ਆਈ ਤਾਜਾ ਵੱਡੀ ਖਬਰ
ਕਹਿੰਦੇ ਨੇ ਕਿ ਜਿੰਦਗੀ ਦੇ ਵਿੱਚ ਸੱਚਾ ਮਾਣ, ਸਨਮਾਨ ਬੜੀ ਮੁਸ਼ਕਿਲ ਦੇ ਨਾਲ ਮਿਲਦਾ ਹੈ। ਪਰ ਇਹ ਜਦੋਂ ਮਿਲ ਜਾਂਦਾ ਹੈ ਤਾਂ ਇਸ ਨੂੰ ਵੱਖ ਕਰਨਾ ਕਿਸੇ ਇਨਸਾਨ ਦੇ ਵੱਸ ਦੀ ਗੱਲ ਤਾਂ ਕੀ, ਮੌਤ ਵੀ ਇਸ ਨੂੰ ਵੱਖ ਨਹੀਂ ਕਰ ਸਕਦੀ। ਬੀਤੇ ਦਿਨੀਂ ਫਿਲਮੀ ਜਗਤ , ਰਾਜਨੀਤਿਕ ਜਗਤ ,ਸੰਗੀਤ ਜਗਤ, ਖੇਡ ਜਗਤ ,ਮਨੋਰੰਜਨ ਜਗਤ ,ਧਾਰਮਿਕ ਜਗਤ ਤੋਂ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਕੋਰੋਨਾ ਦੀ ਵਜ੍ਹਾ ਕਾਰਨ , ਕੁੱਝ ਸੜਕ ਹਾਦਸਿਆਂ ਕਾਰਨ , ਜਾਂ ਕਿਸੇ ਨਾ ਕਿਸੇ ਬੀਮਾਰੀ ਕਾਰਨ ,ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈਆਂ।
ਇਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ, ਕਿ ਇਹ ਮਹਾਨ ਹਸਤੀਆਂ ਸਾਡੇ ਵਿਚਕਾਰ ਨਹੀਂ ਰਹਿਣਗੀਆਂ। ਇਹ ਸਾਲ ਤਾਂ ਲੱਗਦਾ ਹੈ ਕਿ ਦੁੱਖ ਭਰੀਆਂ ਖ਼ਬਰਾਂ ਲੈ ਕੇ ਆਇਆ ਹੈ। ਇੱਥੇ ਇੱਕ ਬੜੀ ਦੁੱਖ ਭਰੀ ਖ਼ਬਰ ਸੰਗੀਤ ਜਗਤ ਤੋਂ ਆ ਰਹੀ ਹੈ । ਸੰਗੀਤ ਜਗਤ ਦੇ ਮਸ਼ਹੂਰ ਕਲਾਕਾਰ ਦੀ ਮੌਤ ਹੋਣ ਕਾਰਨ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਦਮ ਪੁਰਸਕਾਰਾਂ ਨਾਲ ਸਨਮਾਨਤ ਵਾਇਲਨ ਵਾਦਕ ਟੀ ਐਨ ਕ੍ਰਿਸ਼ਨਨ ਦੇ ਦੇਹਾਂਤ ਦੀ ਖ਼ਬਰ ਆਉਣ ਨਾਲ ਹੀ ਸਾਰੇ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਦਾ ਦਿਹਾਂਤ ਸੋਮਵਾਰ ਨੂੰ ਚੇਨਈ ਵਿਚ ਹੋ ਗਿਆ ਹੈ,ਜਿੱਥੇ ਉਨ੍ਹਾਂ ਆਪਣੇ ਆਖਰੀ ਸਾਹ ਲਏ। 1947 ਵਿੱਚ ਉਨ੍ਹਾਂ ਨੂੰ ਸੰਗੀਤ ਨਾਟਕ ਅਕੈਡਮੀ ਐਵਾਰਡ, 1980 ਵਿਚ ਉਨ੍ਹਾਂ ਨੂੰ ਸੰਗੀਤ ਕਲਾਨਿਧੀ ,1973 ਵਿੱਚ ਪਦਮਸ਼੍ਰੀ , 1992 ਵਿਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਉਨ੍ਹਾਂ ਦੀ ਧੀ ਵਿਜੀ ਕ੍ਰਿਸ਼ਨਨ ਨਟਰਾਜਨ ਅਤੇ ਉਨ੍ਹਾਂ ਦਾ ਪੁੱਤਰ ਸ੍ਰੀ ਰਾਮ ਕ੍ਰਿਸ਼ਨ ਵੀ ਮਸ਼ਹੂਰ ਵਾਇਲਨ ਵਾਦਕ ਹਨ। ਜੋ ਆਪਣੇ ਪਿਤਾ ਜੀ ਦੁਆਰਾ ਦਿੱਤੀ ਗਈ ਸੰਗੀਤਕ ਸਿੱਖਿਆ ਨੂੰ ਅੱਗੇ ਲੈ ਕੇ ਜਾ ਰਹੇ ਹਨ। ਵਾਇਲਨ ਵਾਦਕ ਟੀ ਐਨ ਕ੍ਰਿਸ਼ਨਨ 92 ਸਾਲ ਦੇ ਸਨ । ਉਨ੍ਹਾਂ ਦੇ ਦਿਹਾਂਤ ਤੇ ਸੰਗੀਤਕ ਅਤੇ ਫ਼ਿਲਮ ਜਗਤ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਦੇ ਜਾਣ ਨਾਲ ਸੰਗੀਤ ਜਗਤ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ।
Previous Postਭਾਰਤੀ ਯਾਤਰੀਆਂ ਤੇ ਵਿਦੇਸ਼ਾਂ ਚ ਲੱਗੀ ਪਾਬੰਦੀ ਬਾਰੇ ਆਈ ਇਹ ਵੱਡੀ ਖਬਰ
Next Postਅੱਜ ਪੰਜਾਬ ਚ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