31 ਦਸੰਬਰ ਤੱਕ ਹੋ ਗਿਆ ਇਹ ਐਲਾਨ
ਵਿਸ਼ਵ ਦੇ ਵਿਚ ਕਰੋਨਾ ਮਹਾਮਾਰੀ ਨੇ ਸਭ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ । ਇਸ ਮਹਾਮਾਰੀ ਦੇ ਚਲਦੇ ਹੋਏ ਦੇਸ਼ ਆਰਥਿਕ ਮੰਦੀ ਦੇ ਦੌਰ ਵਿਚੋਂ ਲੰਘ ਰਹੇ ਹਨ। ਸਭ ਦੇਸ਼ਾਂ ਵੱਲੋਂ ਆਪਣੇ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਲੀਹ ਤੇ ਲਿਆਉਣ ਲਈ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਸਭ ਤੋਂ ਜਿਆਦਾ ਅਸਰ ਹਵਾਈ ਆਵਾਜਾਈ ਤੇ ਹੋਇਆ ਹੈ। ਸਭ ਦੇਸ਼ਾਂ ਨੂੰ ਮੁੜ ਪੈਰਾਂ ਸਿਰ ਹੋਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਥੇ ਹੀ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਹੁਣ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਆਵਾਜਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਜਿਹੜੇ ਦੇਸ਼ਾਂ ਵੱਲੋਂ ਅਜੇ ਭਾਰਤੀ ਉਡਾਣਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਉਸ ਲਈ ਭਾਰਤ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਵੀ ਉਹ ਮਨਜ਼ੂਰੀ ਦੇਣ, ਤਾਂ ਅਸੀਂ ਉਡਾਣਾਂ ਸ਼ੁਰੂ ਕਰ ਦੇਵਾਂਗੇ। ਭਾਰਤ ਵਿੱਚ ਇਨ੍ਹਾਂ ਇੰਟਰਨੈਸ਼ਨਲ ਫਲਾਇਟਾਂ ਲਈ 31 ਦਸੰਬਰ ਤੱਕ ਐਲਾਨ ਹੋ ਗਿਆ ਹੈ।ਭਾਰਤ ਦੀ ਏਅਰ ਲਾਈਨ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਹੈ ,ਕਿ ਵਿਸਤਾਰਾ 19 ਨਵੰਬਰ ਤੋਂ ਦਿੱਲੀ ਤੋਂ ਦੋਹਾ ਲਈ ਉਡਾਣ ਸ਼ੁਰੂ ਕਰਨ ਜਾ ਰਹੀ ਹੈ।
ਏਅਰਲਾਈਨ ਮੁਤਾਬਕ ਦਿੱਲੀ ਤੋਂ ਦੋਹਾ ਵਿਚਕਾਰ ਵੀਰਵਾਰ ਅਤੇ ਐਤਵਾਰ ਨੂੰ ਉਡਾਣ ਸੇਵਾ ਉਪਲਬਧ ਹੋਵੇਗੀ, ਦੋਹਾ ਕਤਰ ਦੀ ਰਾਜਧਾਨੀ ਹੈ। ਇਸ ਮਾਰਗ ਤੇ ਹਫਤੇ ਵਿਚ ਦੋ ਦਿਨ ਉਡਾਣ ਸੇਵਾ ਉਪਲਬਧ ਹੋਵੇਗੀ। ਇਸ ਲਈ ਇਹ ਏਅਰਬੱਸ ਏ -320 ਨਿਊ ਜਹਾਜ਼ ਦਾ ਇਸਤਮਾਲ ਕੀਤਾ ਜਾਵੇਗਾ। ਇਸ ਦੀ ਬੁਕਿੰਗ ਸ਼ੁਰੂ ਹੋ ਗਈ ਹੈ। ਜਿਸ ਲਈ ਯਾਤਰੀ ਬੁਕਿੰਗ ਸੰਬੰਧੀ ਵਿਸਤਾਰਾਂ ਦੀ ਵੈਬਸਾਈਟ ,ਟ੍ਰੈਵਲ ਏਜੰਟਾਂ ,ਤੇ ਮੋਬਾਈਲ ਐਪ ਰਾਹੀਂ ਟਿਕਟ ਖਰੀਦ ਸਕਦੇ ਹਨ ।
ਪਹਿਲਾਂ ਹੀ ਬੰਦੇ ਭਾਰਤ ਵਿੱਚ ਅਤੇ ਵਿਸ਼ੇਸ਼ ਦੋ ਪੱਖੀ ਸਮਝੌਤੇ ਤਹਿਤ ਉਡਾਣ ਚੱਲ ਰਹੀਆਂ ਹਨ। ਇਸ ਦੋ ਪੱਖੀ ਸਮਝੌਤੇ ਤਹਿਤ ਐਨ ਆਰ ਆਈ ਅਤੇ ਵਿਦਿਆਰਥੀ ਜਿਨ੍ਹਾਂ ਕੋਲ ਲੰਮੇ ਸਮੇਂ ਦਾ ਵੀਜ਼ਾ ਹੈ, ਉਨ੍ਹਾਂ ਨੂੰ ਯਾਤਰਾ ਕਰਨ ਦੀ ਮਨਜ਼ੂਰੀ ਹੈ। ਹੁਣ ਤਕ ਇਕ ਦਰਜਨ ਤੋਂ ਵੱਧ ਦੇਸ਼ਾਂ ਨਾਲ ਕਰਾਰ ਕੀਤਾ ਜਾ ਚੁੱਕਾ ਹੈ। ਜਿਸ ਵਿੱਚ ਅਮਰੀਕਾ, ਬੰਗਲਾਦੇਸ਼ ,ਮਾਲਦੀਵ, ਬ੍ਰਿਟੇਨ, ਜਰਮਨੀ, ਫਰਾਂਸ ਸਮੇਤ ਹੋਰ ਕਈ ਦੇਸ਼ ਸ਼ਾਮਲ ਹਨ। ਭਾਰਤ ਵਿੱਚ ਨਿਰਧਾਰਤ ਕੌਮਾਂਤਰੀ ਉਡਾਣਾਂ ਤੇ ਪਾਬੰਦੀ 25 ਮਾਰਚ ਤੋਂ ਲਾਗੂ ਕੀਤੀ ਗਈ ਸੀ। ਜਿਸ ਨੂੰ ਕਈ ਵਾਰ ਅੱਗੇ ਵਧਾ ਦਿੱਤਾ ਗਿਆ ਹੈ।
Previous Postਕਾਂਗਰਸ ਕਰੇਗੀ ਇਹ ਕੰਮ ਦੀਵਾਲੀ ਤੋਂ ਬਾਅਦ ਮੋਦੀ ਸਰਕਾਰ ਨੂੰ ਜਗਾਉਣ ਲਈ ਜਾਖੜ ਨੇ ਕਰਤਾ ਐਲਾਨ , ਦਿਲੀ ਤਕ ਹੋ ਗਈ ਚਰਚਾ
Next Postਏਨੀ ਤਨਖਾਹ ਮਿਲਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਨੂੰ ਅਤੇ ਨਾਲ ਹੀ ਮਿਲਦੀਆਂ ਨੇ ਇਹ ਸਹੂਲਤਾਂ ਸੁਣ ਕੇ ਹੈਰਾਨ ਰਹਿ ਜਾਵੋਂਗੇ