ਆਈ ਤਾਜਾ ਵੱਡੀ ਖਬਰ
ਜਿਸ ਸਮੇਂ ਤੋਂ ਵਿਸ਼ਵ ਵਿੱਚ ਕਰੋਨਾ ਮਹਾਂਮਾਰੀ ਦਾ ਪ੍ਰਸਾਰ ਹੋਇਆ ਹੈ। ਇਸ ਨੇ ਪੂਰੇ ਵਿਸ਼ਵ ਵਿੱਚ ਤ-ਬਾ-ਹੀ ਮਚਾ ਕੇ ਰੱਖੀ ਹੋਈ ਹੈ। ਇਸ ਮਹਾਮਾਰੀ ਦੀ ਰੋਕਥਾਮ ਲਈ ਪੂਰੀ ਦੁਨੀਆ ਵੈਕਸੀਨ ਦੀ ਖੋਜ ਵਿਚ ਲੱਗੀ ਹੋਈ ਹੈ। ਸਭ ਦੇਸ਼ਾਂ ਵੱਲੋਂ ਇਸ ਦੌੜ ਵਿਚ ਤੇਜੀ ਕੀਤੀ ਜਾ ਰਹੀ ਹੈ। ਹੁਣ ਪੂਰੇ ਵਿਸ਼ਵ ਵਿੱਚ ਕਰੋਨਾ ਮਹਾਮਾਰੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਇਸ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਤਾਲਾਬੰਦੀ ਕੀਤੀ ਜਾ ਰਹੀ ਹੈ।
ਵਿਸ਼ਵ ਵਿਚ ਸਭ ਤੋਂ ਵਧੇਰੇ ਗਿਣਤੀ ਅਮਰੀਕਾ ਵਿੱਚ ਕਰੋਨਾ ਤੋਂ ਪੀੜਤ ਮਰੀਜਾਂ ਦੀ ਹੈ। ਹੁਣ ਅਮਰੀਕਾ ਤੋਂ ਇਕ ਹੋਰ ਮਾੜੀ ਖਬਰ ਆਈ ਹੈ ਜਿਸ ਕਾਰਨ ਸਭ ਪਾਸੇ ਹਾਹਾਕਾਰ ਮਚ ਗਈ ਹੈ ਤੇ ਦੁਨੀਆ ਵੀ ਚਿੰਤਾ ਵਿੱਚ ਪੈ ਗਈ ਹੈ। ਕਰੋਨਾ ਮਹਾਮਾਰੀ ਨੇ ਜਿੱਥੇ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ, ਇਸ ਦਾ ਅਸਰ ਸਭ ਤੋਂ ਵਧੇਰੇ ਤਾਕਤਵਰ ਦੇਸ਼ ਅਮਰੀਕਾ ਵਿਚ ਵੇਖਣ ਨੂੰ ਮਿਲਦਾ ਹੈ। ਜਿੱਥੇ ਕਰੋਨਾ ਮਹਾਮਾਰੀ ਦੇ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ।
ਮਹਾਵਾਰੀ ਦੀ ਦੂਜੀ ਲਹਿਰ ਸ਼ੁਰੂ ਹੋਣ ਕਾਰਨ ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਦੋ ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਸਭ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਹਿਰਾਂ ਨੇ ਵੀ ਇਸ ਗੱਲ ਤੇ ਚਿੰਤਾ ਜਤਾਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਵੱਲੋਂ ਸਰਦੀ ਦੇ ਮੌਸਮ ਤੇ ਛੁੱਟੀਆਂ ਨਹੀਂ ਮਨਾਈਆ ਜਾ ਸਕਦੀਆਂ। ਕਿਉਂਕਿ ਇਸ ਨਾਲ ਕਰੋਨਾ ਮਹਾਮਾਰੀ ਦੇ ਫੈਲਾਅ ਵਿੱਚ ਵਾਧਾ ਹੋ ਸਕਦਾ ਹੈ।
ਕਿਉਂਕਿ ਇਸ ਸਮੇਂ ਤੱਕ ਕਰੋਨਾ ਮਹਾਮਾਰੀ ਹੁਣ ਤੱਕ ਦੇ ਆਪਣੇ ਸਭ ਤੋਂ ਖਤਰਨਾਕ ਗੇੜ ਵਿੱਚ ਆ ਸਕਦੀ ਹੈ। ਛੁੱਟੀਆਂ ਦੇ ਦੌਰ ਵਿੱਚ ਲੋਕ ਪਰਿਵਾਰਿਕ ਪ੍ਰੋਗਰਾਮਾਂ ਵਿੱਚ ਲੰਬੇ ਸਮੇਂ ਤੱਕ ਆਪਸ ਵਿੱਚ ਮਿਲਣਗੇ ,ਜਿਸ ਨਾਲ ਕਰੋਨਾ ਕੇਸਾਂ ਵਿੱਚ ਇਜ਼ਾਫਾ ਹੋ ਸਕਦਾ ਹੈ। ਕਿਉਕਿ ਲੋਕਾਂ ਵੱਲੋਂ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਵੇਗੀ।
ਅਮਰੀਕਾ ਵਿੱਚ ਕਰੋਨਾ ਵਾਇਰਸ ਨਾਲ ਹੁਣ ਤੱਕ 2,45,799 ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਸਮੇਂ ਅਮਰੀਕਾ ਵਿੱਚ 37,12,054 ਕਰੋਨਾ ਤੋਂ ਪੀੜਤ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਏਸੇ ਤਰ੍ਹਾਂ ਹੀ ਜਿਨ੍ਹਾਂ ਲੋਕਾਂ ਦੀ ਹਾਲਤ ਗੰ-ਭੀ- ਰ ਬਣੀ ਹੋਈ ਹੈ ਉਨ੍ਹਾਂ ਦੀ ਗਿਣਤੀ 19,374 ਦੱਸੀ ਜਾਦੀ ਹੈ। ਹੁਣ ਤੱਕ ਇਸ ਕਰੋਨਾ ਮਹਾਂਮਾਰੀ ਨੂੰ ਮਾਤ ਦੇ ਕੇ 66,1,331 ਲੋਕ ਘਰ ਜਾ ਚੁੱਕੇ ਹਨ।
Previous Postਪੰਜਾਬ ਚ ਇਥੇ ਧਰਨਾਕਾਰੀ ਕਿਸਾਨ ਨੂੰ ਇਸ ਤਰਾਂ ਮਿਲੀ ਦਰਦਨਾਕ ਮੌਤ, ਛਾਇਆ ਸੋਗ
Next Postਵਿਦੇਸ਼ ਚ ਵਾਪਰਿਆ ਇਹ ਕਹਿਰ-ਪੰਜਾਬ ਚ ਵਿਚੇ ਸਥਿਰ, ਛਾਇਆ ਸੋਗ