ਫੋਨ ਨੰਬਰ ਬਦਲਿਆ ਹੁਣ ਇਸ ਨੰਬਰ ਤੇ ਹੋਵੇਗੀ ਬੁਕਿੰਗ
ਹੁਣ ਕਰੋਨਾ ਮਾਹਵਾਰੀ ਦੇ ਚਲਦੇ ਹੋਏ ਵੀ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ। ਜਨਤਾ ਨੂੰ ਕਿਸੇ ਵੀ ਚੀਜ਼ ਦੀ ਕਮੀ ਨਾ ਆਵੇ, ਤੇ ਨਾ ਹੀ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਆਵੇਂ, ਇਸ ਲਈ ਸਰਕਾਰ ਵੱਲੋਂ ਬਹੁਤ ਸਾਰੇ ਬਦਲਾਅ ਕੀਤੇ ਜਾਂਦੇ ਹਨ। ਜਿਸ ਸਦਕਾ ਜਨਤਾ ਦੀਆਂ ਮੁਸ਼ਕਿਲਾਂ ਨੂੰ ਖ਼ਤਮ ਕੀਤਾ ਜਾ ਸਕੇ। ਹੁਣ ਗੈਸ ਸਿਲੰਡਰ ਬੁਕਿੰਗ ਕਰਨ ਲਈ ਫੋਨ ਨੰਬਰ ਬਦਲਿਆ ਗਿਆ ਹੈ।
ਜਿਸ ਬਾਰੇ ਕੰਪਨੀ ਨੇ ਜਾਣਕਾਰੀ ਦਿੱਤੀ ਹੈ।ਇੰਡੀਅਨ ਆਇਲ ਕਾਰਪੋਰੇਸ਼ਨ (ਆਈ . ਓ. ਸੀ.)ਗੈਸ ਏਜੰਸੀ ਇੰਡੀਅਨ ਗੈਸ ਸਿਲੰਡਰ ਵੰਡ ਸੇਵਾ ਦਾ ਸੰਚਾਲਨ ਕਰਦੀ ਹੈ। ਜੇ ਤੁਸੀਂ ਵੀ ਇੰਡੀਆ ਕੰਪਨੀ ਦੇ ਗਾਹਕ ਹੋਣ ਤੋਂ ਤੁਸੀਂ ਪੁਰਾਣੇ ਨੰਬਰ ਤੇ ਗੈਸ ਬੁੱਕ ਨਹੀਂ ਕਰਵਾ ਸਕਦੇ। ਕਿਉਂਕਿ ਹੁਣ ਇਹ ਨੰਬਰ ਬਦਲ ਦਿੱਤਾ ਗਿਆ ਹੈ। ਇੰਡੀਅਨ ਆਇਲ ਕੰਪਨੀ ਵੱਲੋਂ ਨਵਾਂ ਨੰਬਰ ਜਾਰੀ ਕੀਤਾ ਗਿਆ ਹੈ ।ਜਿਸ ਦੇ ਜ਼ਰੀਏ ਉਪਭੋਗਤਾ ਆਈ.ਵੀ. ਆਰ. ਜਾਂ ਐਸ . ਐਮ.ਐਸ. ਜ਼ਰੀਏ ਗੈਸ ਬੁਕਿੰਗ ਕਰਵਾ ਸਕਦੇ ਹਨ।
ਹੁਣ ਦੇਸ਼ ਦੀ ਸਭ ਤੋਂ ਵੱਡੀ ਪੈਟਰੋਲੀਅਮ ਕੰਪਨੀ ਨੇ ਸਾਰੇ ਸਰਕਲਾਂ ਲਈ ਇਕੋ ਨੰਬਰ ਜਾਰੀ ਕੀਤਾ ਹੈ। ਇੰਡੇਨ ਗੈਸ ਦੇ ਗਾਹਕਾਂ ਨੂੰ ਦੇਸ਼ ਭਰ ਵਿੱਚ ਐਲ.ਪੀ.