ਆਈ ਤਾਜਾ ਵੱਡੀ ਖਬਰ
ਕਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲਿਆ ਹੈ। ਉੱਥੇ ਹੀ ਭਾਰਤ ਦੇ ਵਿੱਚ ਜਿੱਥੇ ਕੇਸ ਘੱਟ ਹੋਣੇ ਸ਼ੁਰੂ ਹੋਏ ਸਨ। ਉਹਨਾਂ ਵਿੱਚ ਹੁਣ ਫਿਰ ਤੋਂ ਵਾਧਾ ਹੁੰਦਾ ਵੇਖਿਆ ਜਾ ਰਿਹਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਸਬੰਧੀ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਵਾਰ-ਵਾਰ ਅਪੀਲ ਵੀ ਕੀਤੀ ਜਾਂਦੀ ਹੈ। ਸਰਕਾਰ ਦੁਆਰਾ ਕਿਹਾ ਜਾ ਰਿਹਾ ਹੈ ,ਕਿ ਜਦੋਂ ਤੱਕ ਵੈਕਸੀਨ ਨਹੀਂ ਮਿਲ ਜਾਂਦੀ। ਉਦੋਂ ਤੱਕ ਲੋਕਾਂ ਨੂੰ ਇਹਤਿਆਤ ਵਰਤਣੀ ਚਾਹੀਦੀ ਹੈ,ਤੇ ਕਰੋਨਾ ਨੂੰ ਖਤਮ ਹੋਇਆ ਨਹੀਂ ਸਮਝਣਾ ਚਾਹੀਦਾ ।
ਪੰਜਾਬ ਵਿਚ ਫਿਰ ਤੋਂ ਕਰੋਨਾ ਨੇ ਕਹਿਰ ਵਰਸਾਇਆ ਹੈ ,ਜਿਸ ਵਿੱਚ 13 ਸਾਲਾਂ ਦੇ ਬੱਚੇ ਦੀ ਵੀ ਮੌਤ ਹੋ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਲੁਧਿਆਣਾ ਵਿਚ ਇੱਕ 13 ਸਾਲਾ ਬੱਚੇ ਸਮੇਤ ਪੰਜ ਮਰੀਜ਼ਾਂ ਦੀ ਮੌਤ ਕਰੋਨਾ ਦੇ ਕਾਰਨ ਹੋ ਗਈ ਹੈ। ਜਿਸ ਕਾਰਨ ਲੁਧਿਆਣਾ ਦੇ ਵਿਚ ਫਿਰ ਤੋਂ ਕਰੋਨਾ ਦਾ ਕਹਿਰ ਜਾਰੀ ਹੋ ਗਿਆ ਹੈ । ਜਿੱਥੇ ਮੌਤਾਂ ਦੀ ਗਿਣਤੀ ਸਾਹਮਣੇ ਆਈ ਹੈ ।ਉਥੇ ਹੀ 61 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ।
ਅਧਿਕਾਰੀਆਂ ਅਨੁਸਾਰ 11 ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਸਨ। ਜੋ ਸਥਾਨਕ ਹਸਪਤਾਲ ਵਿੱਚ ਪਾਜੀਟਿਵ ਪਾਏ ਗਏ ਸਨ।ਇਹਨਾਂ ਵਿਚੋਂ 3 ਦੀ ਮੌਤ ਹੋ ਗਈ ਹੈ। 