ਆਈ ਤਾਜਾ ਵੱਡੀ ਖਬਰ
ਤਿਉਹਾਰਾਂ ਦੇ ਸੀਜ਼ਨ ਵਿੱਚ ਹਰ ਕੋਈ ਖ਼ੁਸ਼ੀ-ਖ਼ੁਸ਼ੀ ਆਪਣੇ ਪਰਿਵਾਰ ਦੇ ਨਾਲ ਇਹ ਦਿਨ ਬਤੀਤ ਕਰਦੇ ਹਨ। ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਤਿਉਹਾਰਾਂ ਦੇ ਦਿਨਾਂ ਨੂੰ ਹੱਸਦੇ ਖੇਡਦੇ ਮਨਾਉਣਾ ਚਾਹੁੰਦੇ ਹਨ। ਜਿੱਥੇ ਇਹ ਤਿਉਹਾਰ ਸਾਨੂੰ ਵੱਡੀ ਖੁਸ਼ੀ ਦਿੰਦੇ ਹਨ ਉਧਰ ਦੂਜੇ ਪਾਸੇ ਦੁਰਘਟਨਾ ਹੋਣ ਦੇ ਮੌਕੇ ਵੀ ਜ਼ਿਆਦਾ ਰਹਿੰਦੇ ਹਨ। ਕਿਸੇ ਵੀ ਕਿਸਮ ਦੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਲੋਕਾਂ ਵੱਲੋਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ।
ਪਰ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਵੱਧ ਖ਼ਤਰਾ ਛੋਟੇ ਬੱਚਿਆਂ ਨੂੰ ਹੁੰਦਾ ਹੈ ਕਿਉਂਕਿ ਬੱਚੇ ਸ਼ਰਾਰਤੀ ਸੁਭਾਅ ਦੇ ਹੋਣ ਕਾਰਨ ਅਣਜਾਣੇ ਵਿੱਚ ਹੀ ਵੱਡੀ ਸ਼ਰਾਰਤ ਕਰ ਬੈਠਦੇ ਹਨ। ਜਿਸ ਦਾ ਨਤੀਜਾ ਪੂਰੇ ਪਰਿਵਾਰ ਦੇ ਲਈ ਦੁੱਖਾਂ ਭਰਿਆ ਹੋ ਨਿੱਬੜਦਾ ਹੈ। ਇਕ ਬੇਹੱਦ ਦੁਖਦਾਈ ਖ਼ਬਰ ਦਿੱਲੀ ਦੇ ਉੱਤਰ ਪੱਛਮੀ ਇਲਾਕੇ ਵਿੱਚੋਂ ਆ ਰਹੀ ਹੈ ਜਿੱਥੇ ਇਕ 9 ਸਾਲ ਦੇ ਬੱਚੇ ਦੀ ਪਟਾਕਾ ਫਟਣ ਕਾਰਨ ਮੌਤ ਹੋ ਗਈ।
ਮ੍ਰਿਤਕ ਬੱਚੇ ਦੀ ਪਹਿਚਾਣ ਅਲੀਪੁਰ ਦੇ ਬਖਤਾਬਪੁਰ ਇਲਾਕੇ ਦੇ ਪ੍ਰਿੰਸ ਵਜੋਂ ਹੋਈ ਹੈ ਜੋ ਕੇ ਦੂਸਰੀ ਜਮਾਤ ਦਾ ਵਿਦਿਆਰਥੀ ਸੀ। ਇਸ ਘਟਨਾ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਥਾਨਕ ਸੀਨੀਅਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਿੰਸ ਕਿਸੇ ਦੁਕਾਨ ਤੋਂ ਪਟਾਕੇ ਖ਼ਰੀਦ ਕੇ ਲੈ ਆਇਆ ਸੀ ਅਤੇ ਉਨ੍ਹਾਂ ਨੂੰ ਚਲਾਉਂਦੇ ਸਮੇਂ ਉਸ ਨੇ ਇੱਕ ਪਟਾਕੇ ਉੱਪਰ ਸਟੀਲ ਦਾ ਗਲਾਸ ਰੱਖ ਦਿੱਤਾ।