ਜੀ. ਸਿਲੰਡਰ ਬੁੱਕ ਕਰਨ ਲਈ 7718955555 ਨੰਬਰ ਤੇ ਫੋਨ ਕਾਲ ਜਾਂ ਐਸ.ਐਮ.ਐਸ. ਕਰਨਾ ਪਵੇਗਾ।ਜੇਕਰ ਤੁਸੀਂ ਕਾਲ ਕਰ ਕੇ ਐਲ.ਪੀ.ਜੀ. ਸਿਲੰਡਰ ਬੁੱਕ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਦੁਆਰਾ ਦਿੱਤੇ ਗਏ ਨੰਬਰ ਤੇ ਕਾਲ ਕਰਨਾ ਪਵੇਗਾ।
ਇੰਡੀਅਨ ਏਜੰਸੀਆਂ ਵੱਲੋਂ ਜਾਰੀ ਕੀਤੇ ਗਏ ਇਸ ਦੇਸ਼ ਵਿਆਪੀ ਨੰਬਰ ਨਾਲ ਕੰਪਨੀ ਦੇ ਗਾਹਕਾਂ ਨੂੰ ਵੱਡੀ ਸਹੂਲਤ ਮਿਲ ਸਕਦੀ ਹੈ।ਇੰਡੀਅਨ ਆਇਲ ਨੇ ਦੱਸਿਆ ਕਿ ਹੁਣ ਕੰਪਨੀ ਦੇ ਐਲ.ਪੀ.ਜੀ .ਗਾਹਕ ਇਸ ਨੰਬਰ ਰਾਹੀਂ ਕਿਸੇ ਵੀ ਸਮੇਂ ਆਪਣੀ ਗੈਸ ਸਿਲੰਡਰ ਬੁੱਕ ਕਰਵਾ ਸਕਣਗੇ।ਜੇਕਰ ਤੁਸੀਂ ਐੱਸ. ਐੱਮ. ਐੱਸ. ਰਾਹੀਂ ਗੈਸ ਸਿਲੰਡਰ ਬੁੱਕ ਕਰਨਾ ਚਾਹੁੰਦੇ ਹੋ ,ਤਾਂ ਤੁਹਾਨੂੰ ਆਪਣੇ ਰਜਿਸਟਰਡ ਮੋਬਾਇਲ ਨੰਬਰ ਤੋਂ ਸੁਨੇਹਾ ਭੇਜਣਾ ਪਵੇਗਾ। ਹੁਣ ਇਸ ਇਕ ਨੰਬਰ ਨਾਲ ਸਭ ਕੁਝ ਆਸਾਨ ਹੋ ਗਿਆ ਹੈ। ਇੰਡੀਅਨ ਆਇਲ ਨੇ ਦੱਸਿਆ ਕਿ ਪਹਿਲਾਂ ਐਲ.ਪੀ.ਜੀ. ਦੀ ਬੁਕਿੰਗ ਲਈ ਦੇਸ਼ ਦੇ ਵੱਖ-ਵੱਖ ਸਰਕਲਾਂ ਲਈ ਵੱਖਰੇ ਮੋਬਾਇਲ ਨੰਬਰ ਸਨ। ਹੁਣ ਨਵੇਂ ਨੰਬਰ ਜ਼ਰੀਏ ਤੁਸੀਂ ਗੈਸ ਰਿਫਿਲ ਲਈ ਸਿਲੰਡਰ ਬੁੱਕ ਕਰਵਾ ਸਕਦੇ ਹੋ।
Previous Postਕਿਸਾਨ ਧਰਨੇ ਚ ਮਰੀ ਬੀਬੀ ਦੇ ਬਾਰੇ ਚ ਆਈ ਇਹ ਵੱਡੀ ਖਬਰ,ਹਜੇ ਤੱਕ ਨਹੀਂ ਕੀਤਾ ਗਿਆ ਇਸ ਕਾਰਨ ਸਸਕਾਰ
Next Postਮੋਦੀ ਸਰਕਾਰ ਨੇ ਹੁਣ ਦੀਵਾਲੀ ਤੋਂ ਪਹਿਲਾਂ ਕਰਤਾ ਇਹ ਵੱਡਾ ਐਲਾਨ , ਲੱਖਾਂ ਲੋਕਾਂ ਚ ਛਾਈ ਖੁਸ਼ੀ