ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਜੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਕੱਲ ਤੱਕ ਕੋਰੋਨਾ ਵਾਇਰਸ ਦੇ 41,620,182 ਕੇਸ ਪੂਰੇ ਸੰਸਾਰ ਭਰ ਵਿੱਚ ਸਨ। ਅਤੇ ਇਹ ਖ਼ਬਰ ਲਿਖਣ ਤੱਕ ਕੋਰੋਨਾਵਾਇਰਸ ਦੇ 371,831 ਨਵੇਂ ਮਾਮਲਿਆਂ ਨਾਲ ਕੁੱਲ ਗਿਣਤੀ 41,992,013 ਹੋ ਗਈ ਹੈ। ਇੱਕੋ ਹੀ ਦਿਨ ਵਿਚ ਇੰਨੇ ਜ਼ਿਆਦਾ ਮਾਮਲਿਆਂ ਦਾ ਸਾਹਮਣੇ ਆਉਣਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਮਾਮਲਿਆਂ ਵਿੱਚ ਜ਼ਿਆਦਾਤਰ ਆਮ ਲੋਕ ਹੁੰਦੇ ਹਨ ਪਰ ਕਈ ਖ਼ਾਸ ਸ਼ਖ਼ਸੀਅਤਾਂ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਜਾਂਦੀਆਂ ਹਨ।
ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਰੋਸ਼ਨ ਪਰਿਵਾਰ ਲਈ ਚਿੰਤਾਜਨਕ ਖ਼ਬਰ ਆ ਰਹੀ ਹੈ। ਸੂਪਰ ਸਟਾਰ ਐਕਟਰ ਰਿਤਿਕ ਰੌਸ਼ਨ ਦੀ ਮਾਂ ਅਤੇ ਮਸ਼ਹੂਰ ਫ਼ਿਲਮ ਨਿਰਮਾਤਾ ਰਾਕੇਸ਼ ਰੌਸ਼ਨ ਦੀ ਪਤਨੀ ਪਿੰਕੀ ਰੌਸ਼ਨ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਈ ਹੈ। ਇਸ ਖ਼ਬਰ ਦੀ ਪੁਸ਼ਟੀ ਇੱਕ ਟੀਵੀ ਚੈਨਲ ਵੱਲੋਂ ਕੀਤੀ ਗਈ ਜਿੱਥੇ 67 ਸਾਲਾ ਪਿੰਕੀ ਰੌਸ਼ਨ ਨੇ ਖੁਦ ਇਸ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਇੱਕ ਸਾਵਧਾਨੀ ਦੇ ਤੌਰ ‘ਤੇ ਮੇਰਾ ਪੂਰਾ ਪਰਿਵਾਰ ਅਤੇ ਘਰ ਦਾ ਪੂਰਾ ਸਟਾਫ਼ ਹਰ ਦੋ-ਤਿੰਨ ਹਫ਼ਤਿਆਂ ਵਿੱਚ ਕੋਵਿਡ-19 ਦਾ ਟੈਸਟ ਕਰਾਉਂਦਾ ਹੈ।
