ਪੰਜਾਬ ਚ ਇਹਨਾਂ ਇਹਨਾਂ ਥਾਵਾਂ ਤੇ ਨਹੀਂ ਚਲਣਗੇ ਪਟਾਕੇ
ਸੂਬੇ ਅੰਦਰ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਲੋਕਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਕੁਝ ਅਹਿਮ ਕਦਮ ਚੁੱਕੇ ਜਾ ਰਹੇ ਹਨ। ਪਹਿਲਾ ਹੀ ਲੋਕ ਕਰੋਨਾ ਮਹਾਮਾਰੀ ਦੇ ਕਾਰਨ, ਤੇ ਸੂਬੇ ਅੰਦਰ ਫੈਲੇ ਪਰਾਲੀ ਦੇ ਧੂੰਏਂ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸੇ ਕਾਰਨ ਬਹੁਤ ਸਾਰੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਹੈ। ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਕੁਝ ਅਹਿਮ ਕਦਮ ਚੁੱਕੇ ਜਾ ਰਹੇ ਹਨ। ਜਿਸ ਦੇ ਕਾਰਨ ਇਸ ਵਾਰ ਪੰਜਾਬ ਦੇ ਵਿੱਚ ਦੀਵਾਲੀ ਦੇ ਮੌਕੇ ਤੇ ਕੁਝ ਜਗ੍ਹਾ ਉੱਤੇ ਪਟਾਕੇ ਚਲਾਉਣ ਤੇ ਮਨਾਹੀ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ ਅੰਦਰ ਆਬੋ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪੰਜਾਬ ਵਿਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਤੇ ਖੰਨਾ ਵਿੱਚ ਪਟਾਕੇ ਚਲਾਉਣ ਤੇ ਰੋਕ ਲਾ ਦਿੱਤੀ ਹੈ। ਇਸ ਬਾਰੇ ਫੈਸਲਾ ਐਨਜੀਟੀ ਦੇ ਮੁਖੀ ਜਸਟਿਸ ਆਦਰਸ਼ ਕੁਮਾਰ ਗੋਇਲ, ਨਿਆਂਇਕ ਮੈਂਬਰ ਜਸਟਿਸ ਸਿਊ ਕੁਮਾਰ ਸਿੰਘ, ਮਾਹਿਰ ਮੈਂਬਰ ਸੱਤਿਆਵਾਨ ਸਿੰਘ ਗਾਰਬਿਆਲ ਤੇ ਮਾਹਿਰ ਮੈਂਬਰ ਨਾਗਿਨ ਨੰਦਾ ਦੇ ਬੈਂਚ ਵੱਲੋਂ ਲਿਆ ਗਿਆ ਹੈ। ਐਨਜੀਟੀ ਵੱਲੋਂ ਇਹ ਹੁਕਮ 30 ਨਵੰਬਰ 2020 ਤੱਕ ਲਾਗੂ ਕਰਨ ਲਈ ਆਖਿਆ ਗਿਆ ਹੈ।
