ਆਈ ਤਾਜਾ ਵੱਡੀ ਖਬਰ
ਕਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਦੇ ਵਿੱਚ ਪੈਰ ਪਸਾਰੇ ਹੋਏ ਹਨ। ਜਿਸਦੀ ਵੈਕਸੀਨ ਲਈ ਦੁਨੀਆ ਲਗਾਤਾਰ ਰੇਸਰ ਵਿਚ ਲੱਗੀ ਹੋਈ ਹੈ। ਇਸ ਮਹਾਮਾਰੀ ਨੇ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਦੀ ਪੜ੍ਹਾਈ ਦੇ ਉਪਰ ਪਾਇਆ ਹੈ। ਜਦੋਂ ਤੂੰ ਸਭ ਦੇਸ਼ਾਂ ਦੇ ਵਿਚ ਤਾਲਾਬੰਦੀ ਕੀਤੀ ਗਈ ਸੀ। ਉਸ ਸਮੇਂ ਤੋਂ ਬਚੇ ਲਗਾਤਾਰ ਆਨਲਾਈਨ ਕਲਾਸਾਂ ਹੀ ਲਾਉਂਦੇ ਆਏ ਹਨ। ਜਿਸਦੇ ਜ਼ਰੀਏ ਬੱਚਿਆਂ ਦੀ ਪੜ੍ਹਾਈ ਜਾਰੀ ਰਹਿ ਸਕੇ।
ਹੁਣ ਕਰੋਨਾ ਕੇਸਾਂ ਦੀ ਆਈ ਕਮੀ ਨੂੰ ਵੇਖਦੇ ਹੋਏ, ਕੁਝ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸਕੂਲਾਂ ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ । ਬੱਚਿਆਂ ਦੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਇਸ ਦੇ ਬਾਵਜੂਦ ਵੀ ਸਕੂਲਾਂ ਦੇ ਵਿੱਚ ਕਰੋਨਾ ਦਾ ਧ -ਮਾ- ਕਾ ਹੋਇਆ ਹੈ। ਜਿਥੇ ਦਰਜਨਾਂ ਵਿਦਿਆਰਥੀ ਇਕਾਂਤਵਾਸ ਕੀਤੇ ਗਏ ਹਨ। ਇਹ ਘਟਨਾ ਕੈਨੇਡਾ ਦੀ ਹੈ, ਜਿੱਥੇ ਓਟਾਂਰੀਓ ਸੂਬੇ ਵਿੱਚ ਲਗਾਤਾਰ ਕਰੋਨਾ ਦੇ ਮਾਮਲੇ ਵਧ ਰਹੇ ਹਨ। ਇਸ ਸਮੇਂ ਕੈਨੇਡਾ ਵਿੱਚ ਕਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ।
ਸਕਾਰਬਰੋਹ ਦੇ ਇਕ ਐਲੀਮੈਂਟਰੀ ਸਕੂਲ ਵਿਚ ਕਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਸਾਹਮਣੇ ਆਉਣ ਨਾਲ ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਟਰਾਂਟੋ ਦੇ ਜਨਤਕ ਸਿਹਤ ਵਿਭਾਗ ਵੱਲੋਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਉਨਟਾਰੀਓ ਵਿੱਚ ਕਰੋਨਾ ਵਾਇਰਸ ਨੇ ਬੁਰੀ ਤਰ੍ਹਾਂ ਪੈਰ ਪਸਾਰੇ ਹਨ। ਓਂਟਾਰੀਓ ਵਿਚ ਹੁਣ ਤੱਕ ਕਰੋਨਾ ਦੇ 2,159 ਮਾਮਲੇ ਸਕੂਲਾਂ ਨਾਲ ਹੀ ਸਬੰਧਤ ਦੱਸੇ ਜਾ ਰਹੇ ਹਨ ।
ਬੱਚਿਆਂ ਦੀ ਪੜ੍ਹਾਈ ਤੇ ਅਸਰ ਨਾ ਪਵੇ,ਇਸ ਲਈ ਸਰਕਾਰ ਵੱਲੋਂ ਅਜੇ ਤੱਕ ਸਕੂਲਾਂ ਨੂੰ ਬੰਦ ਨਹੀਂ ਕੀਤਾ ਗਿਆ। ਇਥੇ ਸਕੂਲਾਂ ਦੇ ਵੱਡੀ ਗਿਣਤੀ ਵਿੱਚ ਬੱਚੇ ਕਰੋਨਾ ਦੇ ਸ਼ਿ-ਕਾ-ਰ ਹੋ ਰਹੇ ਹਨ । ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਇਸ ਤਰਾਂ ਹੀ ਗਲਾਮੋਰਗਨ ਜੂਨੀਅਰ ਪਬਲਿਕ ਸਕੂਲ ਵਿੱਚ ਕਰੋਨਾ ਦੇ 11 ਮਾਮਲੇ ਸਾਹਮਣੇ ਆਏ ਹਨ ਸਕੂਲਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਖੋਲ੍ਹਿਆ ਗਿਆ ਹੈ । 58 ਵਿਦਿਆਰਥੀਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ। ਇਨ੍ਹਾਂ ਸਕੂਲਾਂ ਨੂੰ ਬੰਦ ਕਰਨ ਦਾ ਅਜੇ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਗਿਆ। ਇਨ੍ਹਾਂ ਸਕੂਲਾਂ ਵਿੱਚ ਜਾਣ ਵਾਲੇ ਬੱਚਿਆਂ ਦੇ ਮਾਪੇ ਕਾਫ਼ੀ ਚਿੰਤਾ ਵਿੱਚ ਨਜ਼ਰ ਆ ਰਹੇ ਹਨ।
Previous Postਅੱਜ ਰਾਤ 8 ਵੱਜ ਕੇ 19 ਮਿੰਟ ਤੇ ਅਸਮਾਨ ਵਿਚ ਹੋਣ ਜਾ ਰਿਹਾ ਅਨੋਖਾ ਕੌਤਕ – ਤੁਸੀਂ ਵੀ ਦੇਖ ਸਕੋਂਗੇ
Next Postਮਹਿੰਗਾ ਪੈ ਗਿਆ ਕ੍ਰਿਸ ਗੇਲ ਨੂੰ 99 ਤੇ ਆਊਟ ਹੋ ਕੇ ਗੁਸੇ ਚ ਬਲਾ ਸੁੱਟਣਾ – ਮਿਲੀ ਇਹ ਸਜਾ