ਅਜਿਹਾ ਹੀ ਇੱਕ ਟੈਸਟ ਜੋ ਪੰਜ ਦਿਨ ਪਹਿਲਾਂ ਕੀਤਾ ਗਿਆ ਸੀ ਜਿਸ ਦੌਰਾਨ ਬਾਰਡਰਲਾਈਨ ਕੋਵਿਡ-19 ਮੇਰੇ ਵਿੱਚ ਪਾਜ਼ਿਟਿਵ ਪਾਇਆ ਗਿਆ। ਡਾਕਟਰਾਂ ਨੇ ਮੈਨੂੰ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਮੇਰੇ ਸਰੀਰ ਵਿੱਚ ਇਹ ਵਾਇਰਸ ਸੀ। ਕਿਉਂਕਿ ਮੇਰੇ ਕੋਲ ਇਸ ਬਿਮਾਰੀ ਦੇ ਕੋਈ ਲੱਛਣ ਨਹੀਂ ਹਨ। ਇਸ ਲਈ ਡਾਕਟਰਾਂ ਨੇ ਮੈਨੂੰ ਹਸਪਤਾਲ ਵਿੱਚ ਰਹਿਣ ਦੀ ਬਜਾਏ ਘਰ ਵਿੱਚ ਇਕੱਲੇ ਰਹਿਣ ਦੀ ਸਲਾਹ ਦਿੱਤੀ ਹੈ।
ਕੱਲ ਨੂੰ ਦੁਬਾਰਾ ਇਕ ਵਾਰ ਫਿਰ ਉਨ੍ਹਾਂ ਦਾ ਟੈਸਟ ਕੀਤਾ ਜਾਵੇਗਾ ਜੋਕਿ ਸੱਤ ਦਿਨਾਂ ਬਾਅਦ ਦੀ ਰੁਟੀਨ ਦਾ ਇਕ ਹਿੱਸਾ ਹੈ। ਇਸ ਵੇਲੇ ਪਿੰਕੀ ਰੌਸ਼ਨ ਜੁਹੂ ਦੀ ਪਲਾਜੋ ਇਮਾਰਤ ਵਿੱਚ ਆਪਣੀ ਬੇਟੀ ਅਤੇ ਕੁਝ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਵੱਖੋ-ਵੱਖਰੇ ਫਲੋਰ ‘ਤੇ ਰਹਿੰਦੇ ਹਨ ਤਾਂ ਜੋ ਸਾਵਧਾਨੀਆਂ ਦੀ ਪਾਲਣਾ ਕੀਤੀ ਜਾ ਸਕੇ। ਉਧਰ ਰਿਤਿਕ ਰੌਸ਼ਨ ਆਪਣੇ ਮਾਂ ਬਾਪ ਤੋਂ ਵੱਖ ਜੁਹੂ ਦੀ ਇੱਕ ਪ੍ਰਾਇਮ ਬੀਚ ਇਮਾਰਤ ਵਿੱਚ ਰਹਿ ਰਹੇ ਹਨ ਅਤੇ ਰਾਕੇਸ਼ ਰੌਸ਼ਨ ਖੰਡਾਲਾ ਵਿਖੇ ਆਪਣੇ ਬੰਗਲੇ ਦੀ ਉਸਾਰੀ ਵਿੱਚ ਰੁੱਝੇ ਹੋਏ ਹਨ। ਅੱਜ ਆਪਣੇ ਜੀਵਨ ਦੇ 67 ਸਾਲ ਪੂਰੇ ਕਰਦਿਆਂ ਪਿੰਕੀ ਨੇ ਹੱਸਦੇ ਹੋਏ ਕਿਹਾ ਕਿ ਪਰਿਵਾਰ ਤੋਂ ਬਿਨਾਂ ਇਕੱਲਤਾ ਵਿੱਚ ਹੀ ਉਨ੍ਹਾਂ ਦਾ ਇਹ ਜਨਮ ਦਿਨ ਆਇਆ ਹੈ ਜਿਸ ਦਾ ਉਹ ਆਨੰਦ ਲੈਣਾ ਚਾਹੁੰਦੇ ਹਨ।
Previous Postਕਰਲੋ ਘਿਓ ਨੂੰ ਭਾਂਡਾ – ਬਿਜਲੀ ਮਹਿਕਮੇ ਨੇ ਪੰਜਾਬ ਚ ਇਥੇ ਕੀਤਾ ਇਹ ਚਮਤਕਾਰ
Next Postਸਾਵਧਾਨ: ਪੰਜਾਬ ਚ ਇਥੇ ਦੀਵਾਲੀ ਦੁਸਹਿਰੇ ਲਈ ਆਈ ਇਹ ਵੱਡੀ ਸਰਕਾਰੀ ਖਬਰ