ਼ਤਰਾਂ ਵਿਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਅੰਦਰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ।
Previous Postਇਥੇ ਹੋ ਗਈ ਦੁਬਾਰਾ ਲੌਕਡਾਊਨ ਲਾਉਣ ਦੀ ਤਿਆਰੀ – ਕਰੋਨਾ ਦੀ ਦੂਜੀ ਲਹਿਰ ਨੂੰ ਦੇਖਦੇ ਹੋਏ
Next Postਪੰਜਾਬ ਲਈ 21 ਨਵੰਬਰ ਤੱਕ ਕੇਂਦਰ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ-ਇਸ ਵੇਲੇ ਦੀ ਵੱਡੀ ਖਬਰ