ਕੁਝ ਦੇਰ ਤੱਕ ਜਦੋਂ ਪਟਾਕਾ ਨਹੀਂ ਚੱਲਿਆ ਤਾਂ ਉਸ ਨੂੰ ਦੇਖਣ ਲਈ ਜਿਉਂ ਹੀ ਪ੍ਰਿੰਸ ਨੇ ਗਲਾਸ ਚੱਕਿਆ ਤਾਂ ਉਸ ਪਟਾਕੇ ਦੇ ਫਟਣ ਨਾਲ ਗਲਾਸ ਦੇ ਟੁਕੜੇ ਹੋ ਗਏ ਅਤੇ ਇਹ ਟੁਕੜੇ ਬੜੀ ਤੇਜ਼ੀ ਦੇ ਨਾਲ ਪ੍ਰਿੰਸ ਦੇ ਸਰੀਰ ਵਿੱਚ ਜਾ ਵੱਜੇ। ਇਹ ਘਟਨਾ ਉਸ ਵੇਲੇ ਹੋਈ ਜਦੋਂ ਪ੍ਰਿੰਸ ਦੇ ਮਾਤਾ-ਪਿਤਾ ਕੰਮ ‘ਤੇ ਗਏ ਹੋਏ ਸਨ। ਘਰ ਵਿਚ ਇਕੱਲੇ ਹੋਣ ਕਾਰਨ ਪ੍ਰਿੰਸ ਕਿਸੇ ਦੁਕਾਨ ਤੋਂ ਪਟਾਕੇ ਕੇ ਖਰੀਦ ਕੇ ਲਿਆਇਆ ਅਤੇ ਆਪਣੇ ਦੋਸਤਾਂ ਨਾਲ ਕਿਸੇ ਖਾਲੀ ਪਲਾਟ ਵਿੱਚ ਜਾ ਕੇ ਚਲਾਉਣ ਲੱਗ ਪਿਆ।
ਇਸ ਘਟਨਾ ਦੇ ਵਿੱਚ ਗੰਭੀਰ ਤੌਰ ‘ਤੇ ਜ਼ਖ਼ਮੀ ਹੋਏ ਪ੍ਰਿੰਸ ਦੀ ਮੌਤ ਹੋ ਗਈ। ਪੁਲੀਸ ਵੱਲੋਂ ਮਾਮਲੇ ਨੂੰ ਦਰਜ ਕਰਕੇ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਦੇ ਕਹਿਣ ਅਨੁਸਾਰ ਗ਼ੈਰ-ਕਾਨੂੰਨੀ ਅਤੇ ਗ਼ਲਤ ਤਰੀਕੇ ਦੇ ਨਾਲ ਇੱਥੇ ਪਟਾਕਿਆਂ ਦੀ ਵਿਕਰੀ ਦਾ ਕੰਮ ਚੱਲ ਰਿਹਾ ਹੈ। ਪੁਲਸ ਬੱਚੇ ਦੇ ਦੋਸਤਾਂ ਤੋਂ ਪੁੱਛਗਿੱਛ ਕਰ ਕੇ ਉਸ ਦੁਕਾਨਦਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਕੋਲੋਂ ਪ੍ਰਿੰਸ ਨੇ ਪਟਾਕੇ ਖਰੀਦੇ ਸਨ।
Previous Post10 ਲੱਖ ਜੁਰਮਾਨਾ ਅਤੇ 6 ਸਾਲ ਤਕ ਹੋ ਸਕਦੀ ਕੈਦ ਜੇਕਰ ਹੋਈ ਇਹ ਗ਼ਲਤੀ – ਪੰਜਾਬ ਸਰਕਾਰ ਨੇ ਕੀਤਾ ਐਲਾਨ
Next Postਹੋ ਜਾਵੋ ਕੈਂਮ ਅੱਜ ਤੋਂ ਬਦਲ ਰਿਹਾ ਹੈ ਇਹ ਕੁਝ – ਦੇਖੋ ਪੂਰੀ ਲਿਸਟ