ਬਾਈਡੇਨ ਦੀ ਘਰਵਾਲੀ ਬਾਰੇ ਹੁਣ ਆਈ ਇਹ ਅਨੋਖੀ ਖਬਰ
ਦੁਨੀਆ ਦੀ ਮਹਾਂ ਸ਼ਕਤੀ ਆਖੇ ਜਾਣ ਵਾਲੇ ਦੇਸ਼ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਦੇ ਨਤੀਜੇ ਸਾਰਿਆਂ ਸਾਹਮਣੇ ਆ ਚੁੱਕੇ ਹਨ। ਜਿਸ ਵਿੱਚ ਜਿੱਤ ਦਰਜ ਕਰ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡਨ ਨੇ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਕਰ ਲਿਆ ਹੈ। ਕਿਹਾ ਜਾਂਦਾ ਹੈ ਕਿ ਹਰੇਕ ਇਨਸਾਨ ਦੀ ਕਾਮਯਾਬੀ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ।
ਜੋਅ ਬਾਈਡਨ ਦੀ ਇਸ ਜਿੱਤ ਪਿੱਛੇ ਵੀ ਇੱਕ ਖਾਸ ਔਰਤ ਦਾ ਸਾਥ ਰਿਹਾ ਹੈ। ਇਹ ਔਰਤ ਹੋਰ ਕੋਈ ਨਹੀਂ ਸਗੋਂ ਉਨ੍ਹਾਂ ਦੀ ਹੀ ਪਤਨੀ ਜਿਲ ਬਾਈਡਨ ਹੈ ਜੋ ਇਸ ਪੂਰੇ ਸਫ਼ਰ ਦੌਰਾਨ ਉਨ੍ਹਾਂ ਦੇ ਨਾਲ ਪਰਛਾਵੇਂ ਵਾਂਗ ਰਹੀ। ਜੋਅ ਬਾਈਡਨ ਦੀ ਪਤਨੀ ਜਿੱਲ ਪੇਸ਼ੇ ਵਜੋਂ ਇੱਕ ਅਧਿਆਪਿਕਾ ਹੈ ਜੋ ਅਮਰੀਕਾ ਦੇ ਇੱਕ ਕਾਲਜ ਵਿੱਚ ਫੁਲ ਟਾਈਮ ਟੀਚਰ ਵਜੋਂ ਅੰਗਰੇਜ਼ੀ ਦਾ ਵਿਸ਼ਾ ਪੜ੍ਹਾਉਂਦੀ ਹੈ।
ਉਧਰ ਉਪ ਰਾਸ਼ਟਰਪਤੀ ਬਣਨ ਜਾ ਰਹੀ ਕਮਲਾ ਹੈਰਿਸ ਦੇ ਪਤੀ ਡਾਜ ਐਮਹਾਫ ਨੇ ਆਪਣੀ ਪਤਨੀ ਖਾਤਿਰ ਨੌਕਰੀ ਦਾ ਤਿਆਗ ਕਰ ਦਿੱਤਾ ਹੈ। ਐਮ ਹਾਫ ਨੇ ਇਹ ਸਾਰਾ ਕੁਝ ਆਪਣੀ ਪਤਨੀ ਨੂੰ ਕੰਮ ਵਿੱਚ ਪੂਰਨ ਸਹਿਯੋਗ ਦੇਣ ਲਈ ਕੀਤਾ ਹੈ। ਜਿਸ ਤੋਂ ਬਾਅਦ ਜੋਅ ਬਾਈਡਨ ਦੀ ਪਤਨੀ ਜਿੱਲ ਬਾਈਡਨ ਉੱਪਰ ਇਹ ਸਵਾਲ ਉਠਾਏ ਜਾ ਰਹੇ ਹਨ ਕੀ ਉਹ ਵੀ ਆਪਣੇ ਪਤੀ ਦਾ ਸਾਥ ਦੇਣ ਲਈ ਆਪਣੇ ਪੇਸ਼ੇਵਰ ਨੌਕਰੀ ਦਾ ਤਿਆਗ ਕਰੇਗੀ ਜਾਂ ਨਹੀਂ?
ਫਿਲਹਾਲ 69 ਸਾਲਾਂ ਜਿਲ ਬਾਈਡਨ ਦੀ ਯੋਜਨਾ ਆਪਣੀ ਪੇਸ਼ੇਵਰ ਨੌਕਰੀ ਦੇ ਨਾਲ-ਨਾਲ ਵ੍ਹਾਈਟ ਹਾਉਸ ਦੀ ਫਸਟ ਲੇਡੀ ਦੀ ਜ਼ਿੰਮੇਵਾਰੀ ਨਿਭਾਉਣ ਦੀ ਹੈ। ਜੇਕਰ ਉਹ ਆਪਣੇ ਇਸ ਫ਼ੈਸਲੇ ਉਪਰ ਬਰਕਰਾਰ ਰਹਿੰਦੀ ਹੈ ਤਾਂ ਉਹ ਅਮਰੀਕੀ ਇਤਿਹਾਸ ਦੇ 231 ਸਾਲਾਂ ਵਿੱਚ ਅਜਿਹੀ ਪਹਿਲੀ ਮਹਿਲਾ ਬਣ ਜਾਵੇਗੀ ਜੋ ਆਪਣਾ ਪਹਿਲਾ ਕਿੱਤਾ ਜਾਰੀ ਰੱਖਣ ਦੇ ਨਾਲ-ਨਾਲ ਵ੍ਹਾਈਟ ਹਾਉਸ ਦੀ ਫਸਟ ਲੇਡੀ ਵਜੋਂ ਵੀ ਕੰਮ ਕਰੇਗੀ।
ਉਹ ਅਜਿਹੀ ਪਹਿਲੀ ਮਹਿਲਾ ਹੋਵੇਗੀ ਜੋ ਅਮਰੀਕਾ ਦੇ ਵ੍ਹਾਈਟ ਹਾਉਸ ਦੀ ਪ੍ਰਥਮ ਮਹਿਲਾ ਹੈ ਪਰ ਬਾਹਰ ਕੰਮ ਕਰਕੇ ਉਹ ਆਪਣੀ ਤਨਖ਼ਾਹ ਹਾਸਿਲ ਕਰ ਰਹੀ ਹੈ। ਉਸ ਲਈ ਇਹ ਇਤਿਹਾਸ ਸਿਰਫ ਇੰਨਾ ਹੀ ਨਹੀਂ ਸਗੋਂ ਉਹ ਅਜਿਹੀ ਫਸਟ ਲੇਡੀ ਵੀ ਬਣੇਗੀ ਜਿਸ ਨੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੋਈ ਹੈ।
Previous Postਵਿਦਿਆਰਥੀਆਂ ਲਈ ਆ ਰਹੀ ਇਹ ਵੱਡੀ ਖੁਸ਼ਖਬਰੀ, ਲਗ ਸਕਦੀ ਇਹ ਲਾਟਰੀ – ਸੁਣਕੇ ਬੱਚਿਆਂ ਚ ਛਾ ਗਈ ਖ਼ੁਸ਼ੀ ਦੀ ਲਹਿਰ
Next Postਕੋਰੋਨਾ ਪੀੜਤ ਰਹੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਬਾਰੇ ਹੁਣ ਆਈ ਇਹ ਵੱਡੀ ਖਬਰ