ਤਾਜਾ ਵੱਡੀ ਖਬਰ
ਇਹ ਕੁਦਰਤ ਬਹੁਤ ਵਿਸ਼ਾਲ ਹੈ ਪਰ ਜੰਗਲਾਂ ਦੀ ਘੱਟਦੀ ਆਬਾਦੀ ਕਾਰਨ ਇੱਥੋਂ ਦੇ ਜਾਨਵਰਾਂ ਦਾ ਨਜ਼ਦੀਕ ਦੀਆਂ ਬਸਤੀਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਨਾਲ ਮੇਲ ਮਿਲਾਪ ਹੁੰਦਾ ਰਹਿੰਦਾ ਹੈ। ਕਈ ਵਾਰੀ ਜੰਗਲੀ ਜਾਨਵਰ ਜੰਗਲ ਵਿੱਚੋਂ ਬਾਹਰ ਆ ਜਾਂਦੇ ਹਨ। ਜਿੱਥੇ ਬਾਹਰਲੀ ਦੁਨੀਆਂ ਉਨ੍ਹਾਂ ਨੂੰ ਬਹੁਤ ਅਜੀਬ ਲਗਦੀ ਹੈ ਅਤੇ ਭੱਜ-ਦੌੜ ਕਰਨ ਕਰਕੇ ਉਨ੍ਹਾਂ ਨੂੰ ਸੱਟਾਂ ਵੀ ਲੱਗ ਜਾਂਦੀਆਂ ਹਨ।
ਜ਼ਿਆਦਾਤਰ ਇਹ ਘਟਨਾਵਾਂ ਜੰਗਲਾਤ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹੁੰਦੀਆਂ ਹਨ। ਇਕ ਅਜਿਹੀ ਹੀ ਘਟਨਾ ਖਰੜ ਵਿਖੇ ਵਾਪਰੀ ਜਦੋਂ ਇੱਕ ਬਾਰਾਸਿੰਗਾ ਜੰਗਲ ਵਿੱਚੋਂ ਭਟਕਦਾ ਹੋਇਆ ਬਾਹਰ ਆ ਗਿਆ। ਰਾਸਤਾ ਭਟਕਿਆ ਹੋਇਆ ਇਹ ਬਾਰਾਸਿੰਗਾ ਖਰੜ ਦੇ ਸੰਨੀ ਇਨਕਲੇਵ ਦੇ ਵਿੱਚ ਦਾਖਲ ਹੋਇਆ। ਜਿਸ ਨੂੰ ਜੰਗਲਾਤ ਵਿਭਾਗ ਦੀ ਟੀਮ ਵੱਲੋਂ ਕਾਬੂ ਕਰਕੇ ਵਾਪਸ ਜੰਗਲ ਵਿੱਚ ਛੱਡਿਆ ਗਿਆ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬੀਤੀ ਸਵੇਰ ਵੇਲੇ ਇੱਕ ਭਟਕਦਾ ਹੋਇਆ ਬਾਰਾਸਿੰਗਾ ਖਰੜ ਦੇ ਸੰਨੀ ਇਨਕਲੇਵ ਵਿੱਚ ਆ ਪਹੁੰਚਿਆ। ਉਸਦੇ ਭੱਜੇ ਆਉਂਦੇ ਮਗਰ ਕਾਫੀ ਕੁੱਤੇ ਵੀ ਭੌਂਕ ਰਹੇ ਸਨ। ਜਿਸ ਕਾਰਨ ਉਸ ਬਾਰਾਸਿੰਗੇ ਨੂੰ ਕੁੱਝ ਸੱ- ਟਾਂ ਵੀ ਲੱਗੀਆਂ ਹੋਈਆਂ ਸਨ। ਸੜਕ ਨੂੰ ਲੰਘ ਕੇ ਜਿਵੇਂ ਹੀ ਇਹ ਬਾਰਾਸਿੰਗਾ ਨਿੱਝਰ ਵਰਕਸ਼ਾਪ ਦੇ ਅੰਦਰ ਆ ਵੜਿਆ ਤਾਂ ਉੱਥੇ ਕੰਮ ਕਰ ਰਹੇ ਵਰਕਰਾਂ ਨੇ ਅਕਲਮੰਦੀ ਦਾ ਸਬੂਤ ਦਿੰਦੇ ਹੋਏ ਤੁਰੰਤ ਬਾਹਰ ਆ ਕੇ ਮੇਨ ਗੇਟ ਬੰਦ ਕਰ ਦਿੱਤਾ।
ਜੇਕਰ ਅਜਿਹਾ ਨਾ ਕੀਤਾ ਜਾਂਦਾ ਤਾਂ ਹੋ ਸਕਦਾ ਸੀ ਕਿ ਬਾਰਾਸਿੰਘਾ ਆਪਣਾ ਜਾਂ ਲੋਕਾਂ ਦਾ ਨੁ-ਕ-ਸਾ-ਨ ਕਰ ਦਿੰਦਾ। ਇਸ ਤੋਂ ਬਾਅਦ ਜੰਗਲਾਤ ਮਹਿਕਮੇ ਦੀ ਟੀਮ ਨੂੰ ਸੂਚਿਤ ਕੀਤਾ ਗਿਆ। ਬਾਰਾਸਿੰਗੇ ਨੂੰ ਦੇਖਣ ਲਈ ਲੋਕਾਂ ਦਾ ਇਕੱਠ ਵੀ ਮੌਜੂਦ ਹੋਇਆ ਸੀ। ਜੰਗਲਾਤ ਮਹਿਕਮੇ ਦੀ ਟੀਮ ਜਦੋਂ ਖਰੜ ਪਹੁੰਚੀ ਤਾਂ ਬਾਰਾਸਿੰਗੇ ਨੂੰ ਫੜਨ ਦੀ ਕੋਸ਼ਿਸ਼ ਦੌਰਾਨ ਉਹ ਕੁਝ ਜ਼ਖ਼ਮੀ ਵੀ ਹੋ ਗਿਆ। ਫਿਰ ਕਾਫੀ ਜੱਦੋ ਜਹਿਦ ਤੋਂ ਬਾਅਦ ਇਸ ਨੂੰ ਕਾ-ਬੂ ਕਰ ਲਿਆ ਗਿਆ। ਜੰਗਲਾਤ ਮਹਿਕਮੇ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਬਾਰਾਸਿੰਗੇ ਦਾ ਟਰੀਟਮੈਂਟ ਕਰਨ ਤੋਂ ਬਾਅਦ ਇਸ ਨੂੰ ਮੁੜ ਤੋਂ ਜੰਗਲ ਵਿੱਚ ਛੱਡ ਦਿੱਤਾ ਜਾਵੇਗਾ।
Home ਤਾਜਾ ਖ਼ਬਰਾਂ ਅਚਾਨਕ ਜੰਗਲ ਚੋਂ ਨਿਕਲ ਕੇ ਇਹ ਜਾਨਵਰ ਦੁਕਾਨ ਅੰਦਰ ਆ ਵੜਿਆ ਫਿਰ ਏਦਾਂ ਦਿਖਾਈ ਦੁਕਾਨ ਵਾਲਿਆਂ ਨੇ ਫੁਰਤੀ
Previous Post17 ਸਾਲ ਆਪਣੇ ਪਿਓ ਦੀ ਲਾਸ਼ ਨੂੰ ਫਰਿਜ ਚ ਰੱਖ ਕੇ ਪੁੱਤ ਕਰਦਾ ਰਿਹਾ ਇਹ ਕਰਤੂਤ
Next Postਵਾਪਰਿਆ ਕਹਿਰ ਹਵਾਈ ਜਹਾਜ ਹੋਇਆ ਕਰੇਸ਼ ਹੋਈਆਂ ਮੌਤਾਂ – ਤਾਜਾ ਵੱਡੀ ਖਬਰ