ਆਈ ਤਾਜਾ ਵੱਡੀ ਖਬਰ
ਪੂਰੇ ਭਾਰਤ ਦੇ ਨਾਲ-ਨਾਲ ਪੰਜਾਬ ਦੇ ਵਿੱਚ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਦਾ ਮਸਲਾ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਦਿਨ ਰਾਤ ਇੱਕ ਕੀਤੇ ਜਾ ਰਹੇ ਹਨ। ਵੱਖ ਵੱਖ ਥਾਵਾਂ ਉੱਤੇ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਹੁਣ ਇੱਕ ਵੱਡੇ ਵਿਸ਼ਾਲ ਰੋਸ ਦਾ ਰੂਪ ਧਾਰਨ ਕਰਨਾ ਸ਼ੁਰੂ ਹੋ ਗਏ ਹਨ। ਪੰਜਾਬ ਦੇ ਅੰਨਦਾਤੇ ਦੇ ਨਾਲ ਬਹੁਤ ਸਾਰੇ ਲੋਕ ਮੋਢੇ ਨਾਲ ਮੋਢਾ ਜੋੜ ਕੇ ਧਰਨੇ ਪ੍ਰਦਰਸ਼ਨ ਵਿੱਚ ਪੂਰਨ ਰੂਪ ਨਾਲ ਸਮਰਥਨ ਕਰਦੇ ਨਜ਼ਰ ਆ ਰਹੇ ਹਨ।
ਬਹੁਤ ਸਾਰੀਆਂ ਫ਼ਿਲਮੀ ਹਸਤੀਆਂ ਅਤੇ ਕਲਾਕਾਰ ਵੀ ਆਪਣੇ ਆਪਣੇ ਪੱਧਰ’ਤੇ ਕਿਸਾਨਾਂ ਵੱਲੋਂ ਸ਼ੁਰੂ ਕੀਤੀ ਗਈ ਨਵੇਂ ਖੇਤੀ ਬਿੱਲਾਂ ਪ੍ਰਤੀ ਇਸ ਜੰ- ਗ ਵਿੱਚ ਸ਼ਰੀਕ ਹੋ ਕੇ ਕਿਸਾਨਾਂ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ। ਕਿਸਾਨਾਂ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲਿਆ ਵਿੱਚ ਵੱਖ ਵੱਖ ਥਾਵਾਂ ਉੱਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅਜਿਹੇ ਵਿੱਚ ਹੀ ਵੱਡੇ ਟੋਲ ਪਲਾਜ਼ਾ ਸ਼ੰਭੂ ਬੈਰੀਅਰ ਉਪਰ ਪਿਛਲੇ ਇਕ ਮਹੀਨੇ ਤੋਂ ਕਿਸਾਨਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ। ਇਸ ਵਿਚ ਸ਼ਾਮਲ ਹੋਣ ਲਈ ਨਿੱਤ ਕੋਈ ਨਾ ਕੋਈ ਕਲਾਕਾਰ ਆਪਣੇ ਸਾਥੀਆਂ ਸਮੇਤ ਜ਼ਰੂਰ ਪਹੁੰਚਦਾ ਹੈ।
ਅਤੇ ਅੱਜ ਇਸ ਧਰਨੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਗੁਰਪ੍ਰੀਤ ਘੁੱਗੀ ਵੀ ਪਹੁੰਚ ਰਹੇ ਨੇ। ਗੁਰਪ੍ਰੀਤ ਘੁੱਗੀ ਦੀ ਦੇਖ-ਰੇਖ ਹੇਠ ਅੱਜ 4 ਵਜੇ ਸ਼ੰਭੂ ਬੈਰੀਅਰ ‘ਤੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਜਾਵੇਗਾ। ਕੇਂਦਰ ਅਤੇ ਸੂਬਾ ਸਰਕਾਰਾਂ ਤੱਕ ਆਵਾਜ਼ ਪਹੁੰਚ ਸਕੇ ਅਤੇ ਉਹ ਕਿਸਾਨਾਂ ਦੇ ਹਾਲਾਤਾਂ ਤੋਂ ਜਾਣੂ ਹੋ ਸਕਣ ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਗੁਰਪ੍ਰੀਤ ਘੁੱਗੀ ਨੇ ਆਪਣੇ ਵਿਚਾਰ ਕਿਸਾਨਾਂ ਨਾਲ ਸਾਂਝੇ ਕੀਤੇ। ਗੁਰਪ੍ਰੀਤ ਨੇ ਇਸ ਸਬੰਧੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਰਾਹੀਂ ਸਾਂਝੀ ਕੀਤੀ
ਜਿੱਥੇ ਉਨ੍ਹਾਂ ਕਿਹਾ ਕਿ ਉਹ ਸਮਾਜ ਵਿਰੋਧੀ ਮੁੱਦਿਆਂ ਉੱਪਰ ਬਿਨਾਂ ਕਿਸੇ ਡ- ਰ ਜਾਂ ਲਾਲਚ ਦੇ ਸੱਚ ਦਾ ਪੱਖ ਪੂਰਦੇ ਹਨ। ਉਹ ਇੱਥੇ ਆਏ ਹਨ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦੀ ਆਵਾਜ਼ ਵਿੱਚ ਆਪਣੀ ਆਵਾਜ਼ ਮਿਲਾ ਕੇ ਇਸ ਸੁਰ ਨੂੰ ਹੋਰ ਉੱਚਾ ਕਰਨ। ਤਾਂ ਜੋ ਬੋਲੀਆ ਸਰਕਾਰਾਂ ਦੇ ਕੰਨਾਂ ਤੱਕ ਕਿਸਾਨਾਂ ਦੀ ਆਵਾਜ਼ ਨੂੰ ਪਹੁੰਚਾਇਆ ਜਾ ਸਕੇ।
Previous Postਸਾਵਧਾਨ ਪੰਜਾਬ ਚ ਬਿਜਲੀ ਦੇ ਬੰਦ ਹੋਣ ਬਾਰੇ ਹੁਣੇ ਕੈਪਟਨ ਨੇ ਦਿੱਤੀ ਇਹ ਜਾਣਕਾਰੀ
Next Postਮੋਦੀ ਨੇ ਦਿੱਤਾ ਕਿਸਾਨ ਬਿੱਲਾਂ ਤੇ ਹੁਣ ਇਹ ਬਿਆਨ, ਸਾਰੇ ਪਾਸੇ ਛਿੜ ਪਈ ਚਰਚਾ