ਉਨ੍ਹਾਂ ਰਵਾਇਤੀ ਪਟਾਕੇ ਚਲਾਉਣ ਦੀ ਥਾਂ ਤੇ ਗ੍ਰੀਨ ਪਟਾਕੇ ਚਲਾਉਣ ਦਾ ਹੁਕਮ ਜਾਰੀ ਕੀਤਾ ਹੈ। ਇਸ ਸਬੰਧੀ ਐੱਨ ਜੀ ਟੀ ਵਲੋ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਤੇ ਪੁਲਿਸ ਮੁਖੀਆਂ ਨੂੰ ਚਿੱਠੀ ਵੇਖ ਕੇ ਹੁਕਮ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਨਾਲ ਵੀ ਸਭ ਲੋਕਾਂ ਨੂੰ ਪੰਜਾਬ ਦੀ ਆਬੋ-ਹਵਾ ਨੂੰ ਠੀਕ ਰੱਖਣ ਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਅਪੀਲ ਕੀਤੀ ਹੈ। ਪੰਜਾਬ ਦੇ ਚਾਰ ਸ਼ਹਿਰਾਂ ਲੁਧਿਆਣਾ, ਖੰਨਾ, ਅੰਮ੍ਰਿਤਸਰ ਤੇ ਜਲੰਧਰ ਵਿੱਚ ਹਵਾ ਖਰਾਬ ਮਿਲੀ ਹੈ।
ਜਿਸ ਕਾਰਨ ਪਟਾਕੇ ਨਾ ਚਲਾਉਣ ਦੀ ਪਾਬੰਦੀ ਲਾਗੂ ਕਰਨੀ ਪਈ ਹੈ। ਇਸ ਪਾਬੰਦੀ ਕਾਰਨ ਦੇਸ਼ ਵਿੱਚ ਇੱਕ ਹਜ਼ਾਰ ਕਰੋੜ ਰੁਪਏ ਦਾ ਪਟਾਕਾ ਕਾਰੋਬਾਰ ਖ਼ਤਮ ਹੋ ਜਾਵੇਗਾ। ਪੰਜਾਬ ਵਿੱਚ ਜਿੱਥੇ ਚਾਰ ਸ਼ਹਿਰਾਂ ਵਿਚ ਰੋਕ ਲਗਾ ਦਿੱਤੀ ਗਈ ਹੈ ,ਉਥੇ ਸਭ ਤੋਂ ਵੱਧ ਪਟਾਕੇ ਦੀ ਵਿਕਰੀ ਹੁੰਦੀ ਹੈ। ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਰਤੀ ਲੱਖਾਂ ਰੁਪਏ ਦੇ ਪਟਾਕੇ ਖ਼ਰੀਦਦੇ ਸਨ। ਕਰੋਨਾ ਮਹਾਂਮਾਰੀ ਦੇ ਕਾਰਨ ਪਰਵਾਸੀਆਂ ਦੀ ਆਮਦ ਪੰਜਾਬ ਵਿੱਚ ਬਹੁਤ ਘੱਟ ਰਹੀ ਹੈ। ਉਥੇ ਹੀ ਪਟਾਕਾ ਕਾਰੋਬਾਰੀਆਂ ਨੇ ਕਈ ਸੌ ਕਰੋੜ ਰੁਪਏ ਖਰਚ ਕੇ ਪਟਾਕੇ ਖਰੀਦ ਲਏ ਹਨ । ਪਰ ਇਸ ਪਾਬੰਦੀ ਕਾਰਨ ਉਨ੍ਹਾਂ ਨੂੰ ਕਈ ਕਰੋੜ ਦਾ ਨੁ-ਕ-ਸਾ- ਨ ਹੋਣ ਦਾ ਖਦਸ਼ਾ ਹੈ।
Home ਤਾਜਾ ਖ਼ਬਰਾਂ ਹੁਣੇ ਹੁਣੇ ਆ ਗਿਆ ਵੱਡਾ ਹੁਕਮ – ਇਸ ਵਾਰ ਦੀਵਾਲੀ ਤੇ ਪੰਜਾਬ ਚ ਇਹਨਾਂ ਇਹਨਾਂ ਥਾਵਾਂ ਤੇ ਨਹੀਂ ਚਲਣਗੇ ਪਟਾਕੇ
ਤਾਜਾ ਖ਼ਬਰਾਂ
ਹੁਣੇ ਹੁਣੇ ਆ ਗਿਆ ਵੱਡਾ ਹੁਕਮ – ਇਸ ਵਾਰ ਦੀਵਾਲੀ ਤੇ ਪੰਜਾਬ ਚ ਇਹਨਾਂ ਇਹਨਾਂ ਥਾਵਾਂ ਤੇ ਨਹੀਂ ਚਲਣਗੇ ਪਟਾਕੇ
Previous Postਕੈਪਟਨ ਨੇ ਚੁੱਪ ਚਪੀਤੇ ਮੋਦੀ ਸਰਕਾਰ ਨੂੰ ਦੇ ਦਿੱਤਾ ਵੱਡਾ ਝਟਕਾ – ਕਰਤੀ ਇਹ ਕਾਰਵਾਈ
Next Postਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਵੱਡੀ ਖਬਰ – ਬਿਜਲੀ ਮਹਿਕਮੇ ਨੇ ਖਿਚੀ ਇਹ ਤਿਆਰੀ