ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੇ ਚੱਲਦਿਆਂ ਬਹੁਤ ਸਾਰੇ ਖੇਤਰਾਂ ਵਿੱਚ ਪਾਬੰਦੀਆਂ ਲਗਾਈਆਂ ਗਈਆਂ ਹਨ। ਇਨ੍ਹਾਂ ਪਾਬੰਦੀਆਂ ਦੇ ਨਾਲ ਕੁਝ ਛੋਟਾਂ ਵੀ ਦਿੱਤੀਆਂ ਗਈਆਂ ਹਨ ਤਾਂ ਜੋ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ਕਾਜਾਂ ਵਿੱਚ ਕਿਸੇ ਕਿਸਮ ਦੀ ਅੜਚਣ ਨਾ ਪਵੇ। ਉਦਾਹਰਨ ਵਜੋਂ ਬੱਚਿਆਂ ਦੀ ਪੜ੍ਹਾਈ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਨਾ ਹੋਣ ਵਾਸਤੇ ਸਰਕਾਰ ਵੱਲੋਂ ਆਨਲਾਈਨ ਸਿੱਖਿਆ ਦੇ ਮਾਧਿਅਮ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ। ਜਿਸ ਰਾਹੀਂ ਬੱਚਿਆਂ ਦੀ ਲਗਾਤਾਰ ਚੱਲ ਰਹੀ ਸਿੱਖਿਆ ਵਿੱਚ ਕੋਈ ਰੁਕਾਵਟ ਨਾ ਆਵੇ ਅਤੇ ਬੱਚੇ ਆਪਣੇ ਸੁਨਹਿਰੀ ਭਵਿੱਖ ਨੂੰ ਲੈ ਕੇ ਕੇਂਦ੍ਰਿਤ ਹੋ ਸਕਣ।
ਅਜਿਹੇ ਵਿੱਚ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਨੇ ਵਿਦਿਆਰਥੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਲੈ ਕੇ ਆਂਦੀ ਹੈ। ਜਿਸ ਦੇ ਤਹਿਤ ਹੁਣ ਵਿਦਿਆਰਥੀਆਂ ਨੂੰ 30 ਫੀਸਦੀ ਸਿਲੇਬਸ ਘੱਟ ਪੜ੍ਹਨਾ ਪਵੇਗਾ। ਕਿਉਂਕਿ ਕੋਰੋਨਾ ਮਹਾਂਮਾਰੀ ਕਾਰਨ ਸਾਰਾ ਸਿਲੇਬਸ ਪੂਰਾ ਨਹੀਂ ਕਰਵਾਇਆ ਜਾ ਸਕਦਾ ਅਤੇ ਪ੍ਰੀਖਿਆ ਦੌਰਾਨ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ‘ਤੇ ਪੂਰੇ ਅੰਕ ਦਿੱਤੇ ਜਾਣਗੇ। ਜਿਸ ਦੇ ਤਹਿਤ ਹੁਣ ਸੀਬੀਐਸਈ ਬੋਰਡ ਦੀ ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਦੋਹਰਾ ਫਾਇਦਾ ਹੋ ਜਾਵੇਗਾ।