3 ਮਰੀਜ ਫ਼ਰੀਦਕੋਟ, ਹੁਸ਼ਿਆਰਪੁਰ, ਅਤੇ 1 ਜੰਮੂ ਕਸ਼ਮੀਰ ਦਾ ਰਹਿਣ ਵਾਲਾ ਸੀ। ਜੋ ਦੂਜੇ ਜਿਲਿਆਂ ਅਤੇ ਸੂਬਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ਵਿੱਚ ਦਾਖਲ ਹੋਏ ਸਨ। ਇਨ੍ਹਾਂ ਤੋਂ ਬਿਨਾਂ ਇਕ 13 ਸਾਲਾ ਬੱਚਾ ਜੀ. ਜੀ. ਐਸ. ਐਮ. ਸੀ. ਐਚ. ਹਸਪਤਾਲ ਵਿੱਚ ਦਾਖ਼ਲ ਸੀ ,ਤੇ ਇਹ ਪਿੰਡ ਦੇਤਵਾਲ ਦਾ ਰਹਿਣ ਵਾਲਾ ਸੀ। ਇਕ 65 ਸਾਲਾਂ ਮਹਿਲਾ ਪਿੰਡ ਮੈਲੋ ਦੀ ਰਹਿਣ ਵਾਲੀ ਸੀ।
ਜੋ ਪੀ. ਜੀ. ਆਈ. ਚੰਡੀਗੜ੍ਹ ਵਿਖੇ ਦਾਖਲ ਸੀ। ਕਰੋਨਾਵਾਇਰਸ ਦੇ ਮਰੀਜ਼ ਭਾਵੇਂ ਘੱਟ ਹੋ ਗਏ ਹਨ। ਪਰ ਸਿਹਤ ਵਿਭਾਗ ਵੱਲੋਂ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਪੇਂਡਿੰਗ ਚਲਦੀ ਆ ਰਹੀ ਹੈ। 97 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਭੇਜਿਆ ਗਿਆ ਹੈ । ਹੁਣ ਤੱਕ ਹੋਮ ਆਇਸੋਲੇਸ਼ਨ ਵਿੱਚ 1072 ਮਰੀਜ਼ ਰਹਿ ਗਏ ਹਨ। ਮਹਾਨਗਰ ਵਿਚ ਹੁਣ ਤੱਕ 20,096 ਪਾਜੀਟਿਵ ਮਰੀਜ਼ ਆਏ ਹਨ। ਜਿਨ੍ਹਾਂ ਵਿਚੋਂ 831 ਮਰੀਜਾਂ ਦੀ ਮੌਤ ਹੋ ਗਈ ਹੈ। ਦੂਜੇ ਜ਼ਿਲਿਆਂ ਚੋ ਦਾਖ਼ਲ ਹੋਣ ਵਾਲੇ ਮਰੀਜ 2708 ਪਾਜੀਟਿਵ ਆਏ ਹਨ। ਜਿਨ੍ਹਾਂ ਵਿਚੋਂ 311 ਦੀ ਮੌਤ ਹੋ ਚੁੱਕੀ ਹੈ। 19,026 ਮਰੀਜ ਠੀਕ ਹੋ ਚੁੱਕੇ ਹਨ ਤੇ 239 ਐਕਟਿਵ ਮਰੀਜ਼ ਰਹਿ ਗਏ ਹਨ ।2708 ਸ਼ੱਕੀ ਮਰੀਜ਼ਾਂ ਦੇ ਸੈਂਪਲ ਭੇਜੇ ਗਏ ਹਨ। ਜਿਸ ਵਿੱਚੋਂ 1764ਮਰੀਜਾਂ ਦੀ ਰਿਪੋਰਟ ਪੈਂਡਿੰਗ ਹੈ।
Previous Postਪੰਜਾਬੀਆਂ ਦੇ ਪਸੰਦੀਦਾ ਇਸ ਮੁਲਕ ਚ ਸਿਰਫ 87 ਰੁਪਏ ਤੋਂ ਸ਼ੁਰੂ ਹੋਵੇਗੀ ਘਰਾਂ ਦੀ ਬੋਲੀ -ਲੋਕਾਂ ਚ ਭਾਰੀ ਉਤਸ਼ਾਹ
Next Postਕਰ ਲੋ ਘਿਓ ਨੂੰ ਭਾਂਡਾ ਆਨਲਾਈਨ ਸੇਲ ‘ਚ ਬੁੱਕ ਕੀਤਾ ਮੋਬਾਈਲ ਪਰ ਜੋ ਆ ਗਿਆ ਦੇਖਦੇ ਹੀ ਮੁੰਡੇ ਦੇ ਉਡ ਗਏ ਹੋਸ਼