ਪੁਤਲਾ ਫੂਕਦਿਆਂ ਹੋਇਆ ਮੌਤ ਦਾ ਤਾਂਡਵ
ਪੰਜਾਬ ਦੇ ਵਿੱਚ ਕਾਫੀ ਦਿਨਾਂ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪੰਜਾਬ ਦੀਆਂ ਸਭ ਕਿਸਾਨ ਜਥੇਬੰਦੀਆਂ ਲਗਾਤਾਰ ਕਾਫੀ ਦਿਨਾਂ ਤੋਂ ਇਸ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਜਿੱਥੇ ਰੇਲ ਰੋਕੋ ਅੰਦੋਲਨ ਦੇ ਤਹਿਤ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਕੀਤੀ ਗਈ ਹੈ। ਰੇਲਵੇ ਲਾਈਨਾਂ ਤੇ ਕੋਈ ਵੀ ਰੇਲ ਗੱਡੀ ਜਾਂ ਮਾਲ ਗੱਡੀ ਨਹੀਂ ਆ ਜਾ ਰਹੀ। ਇਨ੍ਹਾਂ ਰੇਲਵੇ ਲਾਈਨ ਅਤੇ ਕਿਸਾਨ ਲਗਾਤਾਰ ਦਿਨ-ਰਾਤ ਦਾ ਧਰਨਾ ਲਗਾ ਕੇ ਬੈਠੇ ਹੋਏ ਹਨ। ਉਥੇ ਹੀ ਪੰਜਾਬ ਦੇ ਵਿੱਚ ਬਹੁਤ ਸਾਰੇ ਟੋਲ ਪਲਾਜ਼ਾ ਦੇ ਉੱਪਰ ਵੀ ਕਬਜ਼ਾ ਕਰ ਕੇ ਧਰਨਾ ਦਿੱਤਾ ਜਾ ਰਿਹਾ ਹੈ।
ਖੇਤੀ ਕਨੂੰਨਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਦੌਰਾਨ ਬਹੁਤ ਸਾਰੀਆਂ ਘਟਨਾਵਾਂ ਇਸ ਤਰਾਂ ਦੀਆਂ ਘਟੀਆਂ ਹਨ।ਜਿਨ੍ਹਾਂ ਨਾਲ ਕਿਸਾਨ ਜਥੇਬੰਦੀਆਂ ਨੂੰ ਬਹੁਤ ਹੀ ਜ਼ਿਆਦਾ ਦੁੱਖ ਪਹੁੰਚਦਾ ਹੈ। ਪਿਛਲੇ ਦਿਨੀਂ ਵੀ ਧਰਨੇ ਵਾਲੀ ਜਗ੍ਹਾ ਤੇ ਕੁਝ ਕਿਸਾਨ ਆਗੂਆ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਸੀ। ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਦੌਰਾਨ ਰੇਲਵੇ ਸਟੇਸ਼ਨ ਤੇ ਇਕ 65 ਸਾਲਾਂ ਕਿਸਾਨ ਲਾਭ ਸਿੰਘ ਭੁੱਲਰਹੇੜੀ ਦੀ ਹਾਰਟ ਅਟੈਕ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਸੀ।
ਅੱਜ ਇੱਕ ਵਾਰ ਫਿਰ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਦੇ ਹੋਏ , ਇਕ ਹੋਰ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਦੇ ਵਿਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਥਾਂ ਥਾਂ ਤੇ ਕਿਸਾਨ ਵੱਲੋਂ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਸਨ । ਇਸ ਧਰਨੇ ਦੇ ਸਥਾਨ ਤੇ ਹੀ ਵਿਰੋਧ ਕਰਦੇ ਸਮੇਂ ਇਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਮ੍ਰਿਤਕ ਕਿਸਾਨ ਹਰਬੰਸ ਸਿੰਘ ਮਹਿਮਦਪੁਰ ਦਾ ਰਹਿਣ ਵਾਲਾ ਸੀ । ਅੱਜ ਧਰਨੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਦੀ ਕੜੀ ਦੇ ਤਹਿਤ ਪਟਿਆਲਾ ਸੰਗਰੂਰ ਰੋਡ ਤੇ ਸਥਿਤ ਪਿੰਡ ਮਹਿਮਦਪੁਰ ਜੱਟਾਂ ਵਿਖੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਜਾ ਰਿਹਾ ਸੀ। ਜਿੱਥੇ ਇਹ ਕਿਸਾਨ ਦੀ ਮੌਤ ਦੀ ਘਟਨਾ ਘਟ ਗਈ। ਸਭ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਦੇ ਪਰਿਵਾਰ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ।
Home ਤਾਜਾ ਖ਼ਬਰਾਂ ਪੰਜਾਬ: ਖੇਤੀ ਕਨੂੰਨ ਦੇ ਵਿਰੋਧ ਚ ਹੁਣੇ ਹੁਣੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਦਿਆਂ ਹੋਇਆ ਮੌਤ ਦਾ ਤਾਂਡਵ
Previous Postਵਾਪਰਿਆ ਕਹਿਰ ਜੀਪ ਅਤੇ ਬੱਸ ਦੀ ਟੱਕਰ ਚ ਮੌਕੇ ਤੇ ਹੋਈਆਂ 9 ਮੌਤਾਂ , 30 ਜਖਮੀ
Next Postਹੁਣੇ ਹੁਣੇ ਇਸ ਮਸ਼ਹੂਰ ਸੀਨੀਅਰ ਕਾਂਗਰਸੀ ਲੀਡਰ ਦੀ ਹੋਈ ਅਚਾਨਕ ਮੌਤ, ਛਾਇਆ ਸੋਗ