ਕੋਰੋਨਾ ਦੀ ਵਜ੍ਹਾ ਕਰਕੇ ਹਰ ਵਿਸ਼ੇ ਵਿੱਚੋਂ ਚਾਰ ਤੋਂ ਪੰਜ ਚੈਪਟਰ ਘੱਟ ਕਰ ਦਿੱਤੇ ਗਏ ਹਨ। ਅਜਿਹੇ ਵਿੱਚ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆ ਵਿੱਚੋਂ ਪਾਸ ਹੋਣ ਲਈ 70 ਅੰਕਾਂ ਵਿੱਚੋਂ 23 ਅੰਕਾਂ ਦੀ ਜ਼ਰੂਰਤ ਹੋਵੇਗੀ ਅਤੇ 80 ਅੰਕਾਂ ਦੀ ਬੋਰਡ ਪ੍ਰੀਖਿਆ ਪਾਸ ਕਰਨ ਲਈ 26 ਅੰਕਾਂ ਦਾ ਹੋਣਾ ਲਾਜ਼ਮੀ ਹੋਵੇਗਾ। ਉੱਥੇ ਹੀ 30 ਨੰਬਰਾਂ ਦੀ ਪ੍ਰੈਕਟੀਕਲ ਪ੍ਰੀਖਿਆ ਵਿਚੋਂ 9 ਨੰਬਰ ਅਤੇ 70 ਨੰਬਰਾਂ ਦੀ ਪ੍ਰੈਕਟੀਕਲ ਪ੍ਰੀਖਿਆ ਵਿੱਚੋਂ 23 ਨੰਬਰ ਲਿਆਉਣੇ ਜ਼ਰੂਰੀ ਹੋਣਗੇ।
ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਇੰਟਰਨਲ ਅਸੈਸਮੈਂਟ ਵੀ ਕੀਤਾ ਜਾਵੇਗਾ। ਜਿਸ ਵਿੱਚ ਦਸਵੀਂ ਅਤੇ ਬਾਰਵੀਂ ਬੋਰਡ ਦੇ ਵਿਦਿਆਰਥੀਆਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਨੂੰ ਛੱਡ ਕੇ 20 ਨੰਬਰਾਂ ਦਾ ਇੰਟਰਨਲ ਅਸੈਸਮੈਂਟ ਦਿੱਤਾ ਜਾਵੇਗਾ ਜਿਸ ਵਿੱਚੋਂ 6 ਨੰਬਰ ਲੈ ਕੇ ਆਉਣਾ ਜ਼ਰੂਰੀ ਹੋਵੇਗਾ। ਇੰਟਰਨਲ ਅਸੈੱਸਮੈਂਟ ਬੋਰਡ ਵੱਲੋਂ ਤਿਆਰ ਕੀਤੇ ਗਏ ਫਾਰਮੈਟ ਅਨੁਸਾਰ ਭੇਜੇ ਜਾਣਗੇ ਜਿਸ ਵਿੱਚ ਇਸ ਨੂੰ ਭਰਨ ਦੀ ਸਾਰੀ ਜਾਣਕਾਰੀ ਉਪਲਬਧ ਹੋਵੇਗੀ
ਅਤੇ ਇਸ ਫਾਰਮੈਟ ਨੂੰ ਜਲਦ ਹੀ ਸਕੂਲਾਂ ਤੱਕ ਪਹੁੰਚਦਾ ਕੀਤਾ ਜਾਵੇਗਾ। ਵਿਦਿਆਰਥੀਆਂ ਦੀ ਪ੍ਰੀਖਿਆ ਵਾਸਤੇ ਬੋਰਡ ਵੱਲੋਂ ਸੈਂਪਲ ਪੇਪਰ ਜਾਰੀ ਕਰ ਦਿੱਤੇ ਗਏ ਹਨ ਅਤੇ ਨਾਲ ਹੀ ਪ੍ਰੀਖਿਆ ਦਾ ਬਲਿਊ ਪ੍ਰਿੰਟ ਵੀ ਜਾਰੀ ਹੋ ਚੁੱਕਿਆ ਹੈ। ਸੈਂਪਲ ਪੇਪਰ ਨੂੰ ਵਿਦਿਆਰਥੀਆਂ ਦੀ ਸਹਾਇਤਾ ਵਾਸਤੇ ਵੈਬਸਾਈਟ ਉਪਰ ਮੁਹੱਈਆ ਕਰਵਾਇਆ ਗਿਆ ਹੈ ਤਾਂ ਜੋ ਵਿਦਿਆਰਥੀ ਆਪਣੀ ਪ੍ਰੀਖਿਆ ਦੀ ਤਿਆਰੀ ਚੰਗੀ ਤਰ੍ਹਾਂ ਕਰ ਸਕਣ।
Previous Postਹਜੇ ਕੋਰੋਨਾ ਦਾ ਕਹਿਰ ਟਲਿਆ ਨਹੀ ਪਰ ਇਸ ਬਿਮਾਰੀ ਨੇ ਏਥੇ ਮਚਾਤੀ ਹਾਹਾਕਾਰ, 76 ਲੋਕਾਂ ਦੀ ਹੋਈ ਮੌਤ
Next Postਕਨੇਡਾ ਚ ਵਿਦਿਆਰਥੀ ਨੂੰ 27 ਵੀਂ ਮੰਜਿਲ ਤੋਂ ਇਸ ਤਰਾਂ ਮਿਲੀ ਮੌਤ, ਇੰਡੀਆ ਚ ਪਿਆ ਸੋਗ