ਆਈ ਤਾਜਾ ਵੱਡੀ ਖਬਰ
ਇਹ ਸਾਲ 2020 ਸਭ ਦੀ ਜ਼ਿੰਦਗੀ ਵਿੱਚ ਅਜਿਹਾ ਸਾਲ ਬਣ ਕੇ ਆਵੇਗਾ , ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।ਇਹ ਤਾਂ ਰੱਬ ਹੀ ਜਾਣਦਾ ਹੈ ਕਿ ਇਸ ਸਾਲ ਆ ਰਹੀਆਂ ਦੁਖਦਾਈ ਖਬਰਾਂ ਦਾ ਅੰਤ ਕਦੋਂ ਹੋਵੇਗਾ। ਇੱਕ ਦੇ ਬਾਅਦ ਇੱਕ ਸਿਲਸਿਲੇਵਾਰ ਤਰੀਕੇ ਦੇ ਨਾਲ ਸੋਗ ਭਰੀਆ ਖਬਰਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਬੀਤੇ ਦਿਨੀਂ ਧਾਰਮਿਕ, ਰਾਜਨੀਤਿਕ, ਖੇਡ ਜਗਤ ,ਸਾਹਿਤ, ਕਲਾ ਅਤੇ ਫ਼ਿਲਮੀ ਜਗਤ ਵਿੱਚੋਂ ਕਈ ਮਸ਼ਹੂਰ ਹਸਤੀਆਂ ਸਾਡੇ ਲਈ ਬੀਤਿਆ ਹੋਇਆ ਕੱਲ ਬਣ ਗਈਆਂ। ਕੁਝ ਹਸਤੀਆਂ ਦੇ ਪਰਿਵਾਰਿਕ ਮੈਂਬਰ ਬੀਮਾਰੀ ਦੇ ਚੱਲਦੇ ਹੋਏ ਏਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ।
ਹੁਣ ਇੱਕ ਮਸ਼ਹੂਰ ਪੰਜਾਬੀ ਅਦਾਕਾਰਾ ਦੇ ਘਰ ਵਿਚ ਵੀ ਮਾਤਮ ਦੀ ਖਬਰ ਸਾਹਮਣੇ ਆਈ ਹੈ। ਜਿਸ ਨੂੰ ਸੁਣ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮਸ਼ਹੂਰ ਪੰਜਾਬੀ ਫਿਲਮਾਂ ਦੀ ਅਦਾਕਾਰਾ ਰਾਜ ਧਾਲੀਵਾਲ ਗਹਿਰੇ ਸਦਮੇ ਵਿਚ ਹਨ। ਕਿਉਂਕਿ ਬੀਤੇ ਦਿਨੀਂ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ।ਜਿਸ ਬਾਰੇ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਪਾ ਕੇ ਆਪਣੀ ਮਾਤਾ ਦੇ ਦਿਹਾਂਤ ਬਾਰੇ ਜਾਣਕਾਰੀ ਦਿੱਤੀ ਹੈ।
ਜਿਸ ਵਿੱਚ ਲਿੱਖਿਆ ਹੈ ਕਿ ਇਕ ਵਾਰ ਤੁਰ ਜਾਣ ਤਾਂ ਮਾਵਾਂ ਲੱਭਦੀਆਂ ਨਹੀ, ਮਾਂ ਵੀ ਛੱਡ ਕੇ ਤੁਰ ਗਈ।ਅਜੇ ਤਾਂ ਵੀਰੇ ਨੂੰ ਗਏ ਨੂੰ ਸਾਲ ਵੀ ਨਹੀਂ ਹੋਇਆ ਸੀ, ਕਿ ਆਪ ਵੀ ਉਹਦੇ ਕੋਲ ਚਲੀ ਗਈ।ਏਨੀ ਚੰਗੀ ਮੇਰੀ ਮਾਂ ਜੇ ਕਿਤੇ ਅਗਲਾ ਜਨਮ ਹੋਵੇ ਤਾਂ ਮਾਂ ਮੈਂ ਤੇਰੀ ਕੁੱਖੋਂ ਪੈਦਾ ਹੋਵਾ, ਮਿਸ ਯੂ ਮਾਂ। ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਪ੍ਰਸੰਸਕਾਂ ਤੇ ਫਿਲਮੀ ਜਗਤ ਵੱਲੋਂ ਉਨ੍ਹਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਰਾਜ ਧਾਲੀਵਾਲ ਆਪਣੀ ਮਾਂ ਦੀ ਮੌਤ ਦੇ ਕਾਰਨ ਅਜੇ ਗਹਿਰੇ ਸਦਮੇ ਵਿਚ ਹੈ। ਜੇ ਗੱਲ ਕੀਤੀ ਜਾਵੇ ਰਾਜ ਧਾਲੀਵਾਲ ਦੇ ਪਰਿਵਾਰਕ ਜੀਵਨ ਦੀ, ਤਾਂ ਫ਼ਿਲਮਾਂ ਵਿਚ ਲੈ ਕੇ ਆਉਣ ਦਾ ਸਿਹਰਾ ਉਨ੍ਹਾਂ ਦੇ ਪਤੀ ਨਿਰਭਈ ਧਾਲੀਵਾਲ ਨੂੰ ਜਾਂਦਾ ਹੈ। ਰਾਜ ਧਾਲੀਵਾਲ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਨੇ ਹੀ ਇਸ ਫੀਲਡ ਵੱਲ ਆਉਣ ਲਈ ਪ੍ਰੇਰਿਤ ਕੀਤਾ ਅਤੇ ਥੀਏਟਰ ਚ ਇਕ ਪਲੇਅ ਕੀਤਾ।ਜਿਸ ਤੋਂ ਬਾਅਦ ਉਹ ਅੱਗੇ ਵਧਦੇ ਗਏ।
ਰਾਜ ਧਾਲੀਵਾਲ ਦਾ ਇੱਕ ਬਹੁਤ ਹੀ ਖੂਬਸੂਰਤ ਪੁੱਤਰ ਜੋਬਨ ਧਾਲੀਵਾਲ ਵੀ ਹੈ। ਨਾਭੇ ਤੋਂ ਹੀ ਜਨਮੀ ਰਾਜ ਧਾਲੀਵਾਲ ਨੇ ਬਾਰਵੀ ਪਾਸ ਕੀਤੀ ਹੈ। ਉਨ੍ਹਾਂ ਦੇ ਪਰਿਵਾਰ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਹ ਅੱਗੇ ਪੜ੍ਹੇ, ਫਿਰ ਉਸ ਦਾ ਵਿਆਹ ਹੋ ਗਿਆ। ਹੁਣ ਤੱਕ ਰਾਜ ਧਾਲੀਵਾਲ ਵੱਲੋਂ ਚੱਲ ਮੇਰਾ ਪੁੱਤ, ਕਿਸਮਤ, ਦਾਣਾ-ਪਾਣੀ ,ਅਤੇ ਗੈਲੋ ਵਰਗੀਆਂ ਫਿਲਮਾਂ ਜਿਨ੍ਹਾਂ ਵਿੱਚ ਦਮਦਾਰ ਕਿਰਦਾਰ ਨਿਭਾਏ ਗਏ ਹਨ।
Previous Postਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਇਸ ਸੀਨੀਅਰ ਲੀਡਰ ਦੀ ਹੋਈ ਅਚਾਨਕ ਮੌਤ ,ਛਾਇਆ ਸੋਗ
Next Postਅੱਜ ਪੰਜਾਬ ਚ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