ਆਈ ਤਾਜਾ ਵੱਡੀ ਖਬਰ
ਸੰਸਾਰ ਨੂੰ ਦਹਿਲਾਉਣ ਵਾਲੀ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਆਪਣਾ ਕਹਿਰ ਅਜੇ ਤੱਕ ਬਰਕਰਾਰ ਰੱਖਿਆ ਹੋਇਆ ਹੈ। ਇਸ ਭਿਆਨਕ ਬਿਮਾਰੀ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਦੇ ਅਰਥਚਾਰੇ ਨੂੰ ਭਾਰੀ ਨੁਕਸਾਨ ਪੁੱਜਾ ਹੈ। ਕੋਰੋਨਾ ਕਾਲ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣੇ ਰੁਜ਼ਗਾਰ ਗੁਆ ਲਏ। ਜਿਸ ਨਾਲ ਵੱਖ ਵੱਖ ਦੇਸ਼ਾਂ ਵਿੱਚ ਬੇਰੁਜ਼ਗਾਰੀ ਦੀ ਦਰ ਇੱਕੋ ਦਮ ਵਧ ਗਈ।
ਪਰ ਕੈਨੇਡਾ ਵਿੱਚ ਸਰਕਾਰ ਦੇ ਯਤਨਾਂ ਸਦਕਾ ਇਸ ਦਾਰ ਉੱਪਰ ਕਾਬੂ ਪਾਉਣ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਜਿਸ ਦੇ ਨਤੀਜੇ ਵਜੋਂ ਕੈਨੇਡਾ ਵਿੱਚ ਬੇਰੁਜ਼ਗਾਰੀ ਦੀ ਦਰ ਜੋ ਸਤੰਬਰ ਵਿੱਚ 9 ਫੀਸਦੀ ਸੀ ਉਹ ਅਕਤੂਬਰ ਮਹੀਨੇ ਘੱਟ ਕੇ 8.9 ਫੀਸਦੀ ਰਹਿ ਗਈ। ਇਸ ਗੱਲ ਦਾ ਖੁਲਾਸਾ ਕੈਨੇਡਾ ਦੇ ਸਰਕਾਰੀ ਅੰਕੜਿਆਂ ਮੁਤਾਬਕ ਕੀਤਾ ਗਿਆ ਹੈ ਜਿਸ ਵਿੱਚ ਸਟੈਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਈ ਤੋਂ ਹਰ ਮਹੀਨੇ ਇਸ ਵਿੱਚ ਲਗਾਤਾਰ 2.7 ਫੀਸਦੀ ਦਾ ਵਾਧਾ ਹੁੰਦਾ ਰਿਹਾ ਹੈ ਅਤੇ ਅਕਤੂਬਰ ਵਿੱਚ 84,000 ਨੌਕਰੀਆਂ ਵਧੀਆਂ ਹਨ।
ਫ਼ੂਡ ਸਰਵਿਸ ਸੈਕਟਰ ਜਿਵੇਂ ਕਿ ਰੈਸਟੋਰੈਂਟ ਆਦਿ ਵਿੱਚ ਨੌਕਰੀਆਂ ਦੀ ਕਾਫ਼ੀ ਕਮੀ ਆਈ ਹੈ ਜਦ ਕਿ ਕਈ ਹੋਰ ਉਦਯੋਗਾਂ ਵਿੱਚ ਰੁਜ਼ਗਾਰ ਦੇ ਮੌਕੇ ਵਧੇ ਹਨ। ਕੋਰੋਨਾ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਇਸ ਮਹਾਂਮਾਰੀ ਦਾ ਪ੍ਰਕੋਪ ਵਧਣ ਕਾਰਨ 5.5 ਮਿਲੀਅਨ ਲੋਕਾਂ ਦਾ ਰੋਜ਼ਗਾਰ ਖੁੱਸ ਗਿਆ ਸੀ ਜਿਸ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਭਾਰੀ ਝਟਕਾ ਲੱਗਾ ਸੀ। ਕੋਰੋਨਾ ਦੇ ਤਾਜ਼ਾ ਹਲਾਤਾਂ ਨੂੰ ਦੇਖਦੇ ਹੋਏ ਲੋਕ ਪਹਿਲਾਂ ਵਾਂਗ ਕੰਮ ਨਹੀਂ ਕਰ ਰਹੇ। ਪਰ ਬੀਤੇ ਮਹੀਨੇ ਦੌਰਾਨ 69,000 ਫੁੱਲ ਟਾਈਮ ਨੌਕਰੀ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਉਧਰ ਦੂਜੇ ਪਾਸੇ ਇੰਟਰਨੈਟ ਦੇ ਮਾਧਿਅਮ ਰਾਹੀਂ ਪਾਰਟੀ ਟਾਈਮ ਨੌਕਰੀ ਕਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ। ਜੇਕਰ ਅੰਕੜਿਆਂ ਮੁਤਾਬਕ ਗੱਲ ਕੀਤੀ ਜਾਵੇ ਤਾਂ ਇੱਕ ਸਾਲ ਦੇ ਦੌਰਾਨ ਫੁੱਲ ਟਾਇਮ ਨੌਕਰੀ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ 3.1 ਫੀਸਦੀ ਅਤੇ ਪਾਰਟ ਟਾਈਮ ਨੌਕਰੀ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ 3.4 ਫੀਸਦੀ ਘਾਟਾ ਦੇਖਣ ਨੂੰ ਮਿਲਿਆ ਹੈ। ਕੋਰੋਨਾ ਵਾਇਰਸ ਦੀ ਬਿਮਾਰੀ ਦੇ ਡਰ ਕਾਰਨ ਲੋਕੀਂ ਅੱਜ ਕੱਲ੍ਹ ਆਨਲਾਈਨ ਕੰਮ ਨੂੰ ਤਰਜੀਹ ਦੇ ਰਹੇ ਹਨ।
Previous Postਅਮਰੀਕਾ ਚ ਟਰੰਪ ਹਜੇ ਵੀ ਆਪਣੀ ਹਾਰ ਮੰਨਣ ਲਈ ਨਹੀਂ ਤਿਆਰ – ਉਠਾਇਆ ਜਾ ਸਕਦਾ ਹੁਣ ਇਹ ਕਦਮ
Next Postਅੱਜ ਪੰਜਾਬ ਚ ਫਿਰ ਵਧੀਆ ਕੋਰੋਨਾ ਦਾ ਕਹਿਰ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