ਏਨੇਂ ਕਰੋੜ ਖੁਰਾਕਾਂ ਵੀ ਹੋ ਗਈਆਂ ਤਿਆਰ
ਚੀਨ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਈ ਭਿਅੰਕਰ ਕਰੋਨਾ ਮਹਾਮਾਰੀ ਨੇ ਸਾਰੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਵਿਸ਼ਵ ਵਿਚ ਜਿਥੇ ਦੁਨੀਆ ਕਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੀ ਹੈ, ਜਿਸ ਤੋਂ ਅਜੇ ਤੱਕ ਸਭ ਉੱਭਰ ਨਹੀਂ ਸਕੇ ।ਜਿਸ ਤੋਂ ਬਾਹਰ ਨਿਕਲਣ ਲਈ ਸਾਰੀ ਦੁਨੀਆਂ ਵੈਕਸੀਨ ਦੀ ਭਾਲ ਵਿੱਚ ਲੱਗੀ ਹੋਈ ਹੈ । ਉਥੇ ਹੀ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਜਿਸ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਤਾਲਾਬੰਦੀ ਸ਼ੁਰੂ ਕਰ ਦਿੱਤੀ ਗਈ ਹੈ।
ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਇਸ ਨੂੰ ਠੱਲ ਪਾਉਣ ਲਈ ਹਰ ਇਕ ਤਰ੍ਹਾਂ ਦਾ ਤਰੀਕਾ ਅਪਣਾਇਆ ਜਾ ਰਿਹਾ ਹੈ । ਮਾਹਿਰਾਂ ਦੀ ਰਾਏ ਅਨੁਸਾਰ ਕਈ ਦੇਸ਼ਾਂ ਵਿੱਚ ਕਰੋਨਾ ਦੀ ਦੂਜੀ ਲਹਿਰ ਆ ਚੁੱਕੀ ਹੈ ਤੇ ਸਿਹਤ ਸਬੰਧੀ ਸੰਕਟ ਵਿੱਚ ਵੀ ਵਾਧਾ ਹੋ ਰਿਹਾ ਹੈ । ਹੁਣ ਵੈਕਸੀਨ ਸਬੰਧੀ ਭਾਰਤ ਤੋਂ ਵੀ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਵੀਰਵਾਰ ਨੂੰ ਕਿਹਾ ਕਿ ਔਕਸਫੋਰਡ ਯੂਨੀਵਰਸਿਟੀ ਅਤੇ ਦਵਾਈ ਕੰਪਨੀ ਐਸਟਰਾਜ਼ੇਨੇਕਾ ਵੱਲੋ ਰ ਵਿਕਸਿਤ ਕੀਤੀ ਜਾ ਰਹੀ
ਕਰੋਨਾ ਵੈਕਸਿਨ ਵੀ ਭਾਰਤ ਵਿੱਚ ਇਸਤੇਮਾਲ ਕੀਤੀ ਜਾਵੇਗੀ। ਇਸ ਵੈਕਸੀਨ ਦੀ ਟੈਸਟਿੰਗ ਲਈ ਤੀਜੇ ਪੜਾਅ ਦੀ ਸ਼ੁਰੂਆਤ ਵਾਸਤੇ ਛੇਤੀ ਹੀ ਇਸਟੀਚੀਉਟ ਵੱਲੋਂ ਰੈਗੂਲੇਟਰ ਤੋਂ ਮਨਜ਼ੂਰੀ ਲਈ ਜਾਵੇਗੀ। ਅਜੇ ਤਕ ਇਸ ਵਿਅਕਤੀ ਨੂੰ ਮਨਜ਼ੂਰੀ ਨਹੀਂ ਮਿਲੀ ਹੈ ਤੇ ਟੈਸਟਿੰਗ ਦਾ ਕੰਮ ਜਾਰੀ ਹੈ। ਇਸ ਵੈਕਸੀਨ ਦੇ ਤੀਜੇ ਪੜਾਅ ਲਈ 1600 ਵਲੰਟੀਅਰਾਂ ਦੀ ਟੈਸਟਿੰਗ ਲਈ ਚੋਣ ਕਰ ਲਈ ਗਈ ਹੈ।
ਐਸ .ਆਈ .ਆਈ. ਹੀ ਭਾਰਤ ਵਿੱਚ ਵੈਕਸੀਨ ਨੂੰ ਤਿਆਰ ਕਰਨ ਤੋਂ ਇਲਾਵਾ ਦੂਜੇ ਅਤੇ ਤੀਜੇ ਪੜਾਅ ਦੀ ਟੈਸਟਿੰਗ ਵੀ ਕਰ ਰਿਹਾ ਹੈ। ਇਸ ਵੈਕਸੀਨ ਦੇ ਨਤੀਜੇ ਕੰਪਨੀਆਂ ਨੂੰ ਸਾਕਾਰਾਤਮਕ ਲੱਗੇ ਹਨ। ਜਿਸ ਲਈ ਉਹ ਇਸ ਨੂੰ ਵੱਡੇ ਪੱਧਰ ਤੇ ਤਿਆਰ ਕਰਵਾਉਣ ਲਈ ਕਹਿ ਰਹੀਆਂ ਹਨ। ਅਗਰ ਇਹ ਵੈਕਸੀਨ ਸਹੀ ਸਾਬਤ ਹੁੰਦੀ ਹੈ ਤਾਂ ਉਸ ਨੂੰ ਰੈਗੁਲੇਟਰ ਦੀ ਮਨਜ਼ੂਰੀ ਮਿਲ ਸਕਦੀ ਹੈ । ਉਸ ਤੋਂ ਬਾਅਦ ਇਸ ਦੀ ਡਿਲਵਰੀ ਸ਼ੁਰੂ ਕੀਤੀ ਜਾ ਸਕਦੀ ਹੈ। ਪੂਰੇ ਵਿਸ਼ਵ ਵਿੱਚ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਵੈਕਸੀਨ ਦੀ ਉਡੀਕ ਕੀਤੀ ਜਾ ਰਹੀ ਹੈ। ਕਿਉਂਕਿ ਪਹਿਲਾਂ ਹੀ ਇਸ ਕਰੋਨਾ ਦੇ ਕਾਰਨ ਲੱਖਾਂ ਲੋਕਾਂ ਦੀ ਜਾਨ ਚਲੀ ਗਈ ਹੈ।
Previous Postਪਲਾਜ਼ਮਾ ਜੈਟ ਆ ਗਿਆ-ਸਿਰਫ ਅੱਧੇ ਮਿੰਟ ਚ ਕੋਰੋਨਾ ਵਾਇਰਸ ਨੂੰ ਖਤਮ ਕਰ ਦਵੇਗਾ
Next Postਹਵਾਈ ਯਾਤਰਾ ਕਰਨ ਵਾਲਿਆਂ ਲਈ ਆਈ ਖੁਸ਼ੀ ਦੀ ਖਬਰ – ਸਰਕਾਰ ਨੇ ਕਰਤਾ ਇਹ ਵੱਡਾ ਐਲਾਨ