ਆਈ ਤਾਜਾ ਵੱਡੀ ਖਬਰ
ਖੇਤੀ ਕਾਨੂੰਨ ਬਿੱਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਮਹੀਨੇ ਤੋਂ ਹੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੇ ਕਾਰਨ ਕਿਸਾਨ ਜਥੇਬੰਦੀਆਂ ਵੱਲੋਂ ਟੋਲ ਪਲਾਜ਼ਾ, ਰਿਲਾਇੰਸ ਦੇ ਪੈਟ੍ਰੋਲ ਪੰਪ ਤੇ ਰੇਲਵੇ ਲਾਈਨਾਂ ਨੂੰ ਬੰਦ ਕਰਕੇ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹੈ । ਕਿਉਂਕਿ ਰੇਲ ਰੋਕੋ ਅੰਦੋਲਨ ਦੇ ਤਹਿਤ ਰੇਲਵੇ ਟਰੈਕ ਬੰਦ ਹੋਣ ਕਾਰਨ ਪੰਜਾਬ ਦੇ ਵਿੱਚ ਮਾਲ਼ ਗੱਡੀਆਂ ਦੀ ਆਵਾਜਾਈ ਬੰਦ ਹੋਈ ਹੈ। ਜਿੱਥੇ ਪੰਜਾਬ ਦੇ ਵਿੱਚ ਆਉਣ ਵਾਲੀਆਂ ਫ਼ਸਲਾਂ ਲਈ ਖਾਦ ਅਤੇ ਕੋਲੇ ਦੇ ਸਟਾਕ ਵਿਚ ਭਾਰੀ ਕਮੀ ਆਈ ਹੈ। ਮਾਲ ਗੱਡੀਆਂ ਬਾਰੇ ਵੀ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਮਾਲ ਗੱਡੀਆ ਦੇ ਲੰਘਣ ਲਈ ਰਸਤਾ ਦਿੱਤਾ ਹੈ।
ਪਰ ਕੇਂਦਰ ਸਰਕਾਰ ਮਾਲ ਗੱਡੀਆਂ ਨੂੰ ਨਹੀਂ ਭੇਜ ਰਹੀ। ਇਹ ਸਭ ਕੁਝ ਕਿਸਾਨ ਜਥੇਬੰਦੀਆਂ ਦੇ ਸਿਰ ਮੜ ਰਹੀ ਹੈ। ਹੁਣ ਪੰਜਾਬ ਦੇ ਵਿਚ ਬਿਜਲੀ ਦੇ ਕੱਟ ਲੱਗਣ ਬਾਰੇ ਆਈ ਹੈ ਇੱਕ ਹੋਰ ਤਾਜਾ ਖਬਰ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਬਿਜਲੀ ਦੇ ਕੱਟ ਲੱਗਣ ਵਿਚ ਵਾਧਾ ਹੋ ਸਕਦਾ ਹੈ। ਇਹ ਖਦਸ਼ਾ ਪੀਐਸਪੀਸੀਐਲ ਦੇ ਚੇਅਰਮੈਨ ਨੂੰ ਵੈਨੂ ਪ੍ਰਸ਼ਾਦ ਨੇ ਜਤਾਇਆ ਹੈ। ਮਾਲਗੱਡੀਆਂ ਦੇ ਨਾ ਆਉਣ ਕਾਰਨ ਪੰਜਾਬ ਦੇ ਪਾਵਰ ਪਲਾਂਟਾਂ ਵਿੱਚ ਕੋਲਾ ਖਤਮ ਹੋ ਗਿਆ ਹੈ।
ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਵਿੱਚ ਬਿਜਲੀ ਕੱਟ ਜ਼ਿਆਦਾ ਲੱਗ ਸਕਦੇ ਹਨ। 1000 ਤੋਂ 2000 ਮੈਗਾਵਾਟ ਬਿਜਲੀ ਖਰੀਦੀ ਜਾ ਰਹੀ ਹੈ। ਜਿਸ ਤੇ ਲੱਗਭੱਗ ਪ੍ਰਤੀ ਦਿਨ 15 ਕਰੋੜ ਰੁਪਏ ਤਕ ਖਰਚ ਹੋ ਰਿਹਾ ਹੈ। ਬਿਜਲੀ ਪਲਾਂਟ ਵੀ ਲਗਭਗ ਬੰਦ ਹੋ ਚੁੱਕੇ ਹਨ। ਸਿਰਫ ਜੀਵੀਕੇ ਪਲਾਂਟ ਰੋਜਾਨਾ 150 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਜਿਸ ਕਾਰਨ ਵਧੇਰੇ ਪਾਵਰ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੰਜਾਬ ਦੇ ਆਪਣੇ ਸਿਰਫ ਦੋ ਪਲਾਟਾਂ ਕੋਲ ਤਿੰਨ ਦਿਨਾਂ ਲਈ ਕੋਇਲਾ ਹੈ। ਵਿੱਤ ਵਿਭਾਗ ਨੂੰ 500 ਕਰੋੜ ਰੁਪਏ ਦੀ ਅਡਵਾਂਸ ਸਬਸਿਡੀ ਦੀ ਮੰਗ ਕਰਦਿਆਂ ਪੱਤਰ ਲਿਖਿਆ ਗਿਆ ਹੈ। ਰੋਜ਼ਾਨਾ ਲਗਭਗ 3000- 3500 ਮੈਗਾਵਾਟ ਬਿਜਲੀ ਦੀ ਖਰੀਦ ਹੈ। ਦਿਨ ਸਮੇਂ 2000 ਮੈਗਾਵਾਟ, ਰਾਤ ਸਮੇਂ 1000 ਤੋਂ 1500 , ਰੋਜਾਨਾ ਦੀ ਜ਼ਰੂਰਤ 5500 ਮੈਗਾਵਾਟ ਹੈ। 1500 ਤੋਂ 2000 ਮੈਗਾਵਾਟ ਦੀ ਅਜੇ ਵੀ ਕਮੀ ਹੈ।
Previous Postਖੁਸ਼ਖਬਰੀ : ਸਸਤੇ ਚ ਗੈਸ ਸਲੰਡਰ ਬੁਕ ਕਰੋ ਇਸ ਤਰਾਂ, ਸਿਧੀ ਹੋਵੇਗੀ ਏਨੇ ਰੁਪਇਆਂ ਦੀ ਬੱਚਤ
Next Postਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਪ੍ਰੀਵਾਰ ਨਾਲ ਵਾਪਰਿਆ ਇਹ ਭਾਣਾ