ਆਈ ਤਾਜਾ ਵੱਡੀ ਖਬਰ
ਬੁਹਤ ਸਾਰੇ ਭਾਰਤੀ ਵਿਦੇਸ਼ਾਂ ਵਿਚ ਵਸੇ ਹੋਏ ਹਨ ਜਿਨ੍ਹਾਂ ਨੇ ਆਪਣੀ ਮਿਹਨਤ ਤੇ ਹਿੰਮਤ ਸਦਕਾ ਉੱਥੇ ਆਪਣਾ ਪੱਕਾ ਬਸੇਰਾ ਬਣਾ ਲਿਆ ਹੈ। ਇਸ ਸਾਲ ਕਰੋਨਾ ਨੇ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਕੈਨੇਡਾ ਦਾ ਸਾਫ ਸੁਥਰਾ ਵਾਤਾਵਰਣ ਅਤੇ ਸਰਕਾਰ ਦੁਆਰਾ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦੇ ਕਾਰਨ ਲੋਕ ਕੈਨੇਡਾ ਵਿੱਚ ਰਹਿਣਾ ਪਸੰਦ ਕਰਦੇ ਹਨ। ਪਰ ਕਰੋਨਾ ਮਹਾਮਾਰੀ ਦੇ ਕਾਰਨ ਬਹੁਤ ਸਾਰੇ ਲੋਕ ਇਸ ਸਾਲ ਕੈਨੇਡਾ ਜਾਣ ਤੋਂ ਰਹਿ ਗਏ ਹਨ।
ਕਰੋਨਾ ਦੀ ਹੁਣ ਦੂਜੀ ਲਹਿਰ ਸਾਰੇ ਵਿਸ਼ਵ ਵਿੱਚ ਸ਼ੁਰੂ ਹੋ ਚੁੱਕੀ ਹੈ। ਕਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਕੈਨੇਡਾ ਦੀ ਸਰਕਾਰ ਵੱਲੋਂ ਲੋਕਾਂ ਲਈ ਬਹੁਤ ਸਾਰੇ ਇੰਤਜਾਮ ਕੀਤੇ ਜਾ ਰਹੇ ਹਨ। ਹੁਣ ਵੀ ਕੈਨੇਡਾ ਵੱਲੋਂ ਇਕ ਵੱਡਾ ਐਲਾਨ ਹੋਇਆ ਹੈ ਜਿਸ ਦੀ ਚਰਚਾ ਪਾਸੇ ਹੋ ਰਿਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲ ਲੋਕਾਂ ਨੂੰ ਮੁਹਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੇ ਕਾਰਨ ਹੀ ਉਨ੍ਹਾਂ ਦੀ ਚਰਚਾ ਹਰ ਪਾਸੇ ਹੁੰਦੀ ਹੈ।
ਯੂਨਾਈਟਿਡ ਕੰਜਰਵੇਟਿਵ ਪਾਰਟੀ ਦੀ ਅਲਬਰਟਾ ਸਰਕਾਰ ਵੱਲੋਂ ਧਰਮ ਅਤੇ ਕਲਚਰ ਅਧਾਰਿਤ ਸੰਸਥਾਵਾਂ ਨੂੰ ਕਰੋਨਾ ਤੋਂ ਬਚਾਅ ਲਈ ਕੀਤੇ ਜਾ ਰਹੇ ਅਹਿਤਿਆਤੀ ਪ੍ਰਬੰਧਾਂ ਲਈ 10 ਲੱਖ ਡਾਲਰ ਦੀ ਗਰਾਂਟ ਖ਼ਰਚ ਕਰਨ ਵਾਸਤੇ ਜਾਰੀ ਕੀਤੀ ਹੈ। ਜਿਸ ਨਾਲ ਸਭ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਗੁਰਦੁਆਰਿਆਂ ,ਮੰਦਰਾਂ, ਮਸਜਦਾਂ, ਚਰਚ, ਅਤੇ ਕਲਚਰ ਸੈਂਟਰਾਂ ਵਾਸਤੇ ਇਹ ਸਹਾਇਤਾ ਪੰਜ ਹਜ਼ਾਰ ਡਾਲਰ ਪ੍ਰਤੀ ਸੰਸਥਾ ਜਾਰੀ ਕੀਤੀ ਜਾ ਰਹੀ ਹੈ।
ਐਲਬਰਟਾ ਦੀ ਕਲਚਰ ਮਲਟੀਕਲਚਰਲਿਜ਼ਮ ਅਤੇ ਸਟੇਟਸ ਆਫ਼ ਵਿਮੈਨ ਮਨਿਸਟਰ ਲੀਲਾ ਸ਼ੈਰਨ ਅਹੀਰ ਅਤੇ ਹੈਲਥ ਮਨਿਸਟਰ ਟਾਇਲਰ ਸ਼ੈਡਰੋ ਨੇ ਇਸ ਗ੍ਰਾਂਟ ਦਾ ਐਲਾਨ ਹਿੰਦੂ ਸੁਸਾਇਟੀ ਆਫ ਕੈਲਗਰੀ ਦੇ ਮੰਦਰ ਵਿਚ ਕੀਤਾ ਹੈ। ਇਸ ਸਮੇਂ ਮੰਦਰ ਦੇ ਪ੍ਰਧਾਨ ਵੱਲੋਂ ਮੰਚ ਦਾ ਸੰਚਾਲਨ ਕੀਤਾ ਗਿਆ। ਇਸ ਗ੍ਰਾਂਟ ਦੀ ਮਦਦ ਨਾਲ ਕਲਚਰ ਸੰਸਥਾਵਾਂ ਵੈਂਟੀਲੇਸ਼ਨ, ਨਵੇਂ ਸਾਇਨਜ਼, ਕਲੀਨਿੰਗ ਸਪਲਾਈਜ਼ ਅਤੇ ਅਪਗ੍ਰੇਡਿੱਡ ਟੈਕਨੌਲੋਜੀ ਦੀ ਵਰਤੋਂ ਕਰ ਸਕਣਗੀਆਂ। ਜਾਰੀ ਕੀਤੀ ਗਈ ਗਰਾਂਟ ਦੀ ਪਹਿਲੀ ਕਿਸ਼ਤ 15 ਦਸੰਬਰ ਤੱਕ ਜਾਰੀ ਕਰਨ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਇਸ ਗ੍ਰਾਂਟ ਨਾਲ ਕਰੋਨਾ ਤੋਂ ਬਚਾਅ ਲਈ ਕਾਰਜ ਕੀਤੇ ਜਾਣਗੇ।
Previous Postਕਿਸਾਨ ਬਿੱਲਾਂ ਨੂੰ ਲੈ ਕੇ ਸੰਨੀ ਦਿਓਲ ਦੀ ਆਈ ਇਹ ਵੱਡੀ ਖਬਰ, ਸਾਰੇ ਪਾਸੇ ਹੋ ਰਹੀ ਚਰਚਾ
Next Postਹੁਣੇ ਹੁਣੇ ਇਸ ਚੋਟੀ ਦੇ ਮਸ਼ਹੂਰ ਖਿਡਾਰੀ ਦੀ ਹੋਈ ਅਚਾਨਕ ਮੌਤ, ਛਾਇਆ ਸੋਗ